ਹੋਰ ਖਬਰਾਂ

ਰਾਜਪੁਰਾ : ਐਕਸਾਇਜ਼ ਵਿਭਾਗ ਵੱਲੋਂ 200 ਪੇਟੀਆਂ ਦੇਸੀ ਸ਼ਰਾਬ ਬਰਾਮਦ

By Jashan A -- July 31, 2019 8:07 pm -- Updated:Feb 15, 2021

ਰਾਜਪੁਰਾ : ਐਕਸਾਇਜ਼ ਵਿਭਾਗ ਵੱਲੋਂ 200 ਪੇਟੀਆਂ ਦੇਸੀ ਸ਼ਰਾਬ ਬਰਾਮਦ,ਰਾਜਪੁਰਾ: ਰਾਜਪੁਰਾ ਦੀ ਸੈਦਖੇੜੀ ਰੋਡ 'ਤੇ ਸਥਿਤ ਅਮਰਜੀਤ ਐਨਕਲੇਵ ਵਿਖੇ ਇਕ ਬੰਦ ਪਈ ਕੋਠੀ 'ਚੋਂ ਐਕਸਾਇਜ਼ ਵਿਭਾਗ ਦੀ ਟੀਮ ਨੇ ਗੁਪਤ ਸੁਚਨਾਂ ਦੇ ਅਧਾਰ ਤੇ ਛਾਪੇਮਾਰੀ ਕਰਕੇ ਦੇਸੀ ਸ਼ਰਾਬ ਬਰਾਮਦ ਕਰ ਵੱਡੀ ਕਾਮਯਾਬੀ ਹਾਸਲ ਕੀਤੀ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆ ਅਬਾਕਾਰੀ ਅਤੇ ਕਰ ਅਫਸਰ ਈ ਟੀ ਓ ਉਪਕਾਰ ਸਿੰਘ ਅਤੇ ਐਕਸਾਇਜ਼ ਇੰਸਪੈਕਟਰ ਸੁਰਜੀਤ ਢਿਲੋਂ ਨੇ ਦੱਸਿਆ ਕਿ ਅੱਜ ਪੁਲਿਸ ਪਾਰਟੀ ਸਮੇਤ ਗੁਪਤਾ ਸੂਚਨਾ ਦੇ ਅਧਾਰ 'ਤੇ ਸੈਦਖੇੜੀ ਰੋਡ 'ਤੇ ਸਥਿਤ ਅਮਰਜੀਤ ਐਨਕਲੇਵ ਕਲੋਨੀ 'ਚ ਬੰਦ ਪਈ ਕੋਠੀ ਵਿਚ ਛਾਪੇਮਾਰੀ ਕੀਤੀ ਤਾਂ ਉਸ ਵਿਚੋ 200 ਪੇਟੀ ਦੇਸ਼ੀ ਮਾਲਵਾ ਸ਼ਰਾਬ ਬਰਾਮਦ ਹੋਈ ਹੈ।

ਹੋਰ ਪੜ੍ਹੋ: ਫਰੀਦਕੋਟ-ਅੰਮ੍ਰਿਤਸਰ ਰੋਡ 'ਤੇ ਵਾਪਰਿਆ ਵੱਡਾ ਹਾਦਸਾ

ਉਨ੍ਹਾਂ ਕਿਹਾ ਕਿ ਇਸ 'ਚ 2 ਮਹਿੰਦਰਾ ਪਿਕਅੱਪ ਗੱਡੀਆਂ ਵੀ ਬਰਾਮਦ ਕੀਤੀਆਂ ਹਨ। ਉਹਨਾਂ ਕਿਹਾ ਕਿ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਬਹੁਤ ਜ਼ਲਦ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ।

-PTC News