ਲਾੜੀ ਨੇ ਵਿਆਹ ਵਾਲੇ ਦਿਨ ਚਾੜ੍ਹਿਆ ਚੰਨ , ਮਾਪਿਆਂ ਸਮੇਤ ਰਿਸ਼ਤੇਦਾਰਾਂ ਦੇ ਉੱਡੇ ਹੋਸ਼

Rajpura Village Girl wedding day home money and jewelry With Lover Absconding
ਲਾੜੀ ਨੇ ਵਿਆਹ ਵਾਲੇ ਦਿਨ ਚਾੜ੍ਹਿਆ ਚੰਨ , ਮਾਪਿਆਂ ਸਮੇਤ ਰਿਸ਼ਤੇਦਾਰਾਂ ਦੇ ਉੱਡੇ ਹੋਸ਼

ਲਾੜੀ ਨੇ ਵਿਆਹ ਵਾਲੇ ਦਿਨ ਚਾੜ੍ਹਿਆ ਚੰਨ , ਮਾਪਿਆਂ ਸਮੇਤ ਰਿਸ਼ਤੇਦਾਰਾਂ ਦੇ ਉੱਡੇ ਹੋਸ਼:ਰਾਜਪੁਰਾ : ਪੁਲਿਸ ਥਾਣਾ ਸ਼ੰਭੂ ਅਧੀਨ ਪੈਂਦੇ ਇੱਕ ਪਿੰਡ ਵਿੱਚ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ ,ਜਿੱਥੇ ਇੱਕ ਨੌਜਵਾਨ ਲੜਕੀ ਨੇ ਵਿਆਹ ਵਾਲੀ ਰਾਤ ਨੂੰ ਨਵਾਂ ਚੰਨ ਚਾੜ੍ਹ ਦਿੱਤਾ ਹੈ। ਇਕ ਲੜਕੀ ਆਪਣੇ ਵਿਆਹ ਵਾਲੇ ਦਿਨ ਘਰੋਂ ਪੈਸੇ ਅਤੇ ਗਹਿਣੇ ਲੈ ਕੇ ਆਪਣੇ ਪ੍ਰੇਮੀ ਨਾਲ ਭੱਜ ਗਈ ਹੈ।

Rajpura Village Girl wedding day home money and jewelry With Lover Absconding
ਲਾੜੀ ਨੇ ਵਿਆਹ ਵਾਲੇ ਦਿਨ ਚਾੜ੍ਹਿਆ ਚੰਨ , ਮਾਪਿਆਂ ਸਮੇਤ ਰਿਸ਼ਤੇਦਾਰਾਂ ਦੇ ਉੱਡੇ ਹੋਸ਼

ਇਸ ਦੌਰਾਨ ਇਕ ਵਸਨੀਕ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸ ਦੀ 25 ਸਾਲਾ ਪੁੱਤਰੀ ਦਾ ਕੱਲ ਵਿਆਹ ਸੀ। ਲੜਕੀ ਵਿਆਹ ਤੋਂ ਪਹਿਲੀ ਰਾਤ ਸ਼ਗਨਾਂ ਦੇ ਇਕੱਤਰ ਹੋਏ ਪੈਸੇ ਅਤੇ 2 ਤੋਲੇ ਸੋਨੇ ਦੇ ਗਹਿਣੇ ਲੈ ਕੇ ਫਰਾਰ ਹੋ ਗਈ ਹੈ। ਜਿਸ ਤੋਂ ਬਾਅਦ ਵਿਆਹ ਵਾਲੇ ਘਰ ਵਿੱਚ ਹਫੜਾ-ਦਫੜੀ ਮਚ ਗਈ ਹੈ।

Rajpura Village Girl wedding day home money and jewelry With Lover Absconding
ਲਾੜੀ ਨੇ ਵਿਆਹ ਵਾਲੇ ਦਿਨ ਚਾੜ੍ਹਿਆ ਚੰਨ , ਮਾਪਿਆਂ ਸਮੇਤ ਰਿਸ਼ਤੇਦਾਰਾਂ ਦੇ ਉੱਡੇ ਹੋਸ਼

ਉਨ੍ਹਾਂ ਨੂੰ ਸ਼ੱਕ ਹੈ ਕਿ ਉਹ ਆਪਣੇ ਪਟਿਆਲਾ ਰਹਿੰਦੇ ਪ੍ਰੇਮੀ ਨਾਲ ਕਿਤੇ ਚਲੀ ਗਈ ਹੈ। ਇਸ ਮੌਕੇ ਏ.ਐੱਸ.ਆਈ. ਜੋਗਿੰਦਰ ਸਿੰਘ ਨੇ ਦੱਸਿਆ ਕਿ ਉਕਤ ਸ਼ਿਕਾਇਤ ਦੇ ਆਧਾਰ ‘ਤੇ ਅਣਪਛਾਤੇ ਨੌਜਵਾਨ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
-PTCNews