Sat, Apr 20, 2024
Whatsapp

ਇੱਕ ਅਪਾਹਿਜ ਵਿਅਕਤੀ ਦੀ ਬਦਲੀ ਕਿਸਮਤ , ਰਾਤੋਂ ਰਾਤ ਬਣਿਆ ਕਰੋੜਪਤੀ

Written by  Shanker Badra -- September 07th 2019 03:27 PM
ਇੱਕ ਅਪਾਹਿਜ ਵਿਅਕਤੀ ਦੀ ਬਦਲੀ ਕਿਸਮਤ , ਰਾਤੋਂ ਰਾਤ ਬਣਿਆ ਕਰੋੜਪਤੀ

ਇੱਕ ਅਪਾਹਿਜ ਵਿਅਕਤੀ ਦੀ ਬਦਲੀ ਕਿਸਮਤ , ਰਾਤੋਂ ਰਾਤ ਬਣਿਆ ਕਰੋੜਪਤੀ

ਇੱਕ ਅਪਾਹਿਜ ਵਿਅਕਤੀਦੀ ਬਦਲੀ ਕਿਸਮਤ , ਰਾਤੋਂ ਰਾਤ ਬਣਿਆ ਕਰੋੜਪਤੀ:ਮੋਹਾਲੀ : ਲਾਟਰੀਜ਼ ਵਿਭਾਗ ਨੇ ਮੰਗਲਵਾਰ ਨੂੰ ਲੁਧਿਆਣਾ ਵਿਖੇ ਪੰਜਾਬ ਰਾਜ ਰਾਖੀ ਬੰਪਰ -2019 ਦੇ ਜੇਤੂਆਂ ਦਾ ਐਲਾਨ ਕੀਤਾ ਹੈ। ਇਸ ਦੌਰਾਨ ਰਾਖੀ ਬੰਪਰ ਦਾ ਪਹਿਲਾ ਡੇਢ ਕਰੋੜ ਤੇ ਦੂਜਾ 10 ਲੱਖ ਦਾ ਇਨਾਮ ਜ਼ੀਰਕਪੁਰ ‘ਚ ਨਿਕਲਿਆ ਹੈ। ਏਜੰਸੀ ਮਾਲਕ ਲੋਕੇਸ਼ ਲੱਕੀ ਨੇ ਦੱਸਿਆ ਕਿ ਉਨ੍ਹਾਂ ਦੀ ਏਜੰਸੀ ਤੋਂ ਖਰੀਦੀਆਂ ਗਈ ਟਿਕਟ ਨੰਬਰ B 750320 ‘ਤੇ ਪਹਿਲਾ ਇਨਾਮ ਡੇਢ ਕਰੋੜ ਅਤੇ B 668226 ਨੰਬਰ ‘ਤੇ 10 ਲੱਖ ਦਾ ਦੂਜਾ ਇਨਾਮ ਨਿਕਲਿਆ ਹੈ। [caption id="attachment_337417" align="aligncenter" width="300"]Rakhi Bumper Lottery 2019 : First prize Rs 1.50 cr Zirakpur Hargawan Gir ਇੱਕ ਅਪਾਹਿਜ ਵਿਅਕਤੀਦੀ ਬਦਲੀ ਕਿਸਮਤ , ਰਾਤੋਂ ਰਾਤ ਬਣਿਆ ਕਰੋੜਪਤੀ[/caption] ਇਸ ਦੌਰਾਨ ਰਾਖੀ ਬੰਪਰ ਦੇ ਡੇਢ ਕਰੋੜ ਰੁਪਏ ਦਾ ਪਹਿਲਾ ਇਨਾਮ ਨਿਕਲਣ ਦੀ ਖਬਰ ਜਦੋਂ ਜ਼ੀਰਕਪੁਰ ਵਾਸੀ ਹਰਭਗਵਾਨ ਗਿਰ ਨੂੰ ਮਿਲੀ ਤਾਂ ਉਸ ਨੂੰ ਯਕੀਨ ਹੀ ਨਾ ਆਇਆ। ਜਦੋਂ ਪੰਜਾਬ ਰਾਜ ਲਾਟਰੀ ਵਿਭਾਗ ਦੇ ਨਤੀਜੇ ਨਾਲ ਉਸ ਨੇ ਟਿਕਟ ਦੇ ਨੰਬਰਾਂ ਨੂੰ ਮਿਲਾਇਆ ਤਾਂ ਉਸਦੀ ਖੁਸ਼ੀ ਦਾ ਕੋਈ ਠਿਕਾਣਾ ਨਾ ਰਿਹਾ। ਇਸ ਦੌਰਾਨ ਹੁਣ ਅਪਾਹਿਜ ਹਰਭਗਵਾਨ ਰਾਤੋਂ-ਰਾਤ ਕਰੋੜਪਤੀ ਬਣ ਗਿਆ ਹੈ। [caption id="attachment_337418" align="aligncenter" width="300"]Rakhi Bumper Lottery 2019 : First