ਮਨੋਰੰਜਨ ਜਗਤ

ਰਾਖੀ ਸਾਵੰਤ ਦੇ ਬੁਆਏਫ੍ਰੈਂਡ ਨੂੰ ਮਿਲ ਰਹੇ ਧਮਕੀ ਭਰੇ ਮੈਸੇਜ, ਜਾਣੋ ਕਿਉਂ ?

By Riya Bawa -- August 04, 2022 2:16 pm -- Updated:August 04, 2022 2:19 pm

Rakhi Sawant Boyfriend Adil khan: ਰਾਖੀ ਸਾਵੰਤ ਆਪਣੇ ਬੋਲਡ ਅੰਦਾਜ਼ ਅਤੇ ਬਿਆਨਬਾਜ਼ੀ ਕਰਕੇ ਅਕਸਰ ਆਏ ਦਿਨ ਸੁਰਖੀਆਂ 'ਚ ਰਹਿੰਦੀ ਹੈ। ਇਨ੍ਹੀਂ ਦਿਨੀਂ ਉਹ ਆਪਣੇ ਬੁਆਏਫ੍ਰੈਂਡ ਆਦਿਲ ਨਾਲ ਰੁੱਝੀ ਹੋਈ ਹੈ ਅਤੇ ਦੋਵੇਂ ਇਕ-ਦੂਜੇ ਨਾਲ ਰੋਮਾਂਸ ਕਰਦੇ ਨਜ਼ਰ ਆ ਰਹੇ ਹਨ। ਦੋਵੇਂ ਕੁਝ ਮਹੀਨਿਆਂ ਤੋਂ ਇਕ-ਦੂਜੇ ਨੂੰ ਡੇਟ ਕਰ ਰਹੇ ਹਨ। ਰਾਖੀ ਕਈ ਵਾਰ ਆਦਿਲ ਨਾਲ ਵਿਆਹ ਦੀ ਗੱਲ ਕਹਿ ਚੁੱਕੀ ਹੈ। ਇਸ ਦੌਰਾਨ ਰਾਖੀ ਅਤੇ ਆਦਿਲ ਨੇ ਦੱਸਿਆ ਕਿ ਆਦਿਲ ਨੂੰ ਰਾਖੀ ਨੂੰ ਛੱਡਣ ਲਈ ਧਮਕੀ ਭਰੇ ਮੈਸੇਜ ਆ ਰਹੇ ਹਨ।

Rakhi Sawant Boyfriend Adil khan

ਰਾਖੀ ਸਾਵੰਤ ਨੇ ਧਮਕੀ ਭਰਿਆ ਮੈਸੇਜ ਵੀ ਦਿਖਾਇਆ ਹੈ। ਮੈਸੇਜ 'ਚ ਲਿਖਿਆ ਹੈ ਕਿ ਆਦਿਲ ਰਾਖੀ ਸਾਵੰਤ ਨੂੰ ਛੱਡ ਦੇਵੇ ਨਹੀਂ ਤਾਂ ਉਹ ਉਸ ਨੂੰ ਮਾਰ ਦੇਣਗੇ। ਉਹ ਬਿਸ਼ਨੋਈ ਗਰੁੱਪ ਤੋਂ ਹੈ। ਆਦਿਲ ਦੁਰਾਨੀ ਨੂੰ ਇਹ ਧਮਕੀ ਆਦਿਲ ਹਸਨ ਨਾਂ ਦੇ ਵਿਅਕਤੀ ਨੇ ਉਸ ਦੇ ਫੋਨ 'ਤੇ ਭੇਜੀ ਹੈ ਪਰ ਰਾਖੀ ਸਾਵੰਤ ਵੀ ਕਿਸੇ ਤੋਂ ਘੱਟ ਨਹੀਂ ਹੈ। ਰਾਖੀ ਨੇ ਵੀ ਧਮਕੀਆਂ ਦੇਣ ਵਾਲੇ ਵਿਅਕਤੀ ਨੂੰ ਡਰਾਇਆ ਅਤੇ ਕਈ ਝੂਠ ਬੋਲੇ। ਰਾਖੀ ਸਾਵੰਤ ਦਾ ਵੀਡੀਓ ਪਾਪਰਾਜ਼ੀ ਅਕਾਊਂਟ 'ਤੇ ਸ਼ੇਅਰ ਕੀਤਾ ਗਿਆ ਹੈ।

