ਰਾਜਪੁਰਾ: ਯੂਥ ਕਾਂਗਰਸ ਦੇ 2 ਦਰਜਨ ਦੇ ਕਰੀਬ ਨੌਜਵਾਨ ਸ਼੍ਰੋਮਣੀ ਅਕਾਲੀ ਦਲ ‘ਚ ਹੋਏ ਸ਼ਾਮਲ

sad
ਰਾਜਪੁਰਾ: ਯੂਥ ਕਾਂਗਰਸ ਦੇ 2 ਦਰਜਨ ਦੇ ਕਰੀਬ ਨੌਜਵਾਨ ਸ਼੍ਰੋਮਣੀ ਅਕਾਲੀ ਦਲ 'ਚ ਹੋਏ ਸ਼ਾਮਲ

ਰਾਜਪੁਰਾ: ਯੂਥ ਕਾਂਗਰਸ ਦੇ 2 ਦਰਜਨ ਦੇ ਕਰੀਬ ਨੌਜਵਾਨ ਸ਼੍ਰੋਮਣੀ ਅਕਾਲੀ ਦਲ ‘ਚ ਹੋਏ ਸ਼ਾਮਲ,ਰਾਜਪੁਰਾ: ਰਾਜਪੁਰਾ ਦੇ ਮਯੂਰ ਹੋਟਲ ‘ਚ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਸੀਨੀਅਰ ਮੀਤ ਪ੍ਰਧਾਨ ਮਹਿੰਦਰ ਕੁਮਾਰ ਪੱਪੂ ਅਤੇ ਸੁਰਿੰਦਰ ਕੁਮਾਰ ਕੱਕੜ ਦੀ ਸਾਂਝੀ ਅਗਵਾਈ ‘ਚ ਇੱਕ ਚੋਣ ਬੈਠਕ ਹੋਈ।ਜਿਸ ‘ਚ ਪਟਿਆਲਾ ਹਲਕੇ ਤੋਂ ਸ਼ੋਮਣੀ ਅਕਾਲੀ ਦਲ ਦੇ ਉਮੀਦਵਾਰ ਸੁਰਜੀਤ ਸਿੰਘ ਰੱਖੜਾ, ਸ਼ੋਮਣੀ ਕਮੇਟੀ ਦੇ ਮੈਂਬਰ ਜੱਥੇਦਾਰ ਸੁਰਜੀਤ ਸਿੰਘ ਗੜ੍ਹੀ ਅਤੇ ਭਾਜਪਾ ਆਗੂ ਅਤੇ ਹਲਕਾ ਇੰਚਾਰਜ ਹਰਜੀਤ ਸਿੰਘ ਨੇ ਵਿਸ਼ੇਸ਼ ਤੋਰ ਤੇ ਸ਼ਿਰਕਤ ਕੀਤੀ।

sad
ਰਾਜਪੁਰਾ: ਯੂਥ ਕਾਂਗਰਸ ਦੇ 2 ਦਰਜਨ ਦੇ ਕਰੀਬ ਨੌਜਵਾਨ ਸ਼੍ਰੋਮਣੀ ਅਕਾਲੀ ਦਲ ‘ਚ ਹੋਏ ਸ਼ਾਮਲ

ਇਸ ਬੈਠਕ ਦੋਰਾਨ ਬਨੂੰੜ ਦੇ ਦੋ ਦਰਜਨ ਦੇ ਕਰੀਬ ਨੌਜਵਾਨਾਂ ਨੇ ਸੋਨੂ ਕੱਕੜ ਅਤੇ ਸ਼ਿਵ ਕੁਮਾਰ ਦੀ ਅਗਵਾਈ ਵਿਚ ਯੂਥ ਕਾਂਗਰਸ ਨੂੰ ਛੱਡ ਕੇ ਅਕਾਲੀ ਦਲ ਵਿਚ ਸ਼ਾਮਲ ਹੋਣ ਦਾ ਐਲਾਨ ਕੀਤਾ।

ਹੋਰ ਪੜ੍ਹੋ:ਭਾਜਪਾ ਪ੍ਰਧਾਨ ਅਮਿਤ ਸ਼ਾਹ 24 ਫਰਵਰੀ ਨੂੰ ਆਉਣਗੇ ਅੰਮ੍ਰਿਤਸਰ

ਇਸ ਮੋਕੇ ਸੁਰਜੀਤ ਸਿੰਘ ਰੱਖੜਾ ਨੇ ਕਿਹਾ ਕਿ ਉਹਨਾਂ ਦੀ ਲੜਾਈ ਪੰਜਾਬ ਦੀ ਕੈਪਟਨ ਵੱਲੋਂ ਕੀਤੇ ਜਾ ਰਹੇ ਜੁਲਮ ਦੇ ਖ਼ਿਲਾਫ਼ ਹੈ।ਕਾਂਗਰਸ ਸਰਕਾਰ ਨੇ ਚੋਣਾਂ ਦੋਰਾਨ ਕੀਤੇ ਵਾਅਦੇ ਪੂਰੇ ਨਹੀਂ ਕੀਤੇ ਤੇ ਹੁਣ ਵੀ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ।ਉਹਨਾਂ ਨੂੰ ਯਕੀਨ ਹੈ ਕਿ ਇਸ ਵਾਰ ਲੋਕ ਕਾਂਗਰਸੀਆਂ ਦੀਆਂ ਗੱਲਾਂ ਵਿਚ ਨਹੀਂ ਆਉਣਗੇ ਤੇ ਅਕਾਲੀ ਦਲ ਦਾ ਸਾਥ ਦੇਣਗੇ।

sad
ਰਾਜਪੁਰਾ: ਯੂਥ ਕਾਂਗਰਸ ਦੇ 2 ਦਰਜਨ ਦੇ ਕਰੀਬ ਨੌਜਵਾਨ ਸ਼੍ਰੋਮਣੀ ਅਕਾਲੀ ਦਲ ‘ਚ ਹੋਏ ਸ਼ਾਮਲ

ਇਸ ਮੌਕੇ ਹਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ 15 ਸਾਲ ਮੈਂਬਰ ਪਾਰਲੀਮੈਂਟ ਰਹੀ ਪ੍ਰਨੀਤ ਕੌਰ ਨੇ ਇਲਾਕੇ ਵਿਚ ਕੋਈ ਵੱਡਾ ਪੋਜੈਕਟ ਨਹੀਂ ਲਿਆਂਦਾ।ਇਸ ਲਈ ਬੇਰੁਜਗਾਰ ਨੌਜਵਾਨ ਹੁਣ ਕਾਂਗਰਸ ਤੋਂ ਮੁੰਹ ਮੋੜ ਕੇ ਅਕਾਲੀ ਦਲ ਵਿਚ ਸ਼ਾਮਲ ਹੋ ਰਹੇ ਹਨ।

-PTC News