Thu, Apr 18, 2024
Whatsapp

ਰਾਕੇਸ਼ ਟਿਕੈਤ ਨੇ ਕਿਹਾ ਕਿ , ਜੇ ਪ੍ਰਧਾਨ ਮੰਤਰੀ 'ਇੱਕ ਫੋਨ ਕਾਲ ਦੂਰ' ਹਨ ਤਾਂ ਉਹ ਨੰਬਰ ਕਿਹੜਾ ਹੈ ?

Written by  Shanker Badra -- February 05th 2021 10:27 AM
ਰਾਕੇਸ਼ ਟਿਕੈਤ ਨੇ ਕਿਹਾ ਕਿ , ਜੇ ਪ੍ਰਧਾਨ ਮੰਤਰੀ 'ਇੱਕ ਫੋਨ ਕਾਲ ਦੂਰ' ਹਨ ਤਾਂ ਉਹ ਨੰਬਰ ਕਿਹੜਾ ਹੈ ?

ਰਾਕੇਸ਼ ਟਿਕੈਤ ਨੇ ਕਿਹਾ ਕਿ , ਜੇ ਪ੍ਰਧਾਨ ਮੰਤਰੀ 'ਇੱਕ ਫੋਨ ਕਾਲ ਦੂਰ' ਹਨ ਤਾਂ ਉਹ ਨੰਬਰ ਕਿਹੜਾ ਹੈ ?

