ਮੁੱਖ ਖਬਰਾਂ

ਰਾਮ ਰਹੀਮ ਜਾਂ ਕੋਈ ਹੋਰ ਦੇਸ਼ ਦੇ ਕਾਨੂੰਨ ਤੋਂ ਵੱਡਾ ਨਹੀਂ - ਡੀ.ਜੀ.ਪੀ. ਸੰਧੂ

By Joshi -- August 22, 2017 1:25 pm

ਡੇਰਾ ਸੱਚਾ ਸੌਦਾ ਦੇ ਸੰਤ ਬਾਬਾ ਰਾਮ ਰਹੀਮ ਨੂੰ ਅਦਾਲਤ ਵੱਲੋਂ ੨੫ ਅਗਸਤ ਨੂੰ ਪੇਸ਼ ਹੋਣ ਦੇ ਹੁਕਮ ਜਾਰੀ ਕੀਤੇ ਗਏ ਹਨ। ਇਸ ਮਾਮਲੇ 'ਚ ਸੂਬੇ 'ਚ ਪੂਰੀ ਸਖਤਾਈ ਵਰਤੀ ਜਾ ਰਹੀ ਹੈ ਅਤੇ ਅਮਨ-ਕਾਨੂੰਨ ਦੀ ਸਥਿਤੀ 'ਚ ਕੋਈ ਵਿਘਨ ਨਾ ਪਵੇ, ਇਸ ਲਈ ਪ੍ਰਸ਼ਾਸਨ ਵੀ ਅੱਡੀ ਚੋਟੀ ਦਾ ਜੋਰ ਲਾ ਰਿਹਾ ਹੈ।
Ram rahim case no one is important than law says DGP Sandhuਆਮ ਲੋਕਾਂ ਦੀ ਸੁਰੱਖਿਆ ਲਈ ਸਾਰੇ ਵੀ ਹਰ ਬਣਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਜਿੱਥੇ ਕੋਈ ਹਿੰਸਾ ਹੋਣ ਦਾ ਸ਼ੱਕ ਉਹਨਾਂ ਖੇਤਰਾਂ ਵਿੱਚ ਅਲਰਟ ਜਾਰੀ ਕਰ ਦਿੱਤਾ ਗਿਆ ਹੈ।

ਦੱਸਣਯੋਗ ਹੈ ਕਿ ਡੇਰਾ ਸੱਚਾ ਸੌਦਾ ਮੁੱਖੀ ਰਾਮ ਰਹੀਮ ਦੇ ਖਿਲਾਫ ਸਾਧਵੀ ਯੌਨ-ਸ਼ੋਸ਼ਣ ਦਾ ਕੇਸ ਚੱਲ ਰਿਹਾ ਹੈ ਜਿਸਦੀ ੧੭ ਅਗਸਤ ਨੂੰ ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ 'ਚ ਸੁਣਵਾਈ ਹੋਈ। ਇਸ ਸੁਣਵਾਈ  ਦੌਰਾਨ ਰਾਮ ਰਹੀਮ ਸਿਹਤ ਠੀਕ ਨਾ ਹੋਣ ਦਾ ਹਵਾਲਾ ਦੇ ਕੇ ਅਦਾਲਤ 'ਚ ਪੇਸ਼ ਨਹੀਂ ਹੋਏ, ਜਿਸ ਤੋਂ ਬਾਅਦ ਅਦਾਲਤ ਵਲੋਂ ਉਹਨਾਂ ਨੂੰ ੨੫ ਅਗਸਤ ਨੂੰ ਵਿਅਕਤੀਗਤ ਰੂਪ 'ਚ ਪੇਸ਼ ਹੋਣ ਦੇ ਆਦੇਸ਼ ਜਾ ਚੁੱਕੇ ਹਨ।
Ram rahim case no one is important than law says DGP SandhuRam rahim case no one is important than law says DGP Sandhu

ਇਹ ਕੋਈ ਪਹਿਲੀ ਵਾਰ ਨਹੀਂ ਹੋਇਆ ਜਦੋਂ ਡੇਰਾ ਮੁੱਖੀ ਨੇ ਅਦਾਲਤ ਦੇ ਆਦੇਸ਼ਾਂ ਦੀ ਉਲੰਘਣਾ ਕੀਤੀ ਹੋਵੇ।ਡੀ.ਜੀ.ਪੀ. ਸੰਧੂ ਨੇ ਬਿਆਨ ਦਿੰਦਿਆਂ ਕਿਹਾ ਹੈ ਕਿ ਜੇਕਰ ੨੫ ਅਗਸਤ ਨੂੰ ਵੀ ਡੇਰਾ ਮੁੱਖੀ ਅਦਾਲਤ 'ਚ ਪੇਸ਼ ਨਹੀਂ ਹੁੰਦੇ ਤਾਂ ਵੀ ਜੋ ਵੀ ਅਦਾਲਤ ਦਾ ਹੁਕਮ ਹੋਵੇਗਾ ਉਸ ਦਾ ਪਾਲਣ ਕੀਤਾ ਜਾਵੇਗਾ ਕਿਉਂਕਿ ਕਾਨੂੰਨ ਤੋਂ ਵੱਡਾ ਕੋਈ ਨਹੀਂ।

—PTC News

 

  • Share