
ਟੀਵੀ ਦੇ ਰਿਆਲਟੀ ਸ਼ੋਅ Bigg Boss 14 ਦੀ ਫਾਈਨਲਿਸਟ ਤੇ ਟੀਵੀ ਦੀ ਪ੍ਰਸਿੱਧ ਅਦਾਕਾਰਾ ਤੇ ਡਾਂਸਰ ਰਾਖੀ ਸਾਵੰਤ ਮਨੋਰੰਜਨ ਖੇਤਰ ਦਾ ਪ੍ਰਸਿੱਧ ਚਿਹਰਾ ਹੈ।ਅਦਾਕਾਰਾ ਰਾਖੀ ਨੇ ਬਿੱਗ ਬੌਸ ਦੇ ਘਰ ਤੋਂ ਨਿਕਲਣ ਤੋਂ ਬਾਅਦ ਆਪਣੇ ਫੈਨਸ ਸਾਂਝੀ ਕੀਤੀ ਹੈ ਜਿਸ ਨੂੰ ਜਾਣ ਕੇ ਹਰ ਕੋਈ ਭਾਵੁਕ ਹੋ ਗਿਆ , ਦਰਅਸਲ ਰਾਖੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਜ਼ਰੀਏ ਦੱਸਿਆ ਕਿ ਉਸ ਦੀ ਮਾਂ ਜਯਾ ਸਾਵੰਤ ਕੈਂਸਰ ਵਰਗੀ ਜਾਨਲੇਵਾ ਬਿਮਾਰੀ ਤੋਂ ਪੀੜਤ ਹੈ ਅਤੇ ਇਸ ਸਮੇਂ ਉਨ੍ਹਾਂ ਨੂੰ ਸਾਰਿਆਂ ਦੀਆਂ ਪ੍ਰਾਰਥਨਾਵਾਂ ਦੀ ਜ਼ਰੂਰਤ ਹੈ।
ਪੜ੍ਹੋ ਹੋਰ ਖ਼ਬਰਾਂ : ਮਰਹੂਮ ਪੰਜਾਬੀ ਗਾਇਕ ਸਰਦੂਲ ਸਿਕੰਦਰ ਦੇ ਵਿਛੋੜੇ ਤੋਂ ਬਾਅਦ ਪਤਨੀ ਅਮਰ ਨੂਰੀ ਦਾ ਰੋ-ਰੋ ਬੁਰਾ ਹਾਲ
ਰਾਖੀ ਨੇ ਇੰਸਟਾਗ੍ਰਾਮ ਰਾਹੀਂ ਹਸਪਤਾਲ ਦੇ ਬੈੱਡ ‘ਤੇ ਬੈਠੀ ਆਪਣੀ ਮਾਂ ਦੀਆਂ ਦੋ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ। ਇਸ ਦੇ ਨਾਲ ਉਨ੍ਹਾਂ ਨੇ ਲੋਕਾਂ ਨੂੰ ਬੇਨਤੀ ਕੀਤੀ ਕਿ ਉਹ ਉਨ੍ਹਾਂ ਦੀ ਮਾਂ ਲਈ ਦੁਆ ਕਰਨ। ਰਾਖੀ ਨੇ ਮਾਂ ਦੀ ਫੋਟੋ ਸ਼ੇਅਰ ਕੀਤੀ ਹੈ, ਉਸ ਵਿਚ ਉਹ ਕਾਫ਼ੀ ਬੀਮਾਰ ਦਿਸ ਰਹੀ ਹੈ ਤੇ ਉਸ ਦੇ ਸਿਰ ਉੱਤੇ ਵਾਲ ਵੀ ਨਜ਼ਰ ਨਹੀਂ ਆ ਰਹੇ ਸਨ। ਫੋਟੋ ਸ਼ੇਅਰ ਕਰਦਿਆਂ ਉਸ ਨੇ ਲਿਖਿਆ ਕਿ ਕਿਰਪਾ ਕਰ ਕੇ ਮੇਰੀ ਮਾਂ ਲਈ ਦੁਆ ਕਰੋ, ਉਹ ਕੈਂਸਰ ਟਰੀਟਮੈਂਟ ਵਿਚੋਂ ਲੰਘ ਰਹੀ ਹੈ
View this post on Instagram
