ਮੁੱਖ ਖਬਰਾਂ

ਰਾਜਪੁਰਾ: ਸਿਹਤ ਵਿਭਾਗ ਵੱਲੋਂ Easy Day ਸਟੋਰ 'ਤੇ ਰੇਡ, ਵੱਖ-ਵੱਖ ਵਸਤਾਂ ਦੇ ਭਰੇ ਸੈਂਪਲ (ਤਸਵੀਰਾਂ)

By Jashan A -- May 03, 2019 3:18 pm

ਰਾਜਪੁਰਾ: ਸਿਹਤ ਵਿਭਾਗ ਵੱਲੋਂ Easy Day ਸਟੋਰ 'ਤੇ ਰੇਡ, ਵੱਖ-ਵੱਖ ਵਸਤਾਂ ਦੇ ਭਰੇ ਸੈਂਪਲ (ਤਸਵੀਰਾਂ),ਰਾਜਪੁਰਾ: ਸਿਹਤ ਵਿਭਾਗ ਵੱਲੋਂ ਸੂਬੇ 'ਚ ਮਿਲਾਵਟਖੋਰੀ ਚੀਜ਼ਾਂ ਦਾ ਪਰਦਾਫਾਸ਼ ਕਰਨ ਲਈ ਲਗਾਤਾਰ ਸੂਬੇ ਅੰਦਰ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਦੇ ਤਹਿਤ ਅਜੇ ਸਿਹਤ ਵਿਭਾਗ ਦੀ ਟੀਮ ਵੱਲੋਂ ਅੱਜ ਰਾਜਪੁਰਾ ਦੇ ਈਜ਼ੀ ਡੇਅ ਸਟੋਰ 'ਤੇ ਅਚਾਨਕ ਰੇਡ ਕੀਤੀ।

easy ਰਾਜਪੁਰਾ: ਸਿਹਤ ਵਿਭਾਗ ਵੱਲੋਂ Easy Day ਸਟੋਰ 'ਤੇ ਰੇਡ, ਵੱਖ-ਵੱਖ ਵਸਤਾਂ ਦੇ ਭਰੇ ਸੈਂਪਲ (ਤਸਵੀਰਾਂ)

ਹੋਰ ਪੜ੍ਹੋ:ਸਿਹਤ ਵਿਭਾਗ ਹੋਇਆ ਸਖਤ, ਅੰਮ੍ਰਿਤਸਰ ‘ਚ ਮਿਲਾਵਟੀ ਮਿਠਾਈ ਕੀਤੀ ਜਬਤ

ਜ਼ਿਲ੍ਹਾ ਸਿਹਤ ਅਫਸਰ ਡਾ ਸਤਿੰਦਰ ਸਿੰਘ ਅਤੇ ਫ਼ੂਡ ਸੇਫਟੀ ਅਫਸਰ ਡਾ ਪੁਨੀਤ ਕੌਰ ਵਲੋਂ ਸਟੋਰ ਵਿਚ ਮੌਜੂਦ ਖਾਣ ਪੀਣ ਵਾਲੀਆਂ ਵਸਤਾਂ ਦੇ ਸੈਂਪਲ ਭਰੇ ਗਏ।

easy ਰਾਜਪੁਰਾ: ਸਿਹਤ ਵਿਭਾਗ ਵੱਲੋਂ Easy Day ਸਟੋਰ 'ਤੇ ਰੇਡ, ਵੱਖ-ਵੱਖ ਵਸਤਾਂ ਦੇ ਭਰੇ ਸੈਂਪਲ (ਤਸਵੀਰਾਂ)

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜ਼ਿਲ੍ਹਾ ਸਿਹਤ ਅਫਸਰ ਡਾ ਸਤਿੰਦਰ ਸਿੰਘ ਨੇ ਦੱਸਿਆ ਕਿ ਅੱਜ ਅਸੀਂ ਰੁਟੀਨ ਚੈੱਕਿੰਗ ਦੌਰਾਨ ਰਾਜਪੁਰਾ ਈਜ਼ੀ ਡੇਅ ਸਟੋਰ 'ਤੇ ਚੈਕਿੰਗ ਕੀਤੀ। ਉਹਨਾਂ ਕਿਹਾ ਕਿ ਅਸੀਂ ਸਿਰਫ ਇਥੇ ਖਾਣ ਪੀਣ ਵਾਲੀਆਂ ਚੀਜ਼ਾਂ ਦੇ ਸੈਂਪਲ ਭਰੇ।

ਹੋਰ ਪੜ੍ਹੋ:ਤਿਉਹਾਰਾਂ ਦੇ ਦਿਨੀ ਮਠਿਆਈਆਂ ਨੂੰ ਲੱਗੀ “ਨਜ਼ਰ”, ਜਾਣੋ ਪੂਰਾ ਮਾਮਲਾ!!

easy ਰਾਜਪੁਰਾ: ਸਿਹਤ ਵਿਭਾਗ ਵੱਲੋਂ Easy Day ਸਟੋਰ 'ਤੇ ਰੇਡ, ਵੱਖ-ਵੱਖ ਵਸਤਾਂ ਦੇ ਭਰੇ ਸੈਂਪਲ (ਤਸਵੀਰਾਂ)

ਉਹਨਾਂ ਦੱਸਿਆ ਕਿ ਸਰੋਂ ਦਾ ਤੇਲ, ਵੇਸ਼ਨ, ਦਾਲਾਂ ਆਦਿ ਦੇ ਸੈਂਪਲ ਭਰ ਲੈਬ 'ਚ ਭੇਜਿਆ ਗਿਆ ਹੈ, ਜਿਨ੍ਹਾਂ ਦੇ ਨਤੀਜੇ ਆਉਣ 'ਤੇ ਸਭ ਕੁਝ ਸਾਫ ਹੋ ਜਾਵੇਗਾ।

-PTC News

ਹੋਰ ਖਬਰਾਂ ਲਈ ਸਾਡਾ ਯੂ ਟਿਊਬ ਚੈੱਨਲ subscribe ਕਰੋ:

  • Share