Advertisment

ਸੰਸਦ ’ਚ ਚਾਕੂ ਲੈ ਕੇ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ ਰਾਮ ਰਹੀਮ ਦਾ ਚੇਲਾ , ਪੁਲਿਸ ਨੇ ਕੀਤਾ ਕਾਬੂ

author-image
Shanker Badra
Updated On
New Update
ਸੰਸਦ ’ਚ ਚਾਕੂ ਲੈ ਕੇ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ ਰਾਮ ਰਹੀਮ ਦਾ ਚੇਲਾ , ਪੁਲਿਸ ਨੇ ਕੀਤਾ ਕਾਬੂ
Advertisment
ਸੰਸਦ ’ਚ ਚਾਕੂ ਲੈ ਕੇ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ ਰਾਮ ਰਹੀਮ ਦਾ ਚੇਲਾ , ਪੁਲਿਸ ਨੇ ਕੀਤਾ ਕਾਬੂ:ਨਵੀਂ ਦਿੱਲੀ : ਦੇਸ਼ ਦੀ ਸੰਸਦ ਦੀ ਸੁਰੱਖਿਆ ਨੂੰ ਤੋੜਨ ਦੀ ਕੋਸ਼ਿਸ਼ ਕਰਨ ਦਾ ਵੱਡਾ ਮਾਮਲਾ ਸਾਹਮਣੇ ਆਇਆ ਹੈ। ਅੱਜ ਸਵੇਰੇ ਸੰਸਦ ਭਵਨ ਦੀ ਸੁਰੱਖਿਆ ਵਿੱਚ ਤਾਇਨਾਤ ਸੁਰੱਖਿਆ ਕਰਮਚਾਰੀਆਂ ਨੇ ਇੱਕ ਵਿਅਕਤੀ ਨੂੰ ਫੜਿਆ ,ਜੋ ਸੰਸਦ ਭਵਨ ਵਿੱਚ ਚਾਕੂ ਲੈ ਕੇ ਦਾਖਲ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ। ਜਿਸ ਤੋਂ ਬਾਅਦ ਸੁਰੱਖਿਆ ਕਰਮਚਾਰੀਆਂ ਨੇ ਉਕਤ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਹੈ।ਉਸ ਤੋਂ ਬਰਾਮਦ ਕੀਤਾ ਚਾਕੂ ਵੀ ਸੁਰੱਖਿਆ ਬਲਾਂ ਨੇ ਆਪਣੇ ਕਬਜ਼ੇ ਵਿਚ ਲੈ ਲਿਆ ਹੈ। Ram Rahim follower Parliament nabbed while entering with a knife ਸੰਸਦ ’ਚ ਚਾਕੂ ਲੈ ਕੇ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ ਰਾਮ ਰਹੀਮ ਦਾ ਚੇਲਾ , ਪੁਲਿਸ ਨੇ ਕੀਤਾ ਕਾਬੂ ਮਿਲੀ ਜਾਣਕਾਰੀ ਅਨੁਸਾਰ ਗ੍ਰਿਫਤਾਰ ਵਿਅਕਤੀ ਜੇਲ੍ਹ ਡੇਰਾ ਸੱਚਾ ਸੌਦਾ ਦੇ ਰਾਮ ਰਹੀਮ ਦਾ ਸਮਰੱਥਕ ਹੈ, ਉਸਦਾ ਨਾਮ ਸਾਗਰ ਇੰਸਾ ਦੱਸਿਆ ਜਾਂਦਾ ਹੈ ਅਤੇ ਉਹ ਦਿੱਲੀ ਦੇ ਲਕਸ਼ਮੀਨਗਰ ਦਾ ਰਹਿਣ ਵਾਲਾ ਹੈ।