ਹਾਦਸੇ/ਜੁਰਮ

ਰਾਜਪੁਰਾ: ਸੱਟੇ ਦਾ ਕਾਰੋਬਾਰ ਦੌਰਾਨ 2 ਧਿਰਾਂ 'ਚ ਝੜਪ, ਚੱਲੀਆਂ ਗੋਲੀਆਂ, 1 ਜ਼ਖਮੀ

By Jashan A -- August 08, 2019 6:25 pm

ਰਾਜਪੁਰਾ: ਸੱਟੇ ਦਾ ਕਾਰੋਬਾਰ ਦੌਰਾਨ 2 ਧਿਰਾਂ 'ਚ ਝੜਪ, ਚੱਲੀਆਂ ਗੋਲੀਆਂ, 1 ਜ਼ਖਮੀ,ਰਾਜਪੁਰਾ: ਰਾਜਪੁਰਾ ਸੱਟਾ ਬਾਜ਼ਾਰ ਨੇੜੇ ਅੱਜ ਉਸ ਸਮੇਂ ਹੜਕੰਪ ਮੱਚ ਗਿਆ, ਜਦੋਂ ਸੱਟੇ ਦਾ ਕਾਰੋਬਾਰ ਦੌਰਾਨ 2 ਧਿਰਾਂ 'ਚ ਲੜਾਈ ਹੋ ਗਈ। ਇਸ ਦੌਰਾਨ ਗੋਲੀਆਂ ਵੀ ਚੱਲੀਆਂ। ਇਸ ਗੋਲੀਬਾਰੀ 'ਚ ਇੱਕ ਵਿਅਕਤੀ ਗੰਭੀਰ ਜ਼ਖਮੀ ਹੋ ਗਿਆ।

ਜਿਸ ਨੂੰ ਇਲਾਜ ਲਈ ਪਟਿਆਲਾ ਰੈਫ਼ਰ ਕੀਤਾ ਗਿਆ ਹੈ। ਜ਼ਖਮੀ ਵਿਅਕਤੀ ਦੀ ਪਹਿਚਾਣ ਨਰਿੰਦਰ ਆਹੂਜਾ ਵਜੋਂ ਹੋਈ ਹੈ। ਜਾਣਕਾਰੀ ਦੇ ਮੁਤਾਬਕ ਗੋਲੀ ਮਾਰਣ ਵਾਲਾ ਵਿਅਕਤੀ ਮੌਕੇ ਤੋਂ ਫ਼ਰਾਰ ਹੋ ਗਿਆ।

ਹੋਰ ਪੜ੍ਹੋ:ਤੇ ਇਸ ਤਰ੍ਹਾਂ ਇਹ ਔਰਤ ਜੇਲ੍ਹ ਗਏ ਪਤੀ ਦਾ ਚਲਾਉਂਦੀ ਹੈ ਕਾਰੋਬਾਰ , ਆਈ ਪੁਲਿਸ ਦੇ ਅੜਿੱਕੇ!

ਉਧਰ ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਸਥਾਨਕ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਘਟਨਾ ਸਥਾਨ ਦਾ ਜਾਇਜ਼ਾ ਲੈਂਦੇ ਹੋਏ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।ਪੁਲਿਸ ਸੂਤਰਾਂ ਅਨੁਸਾਰ ਨਰਿੰਦਰ ਆਹੂਜਾ ਦਾ ਕਿਸੇ ਵਿਅਕਤੀ ਨਾਲ ਪੈਸੇ ਦੇ ਲੈਣ ਦੇਣ ਦਾ ਚੱਕਰ ਪੈ ਗਿਆ ਜਿਸ ਦੇ ਚਲਦਿਆਂ ਲੜਾਈ ਹੋ ਗਈ।

-PTC News

  • Share