ਠੰਡ ਤੋਂ ਬਚਾਓ ਲਈ ਕਮਰੇ ‘ਚ ਬਾਲੀ ਅੰਗੀਠੀ, ਦਮ ਘੁੱਟਣ ਕਾਰਨ 2 ਲੋਕਾਂ ਦੀ ਮੌਤ

Patiala

ਠੰਡ ਤੋਂ ਬਚਾਓ ਲਈ ਕਮਰੇ ‘ਚ ਬਾਲੀ ਅੰਗੀਠੀ, ਦਮ ਘੁੱਟਣ ਕਾਰਨ 2 ਲੋਕਾਂ ਦੀ ਮੌਤ,ਰਾਜਪੁਰਾ:ਰਾਜਪੁਰਾ ‘ਚ ਪੁਰਾਣੀ ਕਚਹਿਰੀ ਦੇ ਨਜ਼ਦੀਕ ਸ਼ਾਮ ਨਗਰ ਵਿੱਚ ਠੰਡ ਤੋਂ ਬਚਣ ਲਈ ਚਲਾਈ ਗਈ ਅੰਗੀਠੀ ਦੇ ਧੂੰਏਂ ਕਾਰਨ 2 ਲੋਕਾਂ ਦੀ ਮੌਤ ਹੋ ਗਈ ਅਤੇ ਦੋ ਗੰਭੀਰ ਰੂਪ ਵਿੱਚ ਰਾਜਪੁਰਾ ਦੇ ਗੁਰੂ ਨਾਨਕ ਹਸਪਤਾਲ ਦਾਖ਼ਲ ਕਰਵਾਏ ਗਏ, ਜਿਨ੍ਹਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।

ਪੀੜ੍ਹਤ ਦੇ ਰਿਸ਼ਤੇਦਾਰ ਮੁਤਾਬਕ ਬੀਤੀ ਰਾਤ ਠੰਡ ਕਰਕੇ ਸ਼ਾਮਲੀ ਯੂਪੀ ਦੇ ਕਪੜੇ ਦੇ ਵਪਾਰੀ ਦੇ ਫਰੀਦ ਆਪਣੇ 2 ਲੜਕਿਆਂ ਅਤੇ ਸਾਲੇ ਦੇ ਲੜਕੇ ਨਾਲ ਕਮਰੇ ਵਿੱਚ ਅੰਗੀਠੀ ਬਾਲ ਕੇ ਸੁੱਤੇ ਜਿਸ ਕਾਰਨ ਖ਼ੁਦ ਫ਼ਰੀਦ (48) ਅਤੇ ਉਸ ਦਾ ਲੜਕੇ ਸ਼ਹਿਜ਼ਾਦ (17) ਦੀ ਦਮ ਘੁੱਟ ਕੇ ਮੌਤ ਹੋ ਗਈ।

ਹੋਰ ਪੜ੍ਹੋ: ਸਤਿੰਦਰ ਸਰਤਾਜ ਦੇ ‘ਹਮਾਯਤ’ ਗਾਣੇ ਨੇ ਵਿਛੜੇ ਬੱਚੇ ਨੂੰ ਪਰਿਵਾਰ ਨਾਲ ਮਿਲਾਇਆ, ਜਾਣੋ ਪੂਰੀ ਕਹਾਣੀ

ਦੱਸ ਦੇਈਏ ਕਿ ਕੁੱਝ ਦਿਨ ਪਹਿਲਾਂ ਪਟਿਆਲਾ ਦੇ ਅਰਬਨ ਅਸਟੇਟ ‘ਚ ਵੀ ਅਜਿਹਾ ਹਾਦਸਾ ਹੋਇਆ ਸੀ, ਜਿਸ ‘ਚ ਇੱਕ ਔਰਤ ਤੇ ਉਸ ਦੀ ਛੋਟੀ ਬੱਚੀ ਦੀ ਦਮ ਘੁੱਟਣ ਨਾਲ ਮੌਤ ਹੋ ਗਈ ਸੀ।

-PTC News