ਨਵੀਂ ਦਿੱਲੀ : ਕੇਂਦਰ ਦੇ ਤਿੰਨੇ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਦਾ ਅੰਦੋਲਨ ਅੱਜ 72ਵੇਂ ਦਿਨ ਵਿੱਚ ਪ੍ਰਵੇਸ਼ ਕਰ ਗਿਆ ਹੈ। ਜਿੱਥੇ ਪੰਜਾਬੀ ਕਲਾਕਾਰ ਇਸ ਕਿਸਾਨ ਅੰਦੋਲਨ ਦੀ ਹਮਾਇਤ ਕਰ ਰਹੇ ਹਨ, ਓਥੇ ਹੀ ਅੰਤਰਰਾਸ਼ਟਰੀ ਪ੍ਰਸਿੱਧ ਕਲਾਕਾਰਾਂ ਵੱਲੋਂ ਕਿਸਾਨ ਅੰਦੋਲਨ ਦਾ ਸਮਰਥਨ ਕਰ ਰਹੇ ਹਨ ਪਰ ਬਾਲੀਵੁੱਡ ਸਿਤਾਰੇ ਕਿਸਾਨੀ ਅੰਦੋਲਨ ਦੇ ਖਿਲਾਫ਼ ਅਤੇ ਸਰਕਾਰ ਦੇ ਪੱਖ ‘ਚ ਭੁਗਤ ਰਹੇ ਹਨ। ਅਮਰੀਕੀ ਸਿੰਗਰ ਰਿਹਾਨਾ ਅਤੇ ਸਮਾਜ ਸੇਵੀ ਗ੍ਰੇਟਾ ਥਰਨਬਰਗਦੇ ਟਵੀਟ ਤੋਂ ਬਾਅਦ ਬਵਾਲ ਮੱਚ ਗਿਆ ਹੈ। [caption id="attachment_472339" align="aligncenter" width="696"]Rakesh Tikait said, ਰਾਕੇਸ਼ ਟਿਕੈਤ ਨੇ ਕਿਹਾ ਕਿ , ਜੇ ਪ੍ਰਧਾਨ ਮੰਤਰੀ 'ਇੱਕ ਫੋਨ ਕਾਲ ਦੂਰ' ਹਨ ਤਾਂ ਉਹ ਨੰਬਰ ਕਿਹੜਾ ਹੈ ?[/caption] ਪੜ੍ਹੋ ਹੋਰ ਖ਼ਬਰਾਂ : ਰਿਹਾਨਾ ਤੇ ਕਿਸਾਨਾਂ ਖਿਲਾਫ਼ ਟਵੀਟ ਕਰਨ ਵਾਲੇ ਬਾਲੀਵੁੱਡ ਸਿਤਾਰਿਆਂ ਨੂੰ ਜੈਜ਼ੀ ਬੀ ਨੇ ਦਿੱਤਾ ਠੋਕਵਾਂ ਜਵਾਬ ਕਿਸਾਨ ਆਗੂ ਰਾਕੇਸ਼ ਟਿਕੈਤ (Rakesh Tikait) ਨੂੰ ਸਰਕਾਰ ਨਾਲ ਗੱਲਬਾਤ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੱਕ ਫੋਨ ਕਾਲ ਦੂਰ ਹਨ ਤਾਂ ਉਹ ਕਿਹੜਾ ਨੰਬਰ ਹੈ ? ਇਸ ਦੇ ਨਾਲ ਹੀ ਜਦੋਂ ਰਾਕੇਸ਼ ਟਿਕੈਤ ਨੂੰ ਪੁੱਛਿਆ ਗਿਆ ਕਿ ਪ੍ਰਧਾਨ ਮੰਤਰੀ ਲਈ ਉਨ੍ਹਾਂ ਦੇ ਮੰਚ ਤੋਂ ਇਤਰਾਜ਼ਯੋਗ ਸ਼ਬਦ ਵਰਤੇ ਜਾ ਰਹੇ ਹਨ ਤਾਂ ਉਨ੍ਹਾਂ ਕਿਹਾ, 'ਕੁਝ ਸ਼ਿਕਾਇਤਾਂ ਆਈਆਂ ਹਨ ਕਿ ਕੁਝ ਲੋਕ ਮੋਦੀ ਜੀ ਨੂੰ ਗਾਲਾਂ ਕੱਢ ਰਹੇ ਹਨ। ਇਹ ਸਾਡੇ ਲੋਕ ਨਹੀਂ ਹੋ ਸਕਦੇ। [caption id="attachment_472337" align="aligncenter" width="835"]Rakesh Tikait said, ਰਾਕੇਸ਼ ਟਿਕੈਤ ਨੇ ਕਿਹਾ ਕਿ , ਜੇ ਪ੍ਰਧਾਨ ਮੰਤਰੀ 'ਇੱਕ ਫੋਨ ਕਾਲ ਦੂਰ' ਹਨ ਤਾਂ ਉਹ ਨੰਬਰ ਕਿਹੜਾ ਹੈ ?