ਰਾਮ ਰਹੀਮ ਦੀ ਫੋਟੋ ਦੇ ਰਾਜ਼ ਨੇ ਪਾ ਦਿੱਤਾ ਹੈ ਵੱਡੇ ਵੱਡੇ ਅਧਿਕਾਰੀਆਂ ਨੂੰ ਵਖਤ, ਜਾਣੋ ਪੂਰਾ ਮਾਮਲਾ!

Ram rahim passport with cap and two fake passports matter
Ram rahim passport with cap and two fake passports matter

Ram rahim passport with cap and two fake passports matter: ਗੁਰਮੀਤ ਰਾਮ ਰਹੀਮ ਵੈਸੇ ਤਾਂ ਸਾਧਵੀ ਯੋਨ ਸੋਸ਼ਣ ਮਾਮਲੇ ‘ਚ 20 ਸਾਲ ਦੀ ਸਜ਼ਾ ਕੱਟ ਰਿਹਾ ਹੈ ਪਰ ਜੇਲ੍ਹ ‘ਚ ਹੁੰਦੇ ਹੋਏ ਵੀ ਉਸਦੇ ਕਾਰਨਾਮੇ ਕਿਸੇ ਨਾ ਕਸੇ ਨੂੰ ਵਖਤ ਪਾਈ ਹੀ ਰੱਖਦੇ ਹਨ। ਹਾਲ ‘ਚ ਹੀ ਉਸਦੀ ਇੱਕ ਫੋਟੋ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਹੈ, ਜਿਸਨੇ ਅਧਿਕਾਰੀਆਂ ਦੇ ਸਾਹ ਸੁਕਣੇ ਪਾਏ ਹੋਏ ਹਨ।
Ram rahim passport with cap and two fake passports matterਦਰਅਸਲ, ਇਹ ਫੋਟੋ ਪਾਸਪੋਰਟ ਨਾਲ ਸੰਬੰਧਤ ਹੈ ਅਤੇ ਇਸ ‘ਚ ਰਾਮ ਰਹੀਮ ਨੇ ਟੋਪੀ ਪਾ ਕੇ ਫੋਟੋ ਖਿਚਵਾਈ ਹੋਈ ਹੈ। ਦੱਸਣਯੋਗ ਹੈ ਕਿ ਪਾਸਪੋਰਟ ਬਣਾਉਣ ਵੇਲੇ ਲਗਾਈ ਜਾਂਦੀ ਫੋਟੋ ‘ਚ ਇਸਨੂ ਨਿਯਮਾਂ ਦੀ ਉਲੰਘਣਾ ਮੰਨਿਆ ਜਾਂਦਾ ਹੈ।

ਪਰ ਲੱਗਦਾ ਹੈ ਕਿ ਰਾਮ ਰਹੀਮ ਨੂੰ ਪਾਸਪੋਰਟ ਦੇਣ ਲਈ ਵਿਭਾਗ ਨੇ ਨਿਯਮਾਂ ਨੂੰ ਤਾਕ ‘ਤੇ ਰੱਖ ਦਿੱਤਾ ਸੀ।
Ram rahim passport with cap and two fake passports matterRam rahim passport with cap and two fake passports matter: ਨਿਯਮਾਂ ਦੀ ਉਲੰਘਣਾਂ ਦਾ ਸਿਲਸਿਲਾ ਸਿਰਫ ਇੱਥੇ ਹੀ ਖਤਮ ਨਹੀਂ ਹੋਇਆ ਸਗੋਂ ਸੂਤਰਾਂ ਮੁਤਾਬਕ ਉਸਨੇ ਪਾਸਪੋਰਟ ਬਣਵਾਉਣ ਲਈ ਪਾਸਪੋਰਟ ਸਰਵਿਸ ਸੈਂਟਰ ਸਵੇਰੇ 8 ਵਜੇ ਹੀ ਖੁੱਲ੍ਹਵਾ ਦਿੱਤਾ ਸੀ ਜਦਕਿ ਵੈਸੇ ਸੈਂਟਰ ਖੁੱਲ੍ਹਣ ਦਾ ਸਮਾਂ ਸਵੇਰੇ 9 ਵਜੇ ਹੈ।

ਹੁਣ ਤੱਕ ਮਿਲੀ ਜਾਣਕਾਰੀ ਮੁਤਾਬਕ ਵਿਦੇਸ਼ ਮੰਤਰਾਲਾ ਇਸ ਮਾਮਲੇ ਦੀ ਜਾਂਚ ਕਰ ਰਿਹਾ ਹੈ ਅਤੇ ਦੋਸ਼ ਸਾਬਿਤ ਹੋਣ ‘ਤੇ ਰਾਮ ਰਹੀਮ ‘ਤੇ ਪਾਸਪੋਰਟ ਐਕਟ ਤਹਿਤ ਮੁਕੱਦਮਾ ਵੀ ਦਰਜ ਕੀਤਾ ਜਾ ਸਕਦਾ ਹੈ।
Ram rahim passport with cap and two fake passports matterRam rahim passport with cap and two fake passports matter: ਇਸ ਤੋਂ ਇਲਾਵਾ ਉਸਦਾ ਪਾਸਪੋਰਟ ‘ਤੇ ਨਾਮ ਸੰਤ ਗੁਰਮੀਤ ਰਾਮ ਰਹੀਮ ਸਿੰਘ ਇੰਸਾ ਲ਼ਿਖਵਾਇਆ ਹੈ ਜਦਕਿ ਪਾਸਪੋਰਟ ‘ਤੇ ਨਾਮ ਅੱਗੇ ਸੰਤ, ਡਾਕਟਰ, ਪ੍ਰੋਫੈਸਰ ਆਦਿ ਲਿਖਣਾ ਨਿਯਮਾਂ ਦਾ ਉਲੰਘਣ ਮੰਨਿਆ ਜਾਂਦਾ ਹੈ। ਦੱਸਣਯੋਗ ਹੈ ਕਿ ਰਾਮ ਰਹੀਮ ਕੋਲ ਦੋ ਪਾਸਪੋਰਟ ਹੋਣ ਦੀ ਗੱਲ ਨੇ ਵੀ ਤੂਲ ਫੜ੍ਹੀ ਸੀ।

ਹੁਣ, ਇਸ ਮਾਮਲੇ ‘ਚ ਹੋਰ ਕਿਸ ਕਿਸ ‘ਤੇ ਸ਼ਿਕੰਜਾ ਕੱਸਿਆ ਜਾਂਦਾ ਹੈ, ਇਹ ਦੇਖਣਾ ਹੋਵੇਗਾ।

—PTC News