ਪਟਿਆਲਾ-ਰਾਜਪੁਰਾ ਰੋਡ 'ਤੇ ਔਰਤ ਨੇ ਰੇਹੜੀ 'ਚ ਠੋਕੀ ਤੇਜ਼ ਰਫ਼ਤਾਰ ਕਾਰ, ਨਹਿਰ 'ਚ ਡਿਗਿਆ ਰੇਹੜੀ ਚਾਲਕ

By PTC NEWS - August 21, 2020 3:08 pm

ਪਟਿਆਲਾ-ਰਾਜਪੁਰਾ ਰੋਡ 'ਤੇ ਤੇਜ਼ ਰਫ਼ਤਾਰ ਕਾਰ ਨੇ ਸਬਜ਼ੀ ਰੇਹੜੀ ਵਾਲੇ ਨੂੰ ਮਾਰੀ ਟੱਕਰ
Patiala-Rajpura road accident Car hit a vegetable vendor
ਪਟਿਆਲਾ : ਪਟਿਆਲਾ-ਰਾਜਪੁਰਾ ਰੋਡ 'ਤੇ ਨਹਿਰ ਉੱਪਰ ਸ਼ੁੱਕਰਵਾਰ ਸਵੇਰੇ 5 ਵਜੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਇਸ ਦੌਰਾਨ ਇਕ ਕਾਰ ਚਾਲਕ ਔਰਤ ਨੇ ਆਪਣੀ ਤੇਜ਼ ਰਫ਼ਤਾਰ ਕਾਰ ਇਕ ਸਬਜ਼ੀ ਰੇਹੜੀ ਵਾਲੇ 'ਚ ਠੋਕ ਦਿੱਤੀ।
Patiala-Rajpura road accident Car hit a vegetable vendor

ਜਾਣਕਾਰੀ ਅਨੁਸਾਰ ਇਹ ਟੱਕਰ ਇੰਨੀ ਜ਼ਬਰਦਸਤ ਸੀ ਕਿ ਸਬਜ਼ੀ ਰੇਹੜੀ ਵਾਲਾ ਪੁਲ ਤੋਂ ਬੁੜਕ ਕੇ ਨਹਿਰ 'ਚ ਜਾ ਡਿੱਗਾ ਅਤੇ ਗੰਭੀਰ ਰੂਪ ਵਿੱਚ ਫੱਟੜ ਹੋ ਗਿਆ। ਜਿਸ ਮਗਰੋਂ ਲੋਕਾਂ ਨੇ ਉਸ ਨੂੰ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ।

ਇਸ ਘਟਨਾ ਦੀ ਜਾਣਕਾਰੀ ਮਿਲਦਿਆਂ ਪੁਲਿਸ ਵੀ ਮੌਕੇ 'ਤੇ ਪਹੁੰਚ ਗਈ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਇਸ ਮਾਮਲੇ 'ਚ ਜੋ ਵੀ ਦੋਸ਼ੀ ਪਾਇਆ ਜਾਵੇਗਾ, ਇਸ ਖਿਲਾਫ਼ ਕਾਰਵਾਈ ਕੀਤੀ ਜਾਵੇਗੀ।

adv-img
adv-img