ਹਾਦਸੇ/ਜੁਰਮ

ਰਾਜਪੁਰਾ: STF ਤੇ ਸਦਰ ਥਾਣਾ ਪੁਲਿਸ ਵਲੋਂ 40 ਪੇਟੀਆਂ ਸ਼ਰਾਬ ਤੇ 2300 ਨਸ਼ੀਲੀਆਂ ਗੋਲੀਆਂ ਸਮੇਤ 2 ਕਾਬੂ

By Jashan A -- April 28, 2019 4:25 pm

ਰਾਜਪੁਰਾ: STF ਤੇ ਸਦਰ ਥਾਣਾ ਪੁਲਿਸ ਵਲੋਂ 40 ਪੇਟੀਆਂ ਸ਼ਰਾਬ ਤੇ 2300 ਨਸ਼ੀਲੀਆਂ ਗੋਲੀਆਂ ਸਮੇਤ 2 ਕਾਬੂ,ਰਾਜਪੁਰਾ: ਰਾਜਪੁਰਾ ਦੇ ਥਾਣਾ ਸਦਰ ਪੁਲਿਸ ਤੇ ਸਪੈਸ਼ਲ ਟਾਸਕ ਫੋਰਸ ਵਲੋਂ ਸਾਂਝੇ ਤੌਰ 'ਤੇ ਵੱਖ ਵੱਖ ਥਾਵਾਂ ਤੋਂ ਨਾਕੇਬੰਦੀ ਦੋਰਾਨ ਹਰਿਆਣਾ ਮਾਰਕਾ ਸ਼ਰਾਬ ਤੇ ਨਸ਼ੀਲੀਆਂ ਗੋਲੀਆਂ ਸਮੇਤ 2 ਵਿਅਕਤੀਆਂ ਨੂੰ ਕਾਬੂ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

aress ਰਾਜਪੁਰਾ: STF ਤੇ ਸਦਰ ਥਾਣਾ ਪੁਲਿਸ ਵਲੋਂ 40 ਪੇਟੀਆਂ ਸ਼ਰਾਬ ਤੇ 2300 ਨਸ਼ੀਲੀਆਂ ਗੋਲੀਆਂ ਸਮੇਤ 2 ਕਾਬੂ

ਇਸ ਸਬੰਧੀ ਜਾਣਕਾਰੀ ਦਿੰਦਿਆ ਐਸ ਐਚ ਓ ਵਿਜੈਪਾਲ ਨੇ ਦੱਸਿਆ ਕਿ ਚੋਣਾਂ ਦੇ ਮੱਦੇਨਜ਼ਰ ਸਪੈਸ਼ਲ ਟਾਸਕ ਫੋਰਸ ਦੇ ਏ ਐਸ ਆਈ ਸਤਪਾਲ ਸਿੰਘ, ਏ ਐਸ ਆਈ ਰੂਪ ਸਿੰਘ, ਏ ਐਸ ਆਈ ਨਿਰਮਲ ਸਿੰਘ ਅਤੇ ਹੋਲਦਾਰ ਸਖਵਿੰਦਰ ਕੋਰ ਸਮੇਤ ਪੁਲਿਸ ਪਾਰਟੀ ਪਿੰਡ ਪਹਿਰ ਨੇੜੇ ਨਾਕੇਬੰਦੀ ਕੀਤੀ ਹੋਈ ਸੀ।

ਹੋਰ ਪੜ੍ਹੋ:ਵੱਡੇ ਪੱਧਰ ‘ਤੇ ਕਰਦਾ ਸੀ ਇਹ ਗੈਰਕਾਨੂੰਨੀ ਧੰਦਾ, ਚੜ੍ਹਿਆ ਪੁਲਿਸ ਦੇ ਅੜਿੱਕੇ

ਇਸ ਦੌਰਾਨ 1 ਵਿਅਕਤੀ ਪੈਦਲ ਆ ਰਿਹਾ ਸੀ ਤਾਂ ਸ਼ੱਕ ਦੇ ਅਧਾਰ ਤੇ ਰੋਕ ਕੇ ਤਲਾਸ਼ੀ ਲਈ ਤਾਂ ਉਸ ਕੋਲੋ 2300 ਐਲਪ੍ਰੇਸ ਤੇ ਟਰਾਮਾਡੋਲ ਪਾਬੰਦੀ ਸ਼ੁਦਾ ਦਵਾਈਆਂ ਬਰਾਮਦ ਹੋਈਆਂ ਅਤੇ ਉਹ ਹਰਿਆਣਾ ਤੋਂ ਪਿੰਡ ਪਹਿਰ ਲੈ ਕੇ ਆ ਰਿਹਾ ਸੀ।ਉਨ੍ਹਾਂ ਕਿਹਾ ਕਿ ਦੋਸ਼ੀ ਦੀ ਪਹਿਚਾਣ ਸਤੀਸ਼ ਕੁਮਾਰ ਬੋਬੀ ਜੋ ਕਿ ਪਹਿਰ 'ਚ ਮੈਡੀਕਲ ਦੀ ਦੁਕਾਨ ਕਰਦਾ ਹੈ।ਉਸ ਨੂੰ ਕਾਬੂ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਸੇ ਤਰਾਂ ਸਰਾਏ ਬੰਜਾਰਾ ਪੁੁਲਿਸ ਦੇ ਇੰਚਾਰਜ਼ ਗੁਰਮੀਤ ਸਿੰਘ ਅਤੇ ਏਐਸਆਈ ਗੁਰਜੀਤ ਸਿੰਘ ਸਮੇਤ ਪੁਲਿਸ ਜਸ਼ਨ ਹੋਟਲ ਨੇੜੇ ਨਾਕੇਬੰਦੀ ਕਰਕੇ ਵਾਹਨਾਂ ਦੀ ਚੈਕਿੰਗ ਕਰ ਰਹੇ ਸਨ।

ਹੋਰ ਪੜ੍ਹੋ:ਵੱਡੇ ਪੱਧਰ ‘ਤੇ ਕਰਦੇ ਸਨ ਨਸ਼ੇ ਦੀ ਸਪਲਾਈ, ਚੜ੍ਹੇ ਪੁਲਿਸ ਦੇ ਅੜਿੱਕੇ, ਬਾਅਦ ‘ਚ ਹੋਇਆ ਇਹ ਕੰਮ !!

aress ਰਾਜਪੁਰਾ: STF ਤੇ ਸਦਰ ਥਾਣਾ ਪੁਲਿਸ ਵਲੋਂ 40 ਪੇਟੀਆਂ ਸ਼ਰਾਬ ਤੇ 2300 ਨਸ਼ੀਲੀਆਂ ਗੋਲੀਆਂ ਸਮੇਤ 2 ਕਾਬੂ

ਅੰਬਾਲਾ ਵਲੋਂ ਆ ਰਹੀ ਇਕ ਇੰਡੀਕਾ ਕਾਰ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਕਾਰ ਵਿਚੋ ਮਾਲਟਾ ਹਰਿਆਣਾ ਠੇਕਾ ਦੇਸੀ ਸ਼ਰਾਬ ਦੀਆਂ 40 ਪੇਟੀਆਂ ਬਰਾਮਦ ਹੋਈਆਂ।ਦੋਸ਼ੀ ਦੀ ਪਹਿਚਾਣ ਪਰਮਜੀਤ ਸਿੰਘ ਵਾਸੀ ਇਸਮਾਲਬਾਦ ਵਜੋ ਹੋਈ।ਦੋਸ਼ੀ ਨੂੰ ਕਾਬੂ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

-PTC News

  • Share