prize Rs 1.50 cr Zirakpur Hargawan Gir ਇੱਕ ਅਪਾਹਿਜ ਵਿਅਕਤੀਦੀ ਬਦਲੀ ਕਿਸਮਤ , ਰਾਤੋਂ ਰਾਤ ਬਣਿਆ ਕਰੋੜਪਤੀ[/caption] ਚੰਡੀਗੜ੍ਹ ਵਿਖੇ ਪੰਜਾਬ ਲਾਟਰੀ ਵਿਭਾਗ ਦੇ ਦਫਤਰ ਵਿਚ ਟਿਕਟ ਜਮ੍ਹਾਂ ਕਰਾਉਣ ਆਏ ਹਰਭਗਵਾਨ ਗਿਰ ਨੇ ਦੱਸਿਆ ਕਿ ਉਹ ਕੇਂਦਰੀ ਵਿਦਿਆਲਿਆ, ਚੰਡੀਗੜ੍ਹ ਏਅਰਫੋਰਸ ਸਟੇਸ਼ਨ ਵਿਖੇ ਲੈਬ ਅਟੈਂਡੈਂਟ ਦੀ ਨੌਕਰੀ ਕਰ ਰਿਹਾ ਹੈ। ਉਸ ਦੀ  ਬਚਪਨ ਵਿਚ ਖੱਬੀ ਬਾਂਹ ਕੱਟੀ ਗਈ ਸੀ। ਅੱਜ ਕੱਲ੍ਹ ਉਹ ਜ਼ੀਰਕਪੁਰ ਵਿਖੇ ਕਿਰਾਏ ਦੇ ਮਕਾਨ ਵਿਚ ਰਹਿ ਰਿਹਾ ਹੈ। ਉਸ ਦਾ ਪਹਿਲਾ ਇਨਾਮ ਨਿਕਲਣ ਦੀ ਖਬਰ ਉਸ ਨੂੰ ਜ਼ੀਰਕਪੁਰ ਦੇ ਉਸ ਲਾਟਰੀ ਏਜੰਟ ਨੇ ਦਿੱਤੀ, ਜਿੱਥੋਂ ਉਸ ਨੇ ਟਿਕਟ ਖਰੀਦੀ ਸੀ। [caption id="attachment_337419" align="aligncenter" width="300"]Rakhi Bumper Lottery 2019 : First prize Rs 1.50 cr Zirakpur Hargawan Gir ਇੱਕ ਅਪਾਹਿਜ ਵਿਅਕਤੀਦੀ ਬਦਲੀ ਕਿਸਮਤ , ਰਾਤੋਂ ਰਾਤ ਬਣਿਆ ਕਰੋੜਪਤੀ[/caption] ਦੱਸ ਦੇਈਏ ਕਿ ਹਰਭਗਵਾਨ ਗਿਰ ਮੂਲ ਰੂਪ ਵਿਚ ਪਟਿਆਲਾ ਜ਼ਿਲ੍ਹੇ ਦੇ ਪਿੰਡ ਬਹਾਦਰਪੁਰ ਫਕੀਰਾਂ ਦਾ ਰਹਿਣ ਵਾਲਾ ਹੈ। ਉਸਦੇ ਦੇ ਦੋ ਬੇਟੀਆਂ ਅਤੇ ਇਕ ਬੇਟਾ ਹਨ। ਉਸ ਦੀ ਇਕ ਬੇਟੀ ਦੀ ਸ਼ਾਦੀ ਹੋ ਚੁੱਕੀ ਹੈ ਜਦਕਿ ਦੂਜੀ ਬੇਟੀ ਅਤੇ ਬੇਟਾ ਬਾਰਵੀਂ ਕਲਾਸ ਵਿਚ ਪੜ੍ਹਦੇ ਹਨ।ਉਨ੍ਹਾਂ ਦੱਸਿਆ ਕਿ ਜਿੱਤੀ ਗਈ ਰਕਮ ਨਾਲ ਸਭ ਤੋਂ ਪਹਿਲਾਂ ਉਹ ਟ੍ਰਾਈ ਸਿਟੀ ਵਿਚ ਆਪਣਾ ਘਰ ਖਰੀਦਣਗੇ ਅਤੇ ਬਾਕੀ ਪੈਸੇ ਬੱਚਿਆਂ ਦੀ ਪੜ੍ਹਾਈ ਉੱਤੇ ਖਰਚ ਕਰਨਗੇ ਤਾਂ ਜੋ ਬੱਚੇ ਆਪਣਾ ਭਵਿੱਖ ਸੰਵਾਰ ਸਕਣ। ਉਨ੍ਹਾਂ ਖੁਸ਼ੀ ਪ੍ਰਗਟਾਉਂਦਿਆਂ ਕਿਹਾ ਕਿ ਉਨ੍ਹਾਂ ਨੂੰ ਆਸ ਨਹੀਂ ਸੀ ਕਿ ਉਹ ਐਨੀ ਵੱਡੀ ਰਕਮ ਜਿੱਤ ਜਾਣਗੇ ਪਰ ਪੰਜਾਬ ਸਰਕਾਰ ਦੇ ਰਾਖੀ ਬੰਪਰ ਨੇ ਉਨ੍ਹਾਂ ਨੂੰ ਰਾਤੋਂ-ਰਾਤਕਰੋੜਪਤੀ ਬਣਾ ਦਿੱਤਾ ਹੈ। -PTCNews


Top News view more...

Latest News view more...