Sat, Apr 20, 2024
Whatsapp

Ram Mandir Bhumi Pujan : PM ਮੋਦੀ ਨੇ ਸ਼ੁਰੂ ਕੀਤੀ ਰਾਮਲਲਾ ਦੀ ਪੂਜਾ , ਕੁਝ ਦੇਰ ਵਿੱਚ ਕਰਨਗੇ ਭੂਮੀ ਪੂਜਨ

Written by  Shanker Badra -- August 05th 2020 12:44 PM
Ram Mandir Bhumi Pujan : PM ਮੋਦੀ ਨੇ ਸ਼ੁਰੂ ਕੀਤੀ ਰਾਮਲਲਾ ਦੀ ਪੂਜਾ , ਕੁਝ ਦੇਰ ਵਿੱਚ ਕਰਨਗੇ ਭੂਮੀ ਪੂਜਨ

Ram Mandir Bhumi Pujan : PM ਮੋਦੀ ਨੇ ਸ਼ੁਰੂ ਕੀਤੀ ਰਾਮਲਲਾ ਦੀ ਪੂਜਾ , ਕੁਝ ਦੇਰ ਵਿੱਚ ਕਰਨਗੇ ਭੂਮੀ ਪੂਜਨ

Ram Mandir Bhumi Pujan : PM ਮੋਦੀ ਨੇ ਸ਼ੁਰੂ ਕੀਤੀ ਰਾਮਲਲਾ ਦੀ ਪੂਜਾ , ਕੁਝ ਦੇਰ ਵਿੱਚ ਕਰਨਗੇ ਭੂਮੀ ਪੂਜਨ:ਅਯੁੱਧਿਆ  : ਅਯੁੱਧਿਆ 'ਚ ਰਾਮ ਜਨਮ ਭੂਮੀ 'ਤੇ ਹੋਣ ਵਾਲੇ ਭੂਮੀ ਪੂਜਨ ਦੀ ਸ਼ੁੱਭ ਘੜੀ ਆ ਗਈ ਹੈ। ਇਸ ਦੇ ਲਈ ਅਯੁੱਧਿਆ ਨਗਰੀ ਨੂੰ ਦੁਲਹਨ ਵਾਂਗ ਸਜਾਇਆ ਗਿਆ ਹੈ। ਭੂਮੀ ਪੂਜਨ 'ਚ ਹਿੱਸਾ ਲੈਣ ਲਈ ਮਹਿਮਾਨ ਪਹੁੰਚ ਚੁੱਕੇ ਹਨ। ਇਨ੍ਹਾਂ ਵਿਚ ਸੰਘ ਮੁਖੀ ਮੋਹਨ ਭਾਗਵਤ ਵੀ ਸ਼ਾਮਲ ਹਨ, ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੰਚ 'ਤੇ ਰਹਿਣਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੁਝ ਸਮੇਂ ਵਿਚ ਰਾਮ ਮੰਦਰ ਦਾ ਭੂਮੀ ਪੁਜਨ ਕਰਨਗੇ। [caption id="attachment_422481" align="aligncenter" width="300"] Ram Mandir Bhumi Pujan : PM ਮੋਦੀ ਨੇ ਸ਼ੁਰੂ ਕੀਤੀ ਰਾਮਲਲਾਦੀ ਪੂਜਾ , ਕੁਝ ਦੇਰ ਵਿੱਚ ਕਰਨਗੇ ਭੂਮੀ ਪੂਜਨ[/caption] ਅੱਜ ਰਾਮ ਮੰਦਰ ਦੀ ਉਸਾਰੀ ਲਈ ਨੀਂਹ ਰੱਖੀ ਜਾਵੇਗੀ। ਖ਼ਾਸ ਗੱਲ ਇਹ ਹੈ ਕਿ ਭਗਵਾਨ ਸ਼੍ਰੀ ਰਾਮ ਦਾ ਜਨਮ ਅਭਿਜੀਤ ਮੁਹਰਤ ਵਿੱਚ ਹੋਇਆ ਸੀ ਅਤੇ ਅੱਜ ਉਸੇ ਹੀ ਮਹੂਰਤਾ ਵਿੱਚ ਮੰਦਰ ਲਈ ਭੂਮੀ ਪੂਜਨ ਹੋਣ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਯੁੱਧਿਆ ਪਹੁੰਚੇ ਅਤੇ ਪਹਿਲਾਂ ਹਨੂਮਾਨਗੜ੍ਹੀ ਮੰਦਿਰ ਵਿੱਚ ਪੂਜਾ ਅਰਚਨਾ ਕੀਤੀ ਫਿਰ ਰਾਮਲਲਾ ਦੇ ਦਰਸ਼ਨ ਕੀਤੇ ਹਨ। [caption id="attachment_422482" align="aligncenter" width="300"] Ram Mandir Bhumi Pujan : PM ਮੋਦੀ ਨੇ ਸ਼ੁਰੂ ਕੀਤੀ ਰਾਮਲਲਾਦੀ ਪੂਜਾ , ਕੁਝ ਦੇਰ ਵਿੱਚ ਕਰਨਗੇ ਭੂਮੀ ਪੂਜਨ[/caption] ਰਾਮ ਮੰਦਰ ਭੂਮੀ ਪੂਜਨ ਤੋਂ ਪਹਿਲਾਂ ਰਾਮਲਲਾ ਦੀ ਅੱਜ ਦੀ ਤਸਵੀਰ ਸਾਹਮਣੇ ਆਈ ਹੈ, ਤੁਸੀਂ ਇਸ ਦੇ ਦਰਸ਼ਨ ਕਰ ਸਕਦੇ ਹੋ।ਇਸ ਦੇ ਨਾਲ ਹੀ ਰਾਮ ਮੰਦਰ ਪੂਜਾ ਕਰਨ ਲਈ ਅਯੁੱਧਿਆ ਪੂਰੀ ਤਰ੍ਹਾਂ ਤਿਆਰ ਹੈ। ਭਗਵਾਨ ਰਾਮਲਲਾ ਨੂੰ ਹਰੇ ਰੰਗ ਦੇ ਵਸਤਰ ਪਾ ਕੇ ਤਿਆਰ ਕੀਤਾ ਗਿਆ ਹੈ। ਅਯੁੱਧਿਆ ਵਿਚ ਲੋਕ ਸੜਕਾਂ 'ਤੇ ਕੀਰਤਨ ਅਤੇ ਜੈ ਸ਼੍ਰੀ ਰਾਮ ਦੇ ਨਾਅਰੇ ਲਗਾ ਰਹੇ ਹਨ। [caption id="attachment_422483" align="aligncenter" width="300"] Ram Mandir Bhumi Pujan : PM ਮੋਦੀ ਨੇ ਸ਼ੁਰੂ ਕੀਤੀ ਰਾਮਲਲਾਦੀ ਪੂਜਾ , ਕੁਝ ਦੇਰ ਵਿੱਚ ਕਰਨਗੇ ਭੂਮੀ ਪੂਜਨ[/caption] ਇਸ ਤੋਂ ਪਹਿਲਾਂ ਸੀਐਮ ਯੋਗੀ ਅਤੇ ਰਾਜਪਾਲ ਨੇ ਪੀਐਮ ਮੋਦੀ ਦਾ ਸਵਾਗਤ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਰੀਜਾਤ ਦਾ ਪੌਦਾ ਲਗਾਇਆ ਹੈ। ਇਸਦੇ ਨਾਲ ਹੀ ਉਨ੍ਹਾਂ ਨੇ ਪੌਦੇ ਨੂੰ ਪਾਣੀ ਦਿੱਤਾ ਅਤੇ ਉਥੇ ਮੌਜੂਦ ਲੋਕਾਂ ਨੂੰ ਕਿਹਾ ਕਿ ਇਸ ਪੌਦੇ ਦੀਆਂ ਬਹੁਤ ਸਾਰੀਆਂ ਵਿਸ਼ੇਸ਼ਤਾਵਾਂ ਹਨ। -PTCNews


Top News view more...

Latest News view more...