 

View this post on Instagram

 

A post shared by Viral Bhayani (@viralbhayani)

ਇਹ ਵੀ ਪੜ੍ਹੋ: ਸਾਬਕਾ ਕਾਂਗਰਸੀ ਵਿਧਾਇਕ ਕੁਲਦੀਪ ਬਿਸ਼ਨੋਈ ਭਾਜਪਾ 'ਚ ਹੋਏ ਸ਼ਾਮਿਲ

ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਵੀਡੀਓ 'ਚ ਰਾਖੀ ਮੈਸੇਜ ਕਰਦੀ ਨਜ਼ਰ ਆ ਰਹੀ ਹੈ। ਰਾਖੀ ਕਹਿ ਰਹੀ ਹੈ ਕਿ ਮੈਂ ਬਹੁਤ ਦੁਖੀ ਹਾਂ, ਮੇਰੇ ਆਦਿਲ ਨੂੰ ਧਮਕੀ ਭਰੇ ਮੈਸੇਜ ਆ ਰਹੇ ਹਨ। ਆਦਿਲ ਨੇ ਦੱਸਿਆ ਕਿ ਦਾਊਦ ਹਸਨ ਨਾਂ ਦੇ ਵਿਅਕਤੀ ਨੇ ਉਸ ਨੂੰ ਧਮਕੀ ਭਰਿਆ ਸੰਦੇਸ਼ ਭੇਜਿਆ ਹੈ। ਉਸ ਨੇ ਰਾਖੀ ਨੂੰ ਨਾ ਛੱਡਣ 'ਤੇ ਆਦਿਲ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ।

Rakhi Sawant Boyfriend Adil khan

ਵੀਡੀਓ 'ਚ ਰਾਖੀ ਕਹਿੰਦੀ ਹੋਈ ਨਜ਼ਰ ਆ ਰਹੀ ਹੈ ਕਿ ਪਿਆਰ ਕਰਨਾ ਅਪਰਾਧ ਹੈ, ਕੀ ਤੁਸੀਂ ਆਦਿਲ ਨੂੰ ਮਾਰੋਗੇ। ਇਸ ਤੋਂ ਪਹਿਲਾਂ ਕਿ  ਤੁਸੀ ਮੇਰੇ ਆਦਿਲ ਨੂੰ ਮਾਰੋ, ਪਹਿਲਾਂ ਮੈਨੂੰ ਮਾਰਨਾ ਪਵੇਗਾ। ਇਸ 'ਤੇ ਪ੍ਰਸ਼ੰਸਕ ਤਰ੍ਹਾਂ-ਤਰ੍ਹਾਂ ਦੇ ਕਮੈਂਟ ਕਰ ਰਹੇ ਹਨ। ਇੱਕ ਪ੍ਰਸ਼ੰਸਕ ਨੇ ਲਿਖਿਆ ਹੈ, ਕਦੇ ਵੀ ਖਤਮ ਨਹੀਂ ਮਨੋਰੰਜਨ, ਜਦੋਂ ਕਿ ਇੱਕ ਹੋਰ ਉਪਭੋਗਤਾ ਨੇ ਲਿਖਿਆ, ਬਿੱਗ ਬੌਸ ਜਲਦੀ ਆ ਰਿਹਾ ਹੈ। ਹਾਲਾਂਕਿ ਇਸ ਵੀਡੀਓ ਦੀ ਸੱਚਾਈ ਕੀ ਹੈ ਇਹ ਤਾਂ ਰਾਖੀ ਅਤੇ ਆਦਿਲ ਨੂੰ ਹੀ ਪਤਾ ਹੋਵੇਗਾ।

Rakhi Sawant Boyfriend Adil khan

-PTC News

  • Share