ਖੇਤੀ ਨਾਲ ਜੁੜਿਆ ਜ਼ਰੂਰੀ ਵਸਤਾਂ ਸੋਧ ਬਿੱਲ 2020 ਰਾਜ ਸਭਾ ‘ਚ ਵੀ ਹੋਇਆ ਪਾਸ

Rajya Sabha passes Foreign Contribution (Regulation) Amendment Bill, 2020

ਖੇਤੀ ਨਾਲ ਜੁੜਿਆ ਜ਼ਰੂਰੀ ਵਸਤਾਂ ਸੋਧ ਬਿੱਲ 2020 ਰਾਜ ਸਭਾ ‘ਚ ਵੀ ਹੋਇਆ ਪਾਸ:ਨਵੀਂ ਦਿੱਲੀ : ਖੇਤੀਬਾੜੀ ਨਾਲ ਜੁੜੇ 3 ਬਿੱਲ ਲੋਕ ਸਭਾ ਵਿੱਚ ਪਾਸ ਹੋਣ ਮਗਰੋਂ ਹੁਣ ਰਾਜ ਸਭਾ ਵਿੱਚ ਵੀ ਪਾਸ ਹੋ ਗਏ ਹਨ। ਖੇਤੀ ਨਾਲ ਜੁੜਿਆ ਜ਼ਰੂਰੀ ਵਸਤਾਂ (ਸੋਧ) ਬਿੱਲ 2020 ਵੀ ਅੱਜ ਰਾਜ ਸਭਾ ‘ਚ ਪਾਸ ਹੋ ਗਿਆ ਹੈ। ਵਿਰੋਧੀ ਪਾਰਟੀਆਂ ਦੇ ਭਾਰੀ ਵਿਰੋਧ ‘ਚ ਇਹ ਬਿੱਲ ਬੀਤੇ ਦਿਨੀਂ ਲੋਕ ਸਭਾ ‘ਚ ਪਾਸ ਹੋਇਆ ਸੀ।

ਖੇਤੀ ਨਾਲ ਜੁੜਿਆ ਜ਼ਰੂਰੀ ਵਸਤਾਂ ਸੋਧ ਬਿੱਲ 2020 ਰਾਜ ਸਭਾ ‘ਚ ਵੀ ਹੋਇਆ ਪਾਸ

ਇਸ ਸੋਧ ਬਿੱਲ ਵਿਚ ਅਨਾਜ, ਦਾਲਾਂ, ਤੇਲ ਦੇ ਬੀਜ, ਖਾਣ ਵਾਲੇ ਤੇਲ, ਗੰਢੇ ਅਤੇ ਆਲੂ ਜਿਹੀਆਂ ਨੂੰ ਜ਼ਰੂਰੀ ਵਸਤਾਂ ਦੀ ਸੂਚੀ ਤੋਂ ਹਟਾਉਣ ਦੀ ਵਿਵਸਥਾ ਹੈ। ਇਸ ਤਰ੍ਹਾਂ ਇਸ ਬਿੱਲ ‘ਤੇ ਅੱਜ ਰਾਜ ਸਭਾ ਦੀ ਮੋਹਰ ਲੱਗ ਗਈ ਹੈ।

ਖੇਤੀ ਨਾਲ ਜੁੜਿਆ ਜ਼ਰੂਰੀ ਵਸਤਾਂ ਸੋਧ ਬਿੱਲ 2020 ਰਾਜ ਸਭਾ ‘ਚ ਵੀ ਹੋਇਆ ਪਾਸ

ਸਰਕਾਰ ਦਾ ਕਹਿਣਾ ਹੈ ਕਿ ਇਸ ਬਿੱਲ ਨਾਲ ਉਤਪਾਦ, ਉਤਪਾਦਾਂ ਨੂੰ ਜਮ੍ਹਾਂ ਕਰਨ, ਆਵਾਜਾਈ, ਵੰਡ ਅਤੇ ਸਪਲਾਈ ਦੀ ਆਜ਼ਾਦੀ ਤੋਂ ਵੱਡੇ ਪੱਧਰ ‘ਤੇ ਅਰਥਵਿਵਸਥਾ ਨੂੰ ਵਧਾਉਣ ‘ਚ ਮਦਦ ਮਿਲੇਗੀ। ਇਸ ਦੇ ਨਾਲ ਹੀ ਖੇਤੀ ਖੇਤਰ ‘ਚ ਨਿੱਜੀ ਖੇਤਰ/ਵਿਦੇਸ਼ੀ ਸਿੱਧੇ ਨਿਵੇਸ਼ ਆਕਰਸ਼ਿਤ ਹੋਵੇਗਾ।

ਖੇਤੀ ਨਾਲ ਜੁੜਿਆ ਜ਼ਰੂਰੀ ਵਸਤਾਂ ਸੋਧ ਬਿੱਲ 2020 ਰਾਜ ਸਭਾ ‘ਚ ਵੀ ਹੋਇਆ ਪਾਸ

ਦੱਸ ਦੇਈਏ ਕਿ ਇਨ੍ਹਾਂ ਬਿਲਾਂ ਖ਼ਿਲਾਫ਼ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਰਾਜ ਸਭਾ ‘ਚ ਜੰਮ ਕੇ ਹੰਗਾਮਾ ਕੀਤਾ ਸੀ ਪਰ ਫਿਰ ਵੀ ਬਿੱਲ ਨੂੰ ਪਾਸ ਕਰ ਦਿੱਤਾ ਗਿਆ ਹੈ। ਹੰਗਾਮਾ ਕਰਨ ਵਾਲੇ ਵਿਰੋਧੀ ਧਿਰ ਦੇ 8 ਸੰਸਦ ਮੈਂਬਰਾਂ ਨੂੰ ਰਾਜ ਸਭਾ ਦੇ ਚੇਅਰਮੈਨ ਨੇ ਮੁਅੱਤਲ ਕਰ ਦਿੱਤਾ ਸੀ।
-PTCNews
educare