Thu, Apr 25, 2024
Whatsapp

ਗਰਭਪਾਤ ਦੀ ਉਪਰਲੀ ਹੱਦ 20 ਤੋਂ 24 ਹਫਤਿਆਂ ਤੱਕ ਵਧਾਉਣ ਲਈ ਰਾਜ ਸਭਾ 'ਚ ਪਾਸ ਹੋਇਆ ਬਿੱਲ 

Written by  Shanker Badra -- March 17th 2021 09:36 AM -- Updated: March 17th 2021 10:15 AM
ਗਰਭਪਾਤ ਦੀ ਉਪਰਲੀ ਹੱਦ 20 ਤੋਂ 24 ਹਫਤਿਆਂ ਤੱਕ ਵਧਾਉਣ ਲਈ ਰਾਜ ਸਭਾ 'ਚ ਪਾਸ ਹੋਇਆ ਬਿੱਲ 

ਗਰਭਪਾਤ ਦੀ ਉਪਰਲੀ ਹੱਦ 20 ਤੋਂ 24 ਹਫਤਿਆਂ ਤੱਕ ਵਧਾਉਣ ਲਈ ਰਾਜ ਸਭਾ 'ਚ ਪਾਸ ਹੋਇਆ ਬਿੱਲ 

ਨਵੀਂ ਦਿੱਲੀ : ਰਾਜ ਸਭਾ ਵਿੱਚ ਮੰਗਲਵਾਰ ਨੂੰ ਮੈਡੀਕਲ ਟਰਮੀਨੇਸ਼ਨ ਆਫ ਗਰਭ ਅਵਸਥਾ (ਸੋਧ) ਬਿੱਲ  2020 (medical termination of pregnancy amendment bill 2020) ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਤੋਂ ਪਹਿਲਾਂ  ਲੋਕ ਸਭਾ ਇਸ ਬਿੱਲ ਨੂੰ ਪਾਸ ਕੀਤਾ ਜਾ ਚੁੱਕਿਆ ਹੈ। ਇਸ ਬਿੱਲ ਦੇ ਤਹਿਤ ਗਰਭਪਾਤ (abortion)ਦੀ ਪ੍ਰਵਾਨਿਤ ਹੱਦ ਨੂੰ ਮੌਜੂਦਾ 20 ਹਫਤਿਆਂ ਤੋਂ ਵਧਾ ਕੇ 24 ਹਫਤੇ ਕਰ ਦਿੱਤੀ ਗਈ ਹੈ। ਪੜ੍ਹੋ ਹੋਰ ਖ਼ਬਰਾਂ : ਸੁਖਬੀਰ ਸਿੰਘ ਬਾਦਲ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ , ਫੇਸਬੁੱਕ 'ਤੇ ਪੋਸਟ ਪਾ ਕੇ ਖ਼ੁਦ ਦਿੱਤੀ ਜਾਣਕਾਰੀ [caption id="attachment_482071" align="aligncenter" width="300"]Rajya Sabha Passes Bill To Raise Legal Abortion Upper Limit To 24 Weeks ਗਰਭਪਾਤ ਦੀ ਉਪਰਲੀ ਹੱਦ 20 ਤੋਂ 24 ਹਫਤਿਆਂ ਤੱਕ ਵਧਾਉਣ ਲਈ ਰਾਜ ਸਭਾ 'ਚ ਪਾਸ ਹੋਇਆ ਬਿੱਲ[/caption] ਉਨ੍ਹਾਂ ਕਿਹਾ ਕਿ ਇਸ ਬਿੱਲ ਦੇ ਤਿਆਰ ਹੋਣ ਤੋਂ ਪਹਿਲਾਂ ਵਿਸ਼ਵ ਭਰ ਦੇ ਕਾਨੂੰਨਾਂ ਦਾ ਵੀ ਅਧਿਐਨ ਕੀਤਾ ਗਿਆ ਸੀ। ਮੰਤਰੀ ਦੇ ਜਵਾਬ ਤੋਂ ਬਾਅਦ ਸਦਨ ਨੇ ਜ਼ੁਬਾਨੀ ਵੋਟਾਂ ਨਾਲ ਬਿੱਲ ਨੂੰ ਪਾਸ ਕਰ ਦਿੱਤਾ। ਇਸ ਤੋਂ ਪਹਿਲਾਂ ਸਦਨ ਨੇ ਸਰਕਾਰ ਵੱਲੋਂ ਲਿਆਂਦੀਆਂ ਸੋਧਾਂ ਨੂੰ ਸਵੀਕਾਰਦਿਆਂ ਸਿਲੈਕਟ ਕਮੇਟੀ ਨੂੰ ਬਿੱਲ ਭੇਜਣ ਸਮੇਤ ਵਿਰੋਧੀ ਧਿਰ ਦੀਆਂ ਹੋਰ ਸੋਧਾਂ ਨੂੰ ਰੱਦ ਕਰ ਦਿੱਤਾ ਸੀ। [caption id="attachment_482080" align="aligncenter" width="321"]Rajya Sabha Passes Bill To Raise Legal Abortion Upper Limit To 24 Weeks ਗਰਭਪਾਤ ਦੀ ਉਪਰਲੀ ਹੱਦ 20 ਤੋਂ 24 ਹਫਤਿਆਂ ਤੱਕ ਵਧਾਉਣ ਲਈ ਰਾਜ ਸਭਾ 'ਚ ਪਾਸ ਹੋਇਆ ਬਿੱਲ[/caption] ਦਰਅਸਲ 'ਚ ਗਰਭਪਾਤ ਨਾਲ ਜੁੜੇ ਮੌਜੂਦਾ ਕਾਨੂੰਨ ਦੇ ਕਾਰਨ ਰੇਪ ਪੀੜਤਾਂ ਜਾਂ ਕਿਸੇ ਗੰਭੀਰ ਬਿਮਾਰੀ ਤੋਂ ਪੀੜਤ  ਗਰਭਵਤੀ ਔਰਤਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਡਾਕਟਰਾਂ ਅਨੁਸਾਰ ਜੇ ਬੱਚੇ ਨੂੰ ਜਨਮ ਦੇਣ ਨਾਲ ਕਿਸੇ' ਔਰਤ ਦੀ ਜਾਨ ਨੂੰ ਖ਼ਤਰਾ ਵੀ ਹੈ ਤਾਂ ਵੀ ਉਸ ਦਾ ਗਰਭਪਾਤ (abortion) ਨਹੀਂ ਹੋ ਸਕਦਾ। ਗਰਭਪਾਤ ਸਿਰਫ ਉਦੋਂ ਹੋ ਸਕਦਾ ਹੈ ਜਦੋਂ ਗਰਭ ਅਵਸਥਾ 20 ਹਫ਼ਤਿਆਂ ਤੋਂ ਘੱਟ ਹੋਵੇ। [caption id="attachment_482073" align="aligncenter" width="275"]Rajya Sabha Passes Bill To Raise Legal Abortion Upper Limit To 24 Weeks ਗਰਭਪਾਤ ਦੀ ਉਪਰਲੀ ਹੱਦ 20 ਤੋਂ 24 ਹਫਤਿਆਂ ਤੱਕ ਵਧਾਉਣ ਲਈ ਰਾਜ ਸਭਾ 'ਚ ਪਾਸ ਹੋਇਆ ਬਿੱਲ[/caption] ਦੱਸ ਦੇਈਏ ਕਿ ਭਾਰਤ 'ਚ ਮੈਡੀਕਲ ਟਰਮੀਨੇਸ਼ਨ ਆਫ ਪ੍ਰੈਗਨੈਂਸੀ ਐਕਟ ਮੁਤਾਬਕ 20 ਹਫ਼ਤਿਆਂ ਤੋਂ ਬਾਅਦ ਗਰਭਪਾਤ ਕਰਨਾ ਗ਼ੈਰ-ਕਾਨੂੰਨੀ ਸੀ ਪਰ ਹੁਣ ਗਰਭਪਾਤ ਦੀ ਉਪਰਲੀ ਹੱਦ ਨੂੰ 20 ਤੋਂ 24 ਹਫਤਿਆਂ ਤੱਕ ਵਧਾ ਦਿੱਤਾ ਗਿਆ ਹੈ।ਵਰਤਮਾਨ ਨਿਯਮਾਂ ਮੁਤਾਬਕਹੁਣ ਗਰਭਪਤੀ ਮਹਿਲਾਵਾਂ 24 ਵੇਂ ਹਫ਼ਤੇ ਤੋਂ ਪਹਿਲਾਂ ਗਰਭਪਾਤ ਕਰਵਾ ਸਕਣਗੀਆਂ। -PTCNews


Top News view more...

Latest News view more...