ਇਸ ਦੌਰਾਨ ਗੇਟ ਨੰਬਰ ਇਕ ’ਤੇ ਚਾਕੂ ਲਹਿਰਾਉਂਦੇ ਸਮੇਂ ਕੁਝ ਲੋਕ ਮੁਲਜ਼ਮ ਦਾ ਵੀਡੀਓ ਵੀ ਬਣਾ ਰਹੇ ਹਨ। ਇਹ ਨਵੀ ਦੱਸਿਆ ਗਿਆ ਹੈ ਕਿ ਚਾਕੂ ਲਹਿਰਾਉਂਦਾ ਉਹ ਗੇਟ ਅੰਦਰ ਦਾਖ਼ਲ ਹੋਣ ਦੀ ਕੋਸ਼ਿਸ਼ ਕਰਨ ਲੱਗਾ ਤਾਂ ਸੁਰੱਖਿਆ ਮੁਲਾਜ਼ਮਾਂ ਨੇ ਉਸ ਨੂੰ ਫੜ ਲਿਆ। ਵਿਅਕਤੀ ਰਾਮ ਰਹੀਮ ਦੇ ਹੱਕ ’ਚ ਨਾਅਰੇ ਬਾਜ਼ੀ ਕਰ ਰਿਹਾ ਸੀ। Ram Rahim follower Parliament nabbed while entering with a knife ਸੰਸਦ ’ਚ ਚਾਕੂ ਲੈ ਕੇ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ ਰਾਮ ਰਹੀਮ ਦਾ ਚੇਲਾ , ਪੁਲਿਸ ਨੇ ਕੀਤਾ ਕਾਬੂ ਹੋਰ ਖ਼ਬਰਾਂ ਦੇਖਣ ਲਈ ਇਸ ਲਿੰਕ 'ਤੇ ਕਲਿੱਕ ਕਰੋ :ਸ਼੍ਰੋਮਣੀ ਅਕਾਲੀ ਦਲ ਵੱਲੋਂ ਸੁਲਤਾਨਪੁਰ ਲੋਧੀ ਨੂੰ ‘‘ਸਫੇਦ ਸ਼ਹਿਰ’’ ਬਣਾਉਣ ਦੀ ਕੀਤੀ ਜਾਵੇਗੀ ਸੇਵਾ ਜਿਸ ਤੋਂ ਬਾਅਦ ਪੁਲਿਸ ਉਸ ਨੂੰ ਥਾਣੇ ਲੈ ਗਈ ਹੈ ਅਤੇ ਪੁੱਛਗਿੱਛ ਕੀਤੀ ਜਾ ਰਹੀ ਹੈ। ਜਿਸ ਬਾਈਕ 'ਤੇ ਉਹ ਸੰਸਦ ਭਵਨ ਪਹੁੰਚਿਆ ਸੀ, ਨੂੰ ਵੀ ਬਰਾਮਦ ਕਰ ਲਿਆ ਗਿਆ ਹੈ। ਸੂਤਰਾਂ ਮੁਤਾਬਿਕ ਸ਼ੱਕੀ ਵਿਅਕਤੀ ਜੇਲ੍ਹ ’ਚ ਬੰਦ ਸੱਚਾ ਸੌਦਾ ਪ੍ਰਮੁੱਖ ਗੁਰਮੀਤ ਰਾਮ ਰਹੀਮ ਦਾ ਸਮਰਥਕ ਹੈ।ਉਹ ਸੰਸਦ ’ਚ ਕਿਉਂ ਆਇਆ ਸੀ ਤੇ ਭਵਨ ’ਚ ਦਾਖ਼ਲ ਹੋਣ ਦਾ ਕੀ ਉਦੇਸ਼ ਸੀ, ਇਸ ਬਾਰੇ ਹੋਈ ਜਾਣਕਾਰੀ ਨਹੀਂ ਮਿਲ ਸਕੀ ਹੈ। -PTCNews-
latest-news india-latest-news news-in-punjabi news-in-punjab
Advertisment

Stay updated with the latest news headlines.

Follow us:
Advertisment