ਉਥੇ ਹੀ ਇਸ ਦੇ ਨਾਲ ਹੀ ਰਹੀ Rakhi Sawant ਨੇ ਸਲਮਾਨ ਖਾਨ ਦੇ ਨਾਲ ਆਪਣੀ ਤਸਵੀਰ ਸਾਂਝੀ ਕੀਤੀ ਹੈ ਜਿਸ ਵਿਚ ਉਸ ਨੇ ਕੈਪਸ਼ਨ ਦਿੰਦੇ ਹੋਏ ਲਿਖਿਆ ਹੈ ਕਿ ‘ਮੇਰਾ ਰੱਬ ਵਰਗਾ ਭਰਾ, ‘ਰਾਜਿਆਂ ਦਾ ਰਾਜਾ, ਸਿਰਫ਼ ਇਕ, ਸਲਮਾਨ ਖ਼ਾਨ!! ਭਗਵਾਨ ਉਨ੍ਹਾਂ ਨੂੰ ਸਾਰੀਆਂ ਖੁਸ਼ੀਆਂ ਦੇਣ। ਉਨ੍ਹਾਂ ਦੀਆਂ ਸਾਰੀਆਂ ਮੁਰਾਦਾਂ ਪੂਰੀਆਂ ਹੋਣ।
View this post on Instagram
ਇਸ ਤਸਵੀਰ ਪਿੱਛੇ ਦੀ ਗੱਲ ਕਰੀਏ ਤਾਂ ਖਬਰਾਂ ਸ੍ਹਾਮਣੇ ਆਈਆਂ ਹਨ ਕਿ ਅਕਸਰ ਹੀ ਲੋੜਵੰਦਾਂ ਦੀ ਮਦਦ ਕਰਨ ਵਾਲੇ ਸਲਮਾਨ ਖਾਨ ਨੇ ਰਾਖੀ ਸਾਵੰਤ ਦੀ ਮਾਂ ਦੀ ਬਿਮਾਰੀ ਦੇ ਇਲਾਜ ਲਈ ਉਸ ਦੀ ਮਦਦ ਕੀਤੀ ਹੈ , ਜਿਸ ਦੇ ਲਈ ਰਾਖੀ ਸਾਵੰਤ ਬਹੁਤ ਖੁਸ਼ ਹੈ ਅਤੇ ਉਹ ਸਲਮਾਨ ਖਾਨ ਦਾ ਧਨਵਾਦ ਕਰਦੀ ਨਜ਼ਰ ਆ ਰਹੀ ਹੈ। ਉਥੇ ਹੀ ਰਾਖੀ ਦੀ ਇਸ ਪੋਸਟ ਨੂੰ ਪ੍ਰਸ਼ੰਸਕ ਬੇਹੱਦ ਪਸੰਦ ਕਰ ਰਹੇ ਹਨ। ਕੋਈ ਉਸ ਨੂੰ ਸ਼ੋਅ ਦੀ ਜੇਤੂ ਦੱਸ ਰਿਹਾ ਹੈ ਤਾਂ ਕੋਈ ਇੰਟਰਟੇਨਮੈਂਟ ਕੁਈਨ ਕਿਹ ਰਿਹਾ ਹੈ ਅਤੇ ਨਾਲ ਹੀ ਉਸ ਦੀ ਮਾ ਦੀ ਸਿਹਤਯਾਬੀ ਦੀ ਦੁਆ ਵੀ ਕਰ ਰਿਹਾ ਹੈ।
ਤੁਹਾਨੂੰ ਦੱਸ ਦੇਈਏ ਕਿ ਰਾਖੀ ਸਾਵੰਤ ਬਿਗ ਬੌਸ 14 ’ਚ ਸਭ ਤੋਂ ਮਸ਼ਹੂਰ ਪ੍ਰਤੀਯੋਗੀਤਾਵਾਂ ’ਚੋਂ ਇਕ ਸੀ। ਉਸ ਨੇ ਇਸ ਸੀਜ਼ਨ ’ਚ ਵਾਈਲਡ ਕਾਰਡ ਐਂਟਰੀ ਦੇ ਰੂਪ ’ਚ ਬਿਗ ਬੌਸ ਦੇ ਘਰ ’ਚ ਐਂਟਰੀ ਲਈ ਸੀ। ਰਾਖੀ ਇਸ ਤੋਂ ਪਹਿਲਾਂ ਸ਼ੋਅ ਦੇ ਪਹਿਲੇ ਸੀਜ਼ਨ ਦਾ ਹਿੱਸਾ ਰਹਿ ਚੁੱਕੀ ਹੈ। ਰਾਖੀ ਨੇ ਆਪਣੇ ਪ੍ਰਸ਼ੰਸਕਾਂ ਦੇ ਦਿਲਾਂ ਨੂੰ ਜਿੱਤਿਆ। ਇਸ ਸ਼ੋਅ ’ਚ ਕਦੇ ਆਪਣੀ ਜੂਲੀ ਤਾਂ ਕਦੇ ਅਭਿਨਵ ਦੇ ਨਾਲ ਉਸ ਨੇ ਲੋਕਾਂ ਨੂੰ ਕਾਫ਼ੀ ਇੰਟਰਟੇਨ ਕੀਤਾ।