Fri, Apr 19, 2024
Whatsapp

ਮਹਿਲਾ ਰੈਸਲਰ ਵੱਲੋਂ ਪਟਕੇ ਜਾਣ ਤੋਂ ਬਾਅਦ ਜ਼ਖ਼ਮੀ ਹੋਈ ਰਾਖੀ ਸਾਵੰਤ ਦਾ ਹਾਲ ਜਾਣਨ ਪੁੱਜੇ ਗ੍ਰੇਟ ਖਲੀ ,ਦੇਖੋ ਵੀਡੀਓ

Written by  Shanker Badra -- November 12th 2018 10:51 PM
ਮਹਿਲਾ ਰੈਸਲਰ ਵੱਲੋਂ ਪਟਕੇ ਜਾਣ ਤੋਂ ਬਾਅਦ ਜ਼ਖ਼ਮੀ ਹੋਈ ਰਾਖੀ ਸਾਵੰਤ ਦਾ ਹਾਲ ਜਾਣਨ ਪੁੱਜੇ ਗ੍ਰੇਟ ਖਲੀ ,ਦੇਖੋ ਵੀਡੀਓ

ਮਹਿਲਾ ਰੈਸਲਰ ਵੱਲੋਂ ਪਟਕੇ ਜਾਣ ਤੋਂ ਬਾਅਦ ਜ਼ਖ਼ਮੀ ਹੋਈ ਰਾਖੀ ਸਾਵੰਤ ਦਾ ਹਾਲ ਜਾਣਨ ਪੁੱਜੇ ਗ੍ਰੇਟ ਖਲੀ ,ਦੇਖੋ ਵੀਡੀਓ

