Sat, Apr 20, 2024
Whatsapp

ਰਾਮ ਰਹੀਮ ਦੀ 21 ਦਿਨ ਦੀ ਫਰਲੋ ਖਤਮ, ਮੁੜ ਸਲਾਖਾਂ ਪਿੱਛੇ

Written by  Pardeep Singh -- February 28th 2022 10:00 AM -- Updated: February 28th 2022 12:28 PM
ਰਾਮ ਰਹੀਮ ਦੀ 21 ਦਿਨ ਦੀ ਫਰਲੋ ਖਤਮ, ਮੁੜ ਸਲਾਖਾਂ ਪਿੱਛੇ

ਰਾਮ ਰਹੀਮ ਦੀ 21 ਦਿਨ ਦੀ ਫਰਲੋ ਖਤਮ, ਮੁੜ ਸਲਾਖਾਂ ਪਿੱਛੇ

ਚੰਡੀਗੜ੍ਹ:ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਪਿਛਲੇ 21 ਦਿਨਾਂ ਤੋਂ ਸੁਨਾਰੀਆ ਜੇਲ੍ਹ ਵਿਚੋਂ ਫਰਲੋ 'ਤੇ ਆਏ ਸਨ। ਰਾਮ ਰਹੀਮ ਫਰਲੋ ਦੇ ਦਿਨ ਖ਼ਤਮ ਹੋ ਗਏ ਹਨ, ਜਿਸ ਦੇ ਚੱਲਦਿਆਂ ਉਨ੍ਹਾਂ ਨੂੰ ਅੱਜ ਸੁਨਾਰੀਆ ਜੇਲ੍ਹ 'ਚ ਆਤਮ ਸਮਰਪਣ ਕੀਤਾ। ਕਤਲ ਅਤੇ ਜਬਰ ਜਨਾਹ ਦੇ ਮਾਮਲੇ 'ਚ ਸੁਨਾਰੀਆ ਜੇਲ੍ਹ 'ਚ ਸਜ਼ਾ ਕੱਟ ਰਹੇ ਗੁਰਮੀਤ ਸਿੰਘ ਰਾਮ ਰਹੀਮ ਨੂੰ ਬੀਤੀ 7 ਫ਼ਰਵਰੀ ਨੂੰ ਫਰਲੋ ਦਿੱਤੀ ਗਈ ਸੀ। ਜਿਸ ਦੇ ਚੱਲਦਿਆਂ ਰਾਮ ਰਹੀਮ ਦੀ ਫਰਲੋ ਖ਼ਤਮ ਹੋ ਗਈ ਹੈ, ਜਿਸ ਕਾਰਨ ਉਸ ਨੂੰ ਹੁਣ ਜੇਲ੍ਹ 'ਚ ਆਤਮ ਸਮਰਪਣ ਕੀਤਾ।ਪੁਲਿਸ ਵੱਲੋਂ ਸੁਰੱਖਿਆ ਦੇ ਪੁੱਖਤੇ ਪ੍ਰਬੰਧ ਕੀਤੇ ਗਏ ਹਨ। ਪ੍ਰਸ਼ਾਸਨ ਵੱਲੋਂ ਡੇਰਾ ਸਿਰਸਾ ਵਿੱਚ ਰਾਮ ਰਹੀਮ ਨੂੰ Z ਸੁਰੱਖਿਆ ਦਿੱਤੀ ਹੋਈ ਸੀ। ਹੁਣ ਡੇਰਾ ਸਿਰਸਾ ਦੇ ਮੁਖੀ ਦੇ 21 ਦਿਨ ਪੂਰੇ ਹੋਣ ਤੋਂ ਬਾਅਦ ਵਾਪਸ ਜੇਲ੍ਹ ਵਿਚ ਚਲੇ ਗਏ ਹਨ। ਡੇਰਾ ਮੁਖੀ ਰਹੀਮ ਦੀ ਫਰਲੋ ਨੂੰ ਲੈ ਕੇ ਸਮਾਣਾ ਹਲਕੇ ਤੋਂ ਆਜ਼ਾਦ ਉਮੀਦਵਾਰ ਪਰਮਜੀਤ ਸਿੰਘ ਸੋਹਾਲੀ ਨੇ ਹਾਈਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ। ਉਨ੍ਹਾਂ ਨੇ ਪਟੀਸ਼ਨ ਵਿੱਚ ਪੱਖ ਰੱਖਿਆ ਸੀ ਕਿ ਡੇਰਾ ਮੁਖੀ ਰਾਮ ਰਹੀਮ ਨੂੰ ਅਜਿਹੇ ਸਮੇਂ ਵਿੱਚ ਛੁੱਟੀ ਦਿੱਤੀ ਗਈ ਹੈ ਜਦੋਂ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਹੋਣ ਵਾਲੀਆਂ ਹਨ। ਪਟੀਸ਼ਨਰ  ਨੇ 8 ਫਰਵਰੀ ਨੂੰ ਹਰਿਆਣਾ ਸਰਕਾਰ ਨੂੰ ਫਰਲੋ ਰੱਦ ਕਰਵਾਉਣ ਲਈ ਮੰਗ ਪੱਤਰ ਸੌਂਪਿਆ ਸੀ ਪਰ ਕੋਈ ਕਾਰਵਾਈ ਨਹੀਂ ਹੋਈ। ਸਰਕਾਰ ਨੇ ਮਾਹੌਲ ਵੇਖ ਦੇ ਹੋਏ ਡੇਰਾ ਮੁਖੀ ਨੂੰ ਜ਼ੈਡ+ ਸੁਰੱਖਿਆ ਦਿੱਤੀ ਸੀ। ਇਹ ਵੀ ਪੜ੍ਹੋ:Russia-Ukraine War 5th Day: ਬੇਲਾਰੂਸ ਸਰਹੱਦ 'ਤੇ ਦੋਵੇਂ ਦੇਸ਼ਾਂ ਦੀ ਹੋਵੇਗੀ ਗੱਲਬਾਤ -PTC News


Top News view more...

Latest News view more...