[/caption] ਜੇਕਰ ਕੋਈ ਅਜਿਹਾ ਵਿਅਕਤੀ ਹੈ ਜੋ ਪ੍ਰਧਾਨ ਮੰਤਰੀ ਬਾਰੇ ਅਪਸ਼ਬਦ ਬੋਲਦਾ ਹੈ ਤਾਂ ਉਸਨੂੰ ਇਹ ਮੰਚ ਛੱਡ ਦੇਣਾ ਚਾਹੀਦਾ ਹੈ। ਇਸ ਮੰਚ ਨੂੰ ਇਸ ਚੀਜ਼ ਲਈ ਵਰਤਣ ਦੀ ਇਜਾਜ਼ਤ ਨਹੀਂ ਦਿੱਤੀ ਜਾਏਗੀ। ਉਨ੍ਹਾਂ ਨੇ ਕਿਹਾ 'ਇੱਥੇ ਕਈ ਲੋਕ ਹਨ ਅਤੇ ਉਹ ਕਿਸੇ ਗੜਬੜ ਦੀ ਗੱਲ ਕਰਦੇ ਹਨ ਤਾਂ ਸਾਨੂੰ ਦੱਸੋ ਤੇ ਉਨ੍ਹਾਂ ਨੂੰ ਇੱਥੋਂ ਛੱਡਣਾ ਪਏਗਾ ਅਤੇ ਇਹ ਉਸਦਾ ਨਿੱਜੀ ਬਿਆਨ ਹੋਵੇਗਾ। [caption id="attachment_472340" align="aligncenter" width="700"]Rakesh Tikait said, ਰਾਕੇਸ਼ ਟਿਕੈਤ ਨੇ ਕਿਹਾ ਕਿ , ਜੇ ਪ੍ਰਧਾਨ ਮੰਤਰੀ 'ਇੱਕ ਫੋਨ ਕਾਲ ਦੂਰ' ਹਨ ਤਾਂ ਉਹ ਨੰਬਰ ਕਿਹੜਾ ਹੈ ?[/caption] ਇਸ ਦੇ ਨਾਲ ਹੀ ਟਿਕੈਤ ਨੇ ਲੋਕਾਂ ਨੂੰ ਮਾਹੌਲ ਖਰਾਬ ਨਾ ਕਰਨ ਦੀ ਅਪੀਲ ਕੀਤੀ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਜਦੋਂ ਸਾਨੂੰ ਅਪਸ਼ਬਦ ਸਹੀਂ ਨਹੀਂ ਲੱਗਦੇ ਤਾਂ ਕਿਸੇ ਦੂਸਰੇ ਬਾਰੇ ਇਨ੍ਹਾਂ ਦੀ ਵਰਤੋਂ ਦਾ ਸਾਨੂੰ ਅਧਿਕਾਰ ਨਹੀਂ। ਇਸ ਦੌਰਾਨ ਰਾਕੇਸ਼ ਟਿਕੈਤ ਨੇ ਦੱਸਿਆ ਕਿ 6 ਫਰਵਰੀ ਨੂੰ ਰਾਜਧਾਨੀ ਦਿੱਲੀ ਨੂੰ ਛੱਡ ਕੇ ਕਿਸਾਨ ਜਥੇਬੰਦੀਆਂ ਸੂਬੇ ਦੀਆਂ ਆਵਾਜਾਈ ਨੂੰ ਰੋਕਣਗੀਆਂ। ਕਿਸਾਨਾਂ ਦੀ ਮੰਗ ਹੈ ਕਿ ਤਿੰਨੋਂ ਕਾਨੂੰਨਾਂ ਨੂੰ ਵਾਪਸ ਲਿਆ ਜਾਵੇ। ਅਸੀਂ ਅਕਤੂਬਰ ਤੱਕ ਤਿਆਰੀ ਕਰ ਲਈ ਹੈ। [caption id="attachment_472338" align="aligncenter" width="300"]Rakesh Tikait said, ਰਾਕੇਸ਼ ਟਿਕੈਤ ਨੇ ਕਿਹਾ ਕਿ , ਜੇ ਪ੍ਰਧਾਨ ਮੰਤਰੀ 'ਇੱਕ ਫੋਨ ਕਾਲ ਦੂਰ' ਹਨ ਤਾਂ ਉਹ ਨੰਬਰ ਕਿਹੜਾ ਹੈ ?[/caption] ਪੜ੍ਹੋ ਹੋਰ ਖ਼ਬਰਾਂ : ਅਮਰੀਕੀ ਫੁੱਟਬਾਲਰ JuJu Smith-Schuster ਵੱਲੋਂ ਸੰਘਰਸ਼ ਕਰ ਰਹੇ ਕਿਸਾਨਾਂ ਲਈ ਵਿੱਤੀ ਮਦਦ ਦਾ ਐਲਾਨ ਟਿਕੈਤ ਨੇ ਇਹ ਵੀ ਕਿਹਾ ਕਿ ਅੰਦੋਲਨ ਦੌਰਾਨ ਗਾਇਬ ਹੋਏ ਲੋਕਾਂ ਲਈ ਸਰਕਾਰ ਜ਼ਿੰਮੇਵਾਰ ਹੈ। ਸਾਡੇ ਬਹੁਤ ਸਾਰੇ ਲੋਕ ਗਾਇਬ ਹਨ। ਰਿਹਾਨਾ, ਗ੍ਰੇਟਾ ਥਨਬਰਗ ਅਤੇ ਮੀਆ ਖਲੀਫਾ ਦੇ ਕਿਸਾਨ ਅੰਦੋਲਨ ਦੇ ਸਮਰਥਨ 'ਤੇ ਰਾਕੇਸ਼ ਟਿਕੈਤ ਨੇ ਕਿਹਾ, "ਮੈਨੂੰ ਕੀ ਪਤਾ?" ਸਮਰਥਨ ਦਿੱਤਾ ਹੋਣਾ। ਮੈਂ ਇਨ੍ਹਾਂ ਲੋਕਾਂ ਨੂੰ ਨਹੀਂ ਜਾਣਦਾ ਪਰ ਜੇ ਕੋਈ ਵਿਦੇਸ਼ੀ ਕਿਸਾਨ ਅੰਦੋਲਨ ਦੀ ਹਮਾਇਤ ਕਰ ਰਿਹਾ ਹੈ ਤਾਂ ਕੀ ਸਮੱਸਿਆ ਹੈ? 'ਹਾਲਾਂਕਿ, ਉਨ੍ਹਾਂ ਕਿਹਾ ਕਿ ਜੇ ਸੰਯੁਕਤ ਕਿਸਾਨ ਮੋਰਚਾ ਵਿਦੇਸ਼ੀ ਸ਼ਖਸੀਅਤਾਂ ਦਾ ਧੰਨਵਾਦ ਕਰਦਾ ਹੈ ਤਾਂ ਤਾਂ ਅਸੀਂ ਵੀ ਅਜਿਹਾ ਕਰਾਂਗੇ। -PTCNews


Top News view more...

Latest News view more...