ਮਹਿਲਾ ਰੈਸਲਰ ਵੱਲੋਂ ਪਟਕੇ ਜਾਣ ਤੋਂ ਬਾਅਦ ਜ਼ਖ਼ਮੀ ਹੋਈ ਰਾਖੀ ਸਾਵੰਤ ਦਾ ਹਾਲ ਜਾਣਨ ਪੁੱਜੇ ਗ੍ਰੇਟ ਖਲੀ ,ਦੇਖੋ ਵੀਡੀਓ:ਪੰਚਕੂਲਾ : ਪੰਚਕੂਲਾ ਸਥਿਤ ਸੈਕਟਰ-3 ਤਾਊ ਦੇਵੀ ਲਾਲ ਖੇਡ ਕੰਪਲੈਕਸ ਵਿੱਚ ਸੀਡਬਲਿਊਈ ਦੇ ਬੈਨਰ ਹੇਠ ਪ੍ਰੋਗਰਾਮ ਕਰਵਾਇਆ ਗਿਆ ਜਿੱਥੇ ਰਾਖੀ ਸਾਵੰਤ ਵੀ ਪੁੱਜੀ ਹੋਈ ਸੀ।ਇਸ ਦੌਰਾਨ ਰਾਖੀ ਸਾਵੰਤ ਵੱਲੋਂ ਮਹਿਲਾ ਰੈਸਲਰ ਨੂੰ ਚੁਣੌਤੀ ਕਰਨਾ ਉਸ ਨੂੰ ਕਾਫ਼ੀ ਮਹਿੰਗਾ ਪੈ ਗਿਆ ਹੈ।ਇਸ ਪ੍ਰੋਗਰਾਮ ਵਿੱਚ ਮਹਿਲਾ ਰੈਸਲਰ ਵੱਲੋਂ ਪਟਕੇ ਜਾਣ ਤੋਂ ਬਾਅਦ ਜ਼ਖ਼ਮੀ ਹੋਈ ਰਾਖੀ ਸਾਵੰਤ ਨਾਲ ਮਸ਼ਹੂਰ ਰੈਸਲਰ ਗ੍ਰੇਟ ਖਲੀ ਨੇ ਹਸਪਤਾਲ 'ਚ ਮੁਲਾਕਾਤ ਕੀਤੀ ਹੈ।ਇਸ ਦੌਰਾਨ ਖਲੀ ਨੇ ਰਾਖੀ ਦਾ ਹਾਲ ਜਾਣਿਆ ਅਤੇ ਘਟਨਾ ਬਾਰੇ ਬਿਆਨ ਕਰਦਿਆਂ ਰਾਖੀ ਨੇ ਕਿਹਾ ਕਿ ਉਹ ਸਿਰਫ਼ ਡਾਂਸ ਕਰ ਰਹੀ ਸੀ ਅਤੇ ਉਸ ਨੂੰ ਕੋਈ ਅੰਦਾਜ਼ਾ ਨਹੀਂ ਸੀ ਕਿ ਵਿਦੇਸ਼ੀ ਰੈਸਲਰ ਉਸ ਨਾਲ ਅਜਿਹਾ ਕਰੇਗੀ। ਦਰਅਸਲ ਬੀਤੇ ਕੱਲ ਐਤਵਾਰ ਨੂੰ ਬਿਗ ਫ਼ਾਈਟਰ ਦੌਰਾਨ ਔਰਤ ਰੈਸਲਰਾਂ ਵਿਚਾਲੇ ਮੁਕਾਬਲੇ ਹੋਏ ਸਨ।ਉਸ ਦੌਰਾਨ ਵਿਦੇਸ਼ੀ ਮਹਿਲਾ ਰੈਸਲਰ ਰਾਈਵਲ ਨੇ ਆਪਣਾ ਮੁਕਾਬਲਾ ਜਿੱਤਣ ਤੋਂ ਬਾਅਦ ਓਪਨ ਚੁਣੌਤੀ ਦਿੰਦਿਆਂ ਕਿਹਾ ਕਿ ਜੇਕਰ ਕਿਸੇ ਭਾਰਤੀ ਮਹਿਲਾ 'ਚ ਦਮ ਹੈ ਤਾਂ ਉਹ ਉਸ ਨਾਲ ਆ ਕੇ ਲੜੇ ਪਰ ਕੋਈ ਔਰਤ ਤਿਆਰ ਨਹੀਂ ਹੋਈ।ਇਸ ਤੋਂ ਬਾਅਦ ਰਾਖੀ ਸਾਵੰਤ ਸਟੇਜ 'ਤੇ ਆ ਗਈ ਅਤੇ ਔਰਤ ਰੈਸਲਰ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਜੇਕਰ ਉਸ ਵਿੱਚ ਦਮ ਹੈ ਤਾਂ ਉਸ ਵਾਂਗ ਡਾਂਸ ਕਰ ਕੇ ਦਿਖਾਵੇ।ਇਸ ਤੋਂ ਬਾਅਦ ਦੋਹਾਂ ਵਿਚਕਾਰ ਮੁਕਾਬਲਾ ਸ਼ੁਰੂ ਹੋ ਗਿਆ। ਰਾਖੀ ਸਾਵੰਤ ਦਾ ਡਾਂਸ ਵੇਖ ਕੇ ਸਾਰੇ ਲੋਕ ਹੂਟਿੰਗ ਕਰ ਰਹੇ ਸਨ।ਇਸ ਦੌਰਾਨ ਰਾਖੀ, ਰਾਈਵਲ ਨੂੰ ਖਿਝਾਉਂਦੀ ਨਜ਼ਰ ਆਈ ਜਿਸ ਕਾਰਨ ਉਹ ਗੁੱਸੇ 'ਚ ਆ ਗਈ ਅਤੇ ਉਸ ਨੇ ਰਾਖੀ ਨੂੰ ਚੁੱਕ ਕੇ ਪਟਕ ਦਿੱਤਾ।ਰਾਖੀ ਸਾਵੰਤ ਜਖ਼ਮੀ ਹੋ ਗਈ ਅਤੇ ਉਸ ਨੂੰ ਹਸਪਤਾਲ ਪਹੁੰਚਾਇਆ ਗਿਆ।ਫ਼ਿਲਹਾਲ ਉਹ ਠੀਕ ਹੈ ਅਤੇ ਇਲਾਜ ਜਾਰੀ ਹੈ।

-PTCNews

Top News view more...

Latest News view more...