ਹਾਦਸੇ/ਜੁਰਮ

ਚਿੱਟਾ ਹੋ ਗਿਆ ਲਹੂ, ਕਲਯੁਗੀ ਮਾਪਿਆਂ ਨੇ ਆਪਣੀ ਹੀ ਧੀ ਨੂੰ ਉਤਾਰਿਆ ਮੌਤ ਦੇ ਘਾਟ

By Jashan A -- May 27, 2019 6:10 pm

ਚਿੱਟਾ ਹੋ ਗਿਆ ਲਹੂ, ਕਲਯੁਗੀ ਮਾਪਿਆਂ ਨੇ ਆਪਣੀ ਹੀ ਧੀ ਨੂੰ ਉਤਾਰਿਆ ਮੌਤ ਦੇ ਘਾਟ,ਰਾਜਪੁਰਾ : ਰਾਜਪੁਰਾ ਦੇ ਨੇੜਲੇ ਪਿੰਡ ਅਜਰਾਵਰ ਤੋਂ ਇੱਕ ਰਿਸ਼ਤਿਆਂ ਨੂੰ ਤਾਰ-ਤਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਸੁਣ ਤੁਹਾਡੇ ਵੀ ਹੋਸ਼ ਉੱਡ ਜਾਣਗੇ। ਦਰਅਸਲ, ਇਥੇ ਮਾਪਿਆਂ ਨੇ ਆਪਣੀ ਹੀ ਧੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ।

dth ਚਿੱਟਾ ਹੋ ਗਿਆ ਲਹੂ, ਕਲਯੁਗੀ ਮਾਪਿਆਂ ਨੇ ਆਪਣੀ ਹੀ ਧੀ ਨੂੰ ਉਤਾਰਿਆ ਮੌਤ ਦੇ ਘਾਟ

ਪਤੀ-ਪਤਨੀ ਨੇ ਮਿਲ ਕੇ ਆਪਣੀ 6-7 ਸਾਲਾ ਲੜਕੀ ਦਾ ਬੇਰਹਿਮੀ ਨਾਲ ਕਤਲ ਕਰਕੇ ਉਸ ਦੀ ਲਾਸ਼ ਨੂੰ ਖੁਰਦ-ਬੁਰਦ ਕਰਨ ਲਈ ਪਲਾਸਟਿਕ ਦੇ ਥੈਲੇ ਵਿਚ ਪਾ ਕੇ ਬੇਅਬਾਦ ਥਾਂ 'ਤੇ ਸੁੱਟ ਦਿੱਤਾ।

ਹੋਰ ਪੜ੍ਹੋ:ਪੁਲਿਸ ਦੀ ਇਸ ਘਿਨੌਣੀ ਹਰਕਤ ਕਾਰਨ ਨਵਜਾਤ ਬੱਚੀ ਦੀ ਲਾਸ਼ ਨੂੰ ਲੈ ਕੇ ਭਟਕਦੇ ਰਹੇ ਇਹ 4 ਵਿਅਕਤੀ, ਜਾਣੋ ਪੂਰਾ ਮਾਮਲਾ

ਰਾਹਗੀਰਾਂ ਨੇ ਜਦੋਂ ਲਾਸ਼ ਨੂੰ ਦੇਖਿਆ ਤਾਂ ਪੁਲਸ ਨੂੰ ਸੂਚਨਾ ਦਿੱਤੀ ਅਤੇ ਪੁਲਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਉਸ ਦੀ ਪਛਾਣ ਅਤੇ ਪੋਸਟਮਾਰਟਮ ਲਈ ਸਥਾਨਕ ਰਜਿੰਦਰਾ ਹਸਪਤਾਲ ਪਟਿਆਲਾ ਭੇਜ ਦਿੱਤਾ।

dth ਚਿੱਟਾ ਹੋ ਗਿਆ ਲਹੂ, ਕਲਯੁਗੀ ਮਾਪਿਆਂ ਨੇ ਆਪਣੀ ਹੀ ਧੀ ਨੂੰ ਉਤਾਰਿਆ ਮੌਤ ਦੇ ਘਾਟ

ਉਥੇ ਹੀ ਪੁਲਿਸ ਨੇ ਉਕਤ ਪਤੀ-ਪਤਨੀ ਖਿਲਾਫ ਧਾਰਾ 302, 201, 34 ਆਈ. ਪੀ. ਸੀ. ਅਧੀਨ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

-PTC News

  • Share