ਮੁੱਖ ਖਬਰਾਂ

ਰਾਮ ਰਹੀਮ ਦੇ ਗੱਡੀ ਦੇ ਕਾਫਿਲੇ ਤੋਂ ਮਿਲੇ ਜਲਣਸ਼ੀਲ ਪਦਾਰਥ

By Joshi -- August 27, 2017 1:08 pm -- Updated:Feb 15, 2021

ਡੇਰਾ ਸੱਚਾ ਸੌਦਾ ਕੇਸ ਵਿੱਚ ਹਰ ਰੋਜ਼ ਨਵੇਂ ਖੁਲਾਸੇ ਹੋ ਰਹੇ ਹਨ, ਜਿਹਨਾਂ ਵਿੱਚ ਹੁਣੇ ਹੁਣੇ ਮਿਲੀ ਖਬਰ ਅਨੁਸਾਰ ਰਾਮ ਰਹੀਮ ਦੇ ਕਾਫਿਲੇ ਦੀ ਗੱਡੀ 'ਚੋਂ ਜਲਣਸ਼ੀਲ ਪਦਾਰਥ ਮਿਲੇ ਹਨ।

ਸੰਭਵ ਹੈ ਕਿ, ਇਹਨਾਂ ਪਦਾਰਥਾਂ ਦਾ ਇਸਤਮਾਲ ਦੰਗੇ ਫੈਲਾਉਣ ਲਈ ਕੀਤਾ ਜਾਣਾ ਸੀ।

ਇਸ ਤੋਂ ਪਹਿਲਾਂ ਵੀ ਰਾਮ ਰਹੀਮ ਦੇ ਡੇਰਿਆਂ 'ਚੋਂ ਕਈ ਹਥਿਆਰ, ਲਾਠੀਆਂ, ਪੈਟਰੋਲ ਬੰਬ ਵਰਗੀਆਂ ਚੀਜ਼ਾਂ ਬਰਾਮਦ ਹੋਈਆਂ ਸਨ।

ਇੱਕ ਤੋਂ ਬਾਅਦ ਇੱਕ ਨਵੇਂ ਖੁਲਾਸੇ 'ਚ ਇਹ ਸਾਫ ਜ਼ਾਹਿਰ ਹੋ ਰਿਹਾ ਹੈ ਕਿ ਕਿਵੇਂ ਦੰਗਾਕਾਰੀ ਪਹਿਲਾਂ ਤੋਂ ਪੂਰੀ ਤਿਆਰੀ ਕਰ ਕੇ ਆਏ ਸਨ।

—PTC News