ਰਾਜਪੁਰਾ ਦੀ ਇਸ ਧੀ ਨੇ ਪਹਿਲੀ ਵਾਰ ‘ਚ IAS ਪ੍ਰੀਖਿਆ ਕੀਤੀ ਪਾਸ, ਦੇਸ਼ ਭਰ ‘ਚੋਂ ਹਾਸਲ ਕੀਤਾ 84 ਵਾਂ ਰੈਂਕ

ias
ਰਾਜਪੁਰਾ ਦੀ ਇਸ ਧੀ ਨੇ ਪਹਿਲੀ ਵਾਰ 'ਚ IAS ਪ੍ਰੀਖਿਆ ਕੀਤੀ ਪਾਸ, ਦੇਸ਼ ਭਰ 'ਚੋਂ ਹਾਸਲ ਕੀਤਾ 84 ਵਾਂ ਰੈਂਕ

ਰਾਜਪੁਰਾ ਦੀ ਇਸ ਧੀ ਨੇ ਪਹਿਲੀ ਵਾਰ ‘ਚ IAS ਪ੍ਰੀਖਿਆ ਕੀਤੀ ਪਾਸ, ਦੇਸ਼ ਭਰ ‘ਚੋਂ ਹਾਸਲ ਕੀਤਾ 84 ਵਾਂ ਰੈਂਕ,ਰਾਜਪੁਰਾ: ਰਾਜਪੁਰਾ ਦੀ ਰਹਿਣ ਵਾਲੀ ਸਾਨੀਆ ਛਾਬੜਾ ਨੇ IAS ਪ੍ਰੀਖਿਆ ਪਹਿਲੀ ਵਾਰ ‘ਚ ਪਾਸ ਕਰਨ ਦਾ ਮਾਣ ਹਾਸਲ ਕੀਤਾ ਹੈ। ਸਾਨੀਆ ਨੇ ਦੇਸ਼ ਭਰ ‘ਚੋਂ 84 ਵਾਂ ਰੈਂਕ ਹਾਸਲ ਕੀਤਾ ਹੈ।

ias
ਰਾਜਪੁਰਾ ਦੀ ਇਸ ਧੀ ਨੇ ਪਹਿਲੀ ਵਾਰ ‘ਚ IAS ਪ੍ਰੀਖਿਆ ਕੀਤੀ ਪਾਸ, ਦੇਸ਼ ਭਰ ‘ਚੋਂ ਹਾਸਲ ਕੀਤਾ 84 ਵਾਂ ਰੈਂਕ

ਸਾਨੀਆ ਦੀ ਇਸ ਉਪਲੱਬਧੀ ‘ਤੇ ਪੂਰੇ ਇਲਾਕੇ ਅੰਦਰ ਖ਼ੁਸ਼ੀ ਦਾ ਮਾਹੌਲ ਹੈ ਅਤੇ ਘਰ ‘ਚ ਜਸ਼ਨ ਵਰਗਾ ਮਾਹੌਲ ਬਣਿਆ ਹੋਇਆ ਹੈ। ਉਸ ਦੇ ਘਰ ਵਧਾਈਆਂ ਦੇਣ ਵਾਲਿਆਂ ਦੀ ਭੀੜ ਲੱਗੀ ਹੋਈ ਹੈ।

ਹੋਰ ਪੜ੍ਹੋ:ਕੈਨੇਡਾ ਦੀ ਧਰਤੀ ‘ਤੇ ਪਹਿਲੀ ਵਾਰ ਹੋਇਆ ‘ਮਿਸ ਵਰਲਡ ਪੰਜਾਬਣ’ ਮੁਕਾਬਲਾ

ias
ਰਾਜਪੁਰਾ ਦੀ ਇਸ ਧੀ ਨੇ ਪਹਿਲੀ ਵਾਰ ‘ਚ IAS ਪ੍ਰੀਖਿਆ ਕੀਤੀ ਪਾਸ, ਦੇਸ਼ ਭਰ ‘ਚੋਂ ਹਾਸਲ ਕੀਤਾ 84 ਵਾਂ ਰੈਂਕ

ਆਪਣੀ ਉਪਲੱਬਧੀ ਬਾਰੇ ਗੱਲ ਕਰਦਿਆਂ ਸਾਨੀਆ ਨੇ ਕਿਹਾ ਕਿ ਇਮਤਿਹਾਨ ਦੀ ਤਿਆਰੀ ਕਰਨ ਵੇਲੇ ਉਸ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਪਰਿਵਾਰ ਦੇ ਸਹਿਯੋਗ ਕਰਕੇ ਹੀ ਅੱਜ ਉਸ ਨੂੰ ਸਫਲਤਾ ਮਿਲੀ ਹੈ।

ias
ਰਾਜਪੁਰਾ ਦੀ ਇਸ ਧੀ ਨੇ ਪਹਿਲੀ ਵਾਰ ‘ਚ IAS ਪ੍ਰੀਖਿਆ ਕੀਤੀ ਪਾਸ, ਦੇਸ਼ ਭਰ ‘ਚੋਂ ਹਾਸਲ ਕੀਤਾ 84 ਵਾਂ ਰੈਂਕ

ਪੂਰੇ ਰਾਜਪੁਰਾ ਤੇ ਆਸ-ਪਾਸ ਦੇ ਲੋਕ ਸਾਨੀਆ ਦੇ ਪਿਤਾ ਨੂੰ ਵਧਾਈਆਂ ਦੇ ਰਹੇ ਹਨ ਜਿਸ ਕਰਕੇ ਉਨ੍ਹਾਂ ਨੂੰ ਕਾਫੀ ਮਾਣ ਮਹਿਸੂਸ ਹੋ ਰਿਹਾ ਹੈ।ਇਸ ਮੌਕੇ ਉਹਨਾਂ ਕਿਹਾ ਕਿ ਉਹ ਚਾਹੁੰਦੇ ਹਨ ਕਿ ਸਭ ਕੁੜੀਆਂ ਇਸੇ ਤਰ੍ਹਾਂ ਆਪਣੇ ਮਾਪਿਆਂ ਤੇ ਇਲਾਕੇ ਦਾ ਨਾਂ ਰੌਸ਼ਨ ਕਰਨ। ਉਨ੍ਹਾਂ ਲੜਕਿਆਂ ਨੂੰ ਖੂਬ ਮਿਹਨਤ ਕਰਕੇ ਅੱਗੇ ਆਉਣ ਦੀ ਅਪੀਲ ਕੀਤੀ।

ਦੱਸ ਦੇਈਏ ਕਿ ਸਾਨੀਆ ਨੇ ਆਪਣੀ ਮੁਢਲੀ ਪੜਾਈ ਰਾਜਪੁਰਾ ਵਿਖੇ ਹੀ ਕੀਤੀ ਅਤੇ ਉਸ ਤੋਂ ਬਾਅਦ ਉਚੇਰੀ ਸਿੱਖਿਆ ਲਈ ਉਹ ਚੰਡੀਗੜ੍ਹ ਆਪਣੀ ਭੂਆ ਕੋਲ ਚਲੇ ਗਏ।ਸਾਨੀਆ ਆਰਟਸ ‘ਚ ਗ੍ਰੈਜੂਏਟ ਹੈ ਅਤੇ ਅੰਗਰੇਜ਼ੀ ਭਾਸ਼ਾ ਵਿਚ ਉਸ ਨੇ ਆਪਣੀ ਪੋਸਟ ਗ੍ਰੈਜੂਏਸ਼ਨ ਹਾਸਿਲ ਕੀਤੀ ਹੈ।

-PTC News