Advertisment

ਰਾਮ ਨਾਥ ਕੋਵਿੰਦ ਬਣੇ ਭਾਰਤ ਦੇ ਨਵੇਂ ਰਾਸ਼ਟਰਪਤੀ

author-image
Ragini Joshi
New Update
ਰਾਮ ਨਾਥ ਕੋਵਿੰਦ ਬਣੇ ਭਾਰਤ ਦੇ ਨਵੇਂ ਰਾਸ਼ਟਰਪਤੀ
Advertisment
ਭਾਰਤ ਦੇ ਨਵੇਂ ਰਾਸ਼ਟਰਪਤੀ ਹੋਣ ਦਾ ਸਿਹਰਾ ਰਾਮ ਨਾਥ ਕੋਵਿੰਦ ਦੇ ਸਿਰ ਬੱਝਾ ਹੈ। ਉਹਨਾਂ ਨੇ ਵਿਰੋਧੀ ਧਿਰ ਦੀ ਉਮੀਦਵਾਰ ਮੀਰਾ ਕੁਮਾਰ ਨੂੰ ਵੱਡੇ ਫਰਕ ਨਾਲ ਹਰਾਇਆ ਹੈ। ਕੋਵਿੰਦ ਨੇ ਰਾਸ਼ਟਰਪਤੀ ਚੋਣਾਂ 'ਚ ੩,੩੪,੭੩੦ ਦੀ ਬੜ੍ਹਤ ਹਾਸਲ ਕੀਤੀ ਜਦਕਿ ਵਿਰੋਧੀ ਧਿਰ ਦੀ ਉਮੀਦਵਾਰ ਮੀਰਾ ਕੁਮਾਰ ਨੂੰ ੩,੬੭,੩੧੪ ਮਿਲੀਆਂ। Ram Nath Kovind becomes new president ੧੭ ਜੁਲਾਈ ਨੂੰ ਹੋਈਆਂ ਚੋਣਾਂ 'ਚ ੧੦੦ ਫੀਸਦੀ ਦੀ ਕਰੀਬ ਵੋਟਿੰਗ ਹੋਈ। ਪੇਸ਼ੇ ਤੋਂ ਵਕੀਲ ਕੋਵਿੰਦ ਬੀਜੇਪੀ ਵੱਲੋਂ ਐਸ.ਮੋਰਚਾ ਦੇ ਚੀਫ ਵੀ ਰਹਿ ਚੁੱਕੇ ਹਨ। ਆਲ ਇੰਡੀਆ ਕੋਲੀ ਸਮਾਜ ਦੇ ਪ੍ਰਧਾਨ ਹੋਣ ਤੋਂ ਇਲਾਵਾ, ਕੋਵਿੰਦ ਨੇ ਪਾਰਟੀ ਦੇ ਨੈਸ਼ਨਲ ਸਪੋਕਸਮੈਨ ਵਜੋਂ ਵੀ ਕੰਮ ਕੀਤਾ ਹੈ। Ram Nath Kovind becomes new president ਕੋਵਿੰਦ ਨੂੰ 2015 ਵਿੱਚ ਬਿਹਾਰ ਦਾ ਗਵਰਨਰ ਨਿਯੁਕਤ ਕੀਤਾ ਗਿਆ ਸੀ। ਉਹ ਦੋ ਵਾਰੀ (੧੯੯੪-੨੦੦੦ ਅਤੇ ੨੦੦੦-੨੦੦੬) ਰਾਜ ਸਭਾ ਦੇ ਮੇਂਬਰ ਵੀ ਰਹਿ ਚੁੱਕੇ ਹਨ। —PTC News-
Advertisment

Stay updated with the latest news headlines.

Follow us:
Advertisment