ਹਲਕਾ ਅਮਲੋਹ ਅੰਦਰ ਕਾਗਰਸ ਪਾਰਟੀ ਨਹੀਂ ,ਸਗੋਂ ਪੁਲਿਸ ਪਾਰਟੀ ਲੜ ਰਹੀ ਹੈ ਜਿਲ੍ਹਾ ਪ੍ਰੀਸ਼ਦ ਤੇ ਸੰਮਤੀ ਚੋਣਾਂ – ਰਾਜੂ ਖੰਨਾ 

raju khanna sad lashes out at congress

ਹਲਕਾ ਅਮਲੋਹ ਅੰਦਰ ਕਾਗਰਸ ਪਾਰਟੀ ਨਹੀਂ ,ਸਗੋਂ ਪੁਲਿਸ ਪਾਰਟੀ ਲੜ ਰਹੀ ਹੈ ਜਿਲ੍ਹਾ ਪ੍ਰੀਸ਼ਦ ਤੇ ਸੰਮਤੀ ਚੋਣਾਂ – ਰਾਜੂ ਖੰਨਾ

ਸ਼੍ਰੋਮਣੀ ਅਕਾਲੀ ਦਲ ਹਲਕਾ ਅਮਲੋਹ ਦੇ ਇੰਚਾਰਜ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਹਲਕੇ ਅੰਦਰ ਕਾਗਰਸ ਪਾਰਟੀ ਨਹੀਂ, ਸਗੋਂ ਪੁਲਿਸ ਵੱਲੋਂ ਜਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਲੜਣ ਦੇ ਦੋਸ਼ ਲਗਾਏ ਹਨ।

ਉਹਨਾਂ ਨੇ ਕਿਹਾ ਕਿ ਹਲਕਾ ਅਮਲੋਹ ਅੰਦਰ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਦੀ ਜਿੱਤ ਤੋ ਘਬਰਾਈ ਕਾਂਗਰਸ ਵੱਲੋਂ ਕੋਝੀਆਂ ਚਾਲਾਂ ਚੱਲ ਕੇ ਘਟੀਆ ਹੱਥਕੰਡੇ ਅਪਣਾਏ ਜਾ ਰਹੇ ਹਨ, ਜਿਹਨਾਂ ਦਾ ਸ਼੍ਰੋਮਣੀ ਅਕਾਲੀ ਦਲ ਮੂੰਹ ਤੋੜਵਾਂ ਜਵਾਬ ਦੇਵੇਗਾ।
raju khanna sad lashes out at congressਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅੱਜ ਜਿਲ੍ਹਾ ਪ੍ਰੀਸ਼ਦ ਜੋਨ ਬੁੱਗਾ ਕਲਾ ਤੋ ਉਮੀਦਵਾਰ ਬੀਬੀ ਹਰਜੀਤ ਕੌਰ ਸਲਾਣਾ, ਬਲਾਕ ਸੰਮਤੀ ਜੋਨ ਭਰਪੂਰਗੜ ਤੋ ਬੀਬੀ ਨਰਿੰਦਰਜੀਤ ਕੌਰ, ਸੰਮਤੀ ਜੋਨ ਪਹੇੜੀ ਤੋਂ ਬੀਬੀ ਰਾਜਪ੍ਰੀਤ ਕੌਰ ਬੁੱਗਾ ਤੇ ਮਛਰਾਏ ਖੁਰਦ ਜੋਨ ਤੋਂ ਉਮੀਦਵਾਰ ਮਲਕੀਤ ਸਿੰਘ ਰੁੜਕੀ ਦੇ ਹੱਕ ਵਿੱਚ ਦੋ ਦਰਜਨ ਪਿੰਡਾਂ ਵਿੱਚ ਚੋਣ ਪ੍ਰਚਾਰ ਸਮੇਂ ਭਰਵੀਆਂ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਕੀਤਾ।

ਰਾਜੂ ਖੰਨਾ ਨੇ ਕਿਹਾ ਕਿ ਕਾਂਗਰਸ ਪਾਰਟੀ ਪੁਲਿਸ ਨਾਲ ਮਿਲ ਕੇ ਅਕਾਲੀ ਉਮੀਦਵਾਰਾਂ ਦੀਆਂ ਧੱਕੇ ਨਾਲ ਸੱਤ ਇਕਵੱਜਾ ਕਰਨ ਦੀਆਂ ਧਮਕੀਆਂ ਦੇ ਰਹੀ ਹੈ, ਤੇ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਪਹੇੜੀ ਜੋਨ ਤੋ ਉਮੀਦਵਾਰ ਬੀਬੀ ਨਰਿੰਦਰਜੀਤ ਕੌਰ ਦੇ ਘਰ ਦੀਵਾ ਗੰਢੂਆ ਵਿਖੇ ਕਾਗਰਸ ਪਾਰਟੀ ਦੀ ਸਹਿ ਤੇ ਸਰਾਬ ਰੱਖਣ ਨੂੰ ਲੈ ਕੇ ਪੁਲਿਸ ਪਾਰਟੀ ਨੇ ਰੇਡ ਕੀਤੀ ਤਾਂ ਜੋ ਸ਼੍ਰੋਮਣੀ ਅਕਾਲੀ ਦਲ ਨੂੰ ਬਦਨਾਮ ਕੀਤਾ ਜਾ ਸਕੇ, ਜਦਂੋ ਕਿ ਇਹ ਦੀਵਾ ਪਰਿਵਾਰ ਵਧੇਰੇ ਸ਼ਹਿਣਸੀਲਤਾ ਵਾਲਾ ਪਰਿਵਾਰ ਹੈ ।
raju khanna sad lashes out at congressਰਾਜੂ ਖੰਨਾ ਨੇ ਕਿਹਾ ਕਿ ਉਹਨਾਂ ਵੱਲੋ ਇਸ ਝੂਠੀ ਸ਼ਿਕਾਇਤ ਦੀ ਜਾਣਕਾਰੀ ਜਿਲ੍ਹਾ ਪੁਲਿਸ ਮੁੱਖੀ,ਤੇ ਥਾਣਾ ਮੁੱਖੀ ਅਮਲੋਹ ਨੂੰ ਦੇ ਦਿੱਤੀ ਗਈ ਹੈ ਤੇ ਉਹਨਾਂ ਸਪੱਸ਼ਟ ਕੀਤਾ ਕਿ ਜੇ ਕਰ ਪੁਲਿਸ ਕਾਂਗਰਸ ਦੀ ਸ਼ਹਿ ਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਬਿਨਾਂ ਵਜ੍ਹਾ ਤੰਗ ਪ੍ਰੇਸ਼ਾਨ ਕਰਨ ਤੋ ਨਾ ਰੁਕੀ ਤਾ ਸ਼੍ਰੋਮਣੀ ਅਕਾਲੀ ਦਲ ਥਾਣਾ ਅਮਲੋਹ, ਤੇ ਜਿਲ੍ਹਾ ਪੁਲਿਸ ਮੁੱਖੀ ਫਤਿਹਗੜ੍ਹ ਸਾਹਿਬ ਦੇ ਦਫਤਰ ਅੱਗੇ ਸੰਘਰਸ਼ ਕਰਨ ਲਈ ਮਜਬੂਰ ਹੋਵੇਗਾ, ਜਿਸ ਦੀ ਜ਼ਿੰਮੇਵਾਰੀ ਜਿਲ੍ਹਾ ਪ੍ਰਸ਼ਾਸਨ ਦੀ ਹੋਵੇਗੀ।

—PTC News