Thu, Apr 25, 2024
Whatsapp

14 ਸਾਲ ਦੀ ਸਕੂਲੀ ਵਿਦਿਆਰਥਣ ਲਗਾਉਂਦੀ ਸੀ ਚਿੱਟਾ, ਹੁਣ ਲੱਗੀ ਗੰਭੀਰ ਬਿਮਾਰੀ

Written by  Shanker Badra -- March 22nd 2019 11:39 AM -- Updated: March 22nd 2019 04:40 PM
14 ਸਾਲ ਦੀ ਸਕੂਲੀ ਵਿਦਿਆਰਥਣ ਲਗਾਉਂਦੀ ਸੀ ਚਿੱਟਾ, ਹੁਣ ਲੱਗੀ ਗੰਭੀਰ ਬਿਮਾਰੀ

14 ਸਾਲ ਦੀ ਸਕੂਲੀ ਵਿਦਿਆਰਥਣ ਲਗਾਉਂਦੀ ਸੀ ਚਿੱਟਾ, ਹੁਣ ਲੱਗੀ ਗੰਭੀਰ ਬਿਮਾਰੀ

14 ਸਾਲ ਦੀ ਸਕੂਲੀ ਵਿਦਿਆਰਥਣ ਲਗਾਉਂਦੀ ਸੀ ਚਿੱਟਾ, ਹੁਣ ਲੱਗੀ ਗੰਭੀਰ ਬਿਮਾਰੀ: ਬਠਿੰਡਾ : ਰਾਮਾ ਮੰਡੀ ਵਿਚ 14 ਸਾਲ ਦੀ ਸਕੂਲੀ ਵਿਦਿਆਰਥਣ ਪਹਿਲਾ ਨਸ਼ੇ ਦੀ ਦਲ-ਦਲ ਵਿਚ ਬੁਰੀ ਤਰ੍ਹਾਂ ਫ਼ਸ ਗਈ ਅਤੇ ਹੁਣ ਗੰਭੀਰ ਬਿਮਾਰੀ ਨਾਲ ਪੀੜਤ ਹੈ।ਉਹ ਲੜਕੀ ਸਹੇਲੀਆਂ ਦੇ ਕਹਿਣ 'ਤੇ ਚਿੱਟੇ ਦਾ ਨਸ਼ਾ ਕਰਨ ਲੱਗ ਗਈ ਸੀ।ਜਿਸ ਤੋਂ ਬਾਅਦ ਇਹੀ ਲੜਕੀ ਐੈੱਚ.ਆਈ.ਵੀ. ਪਾਜ਼ੀਟਿਵ ਵੀ ਹੈ।ਜਿਸ ਤੋਂ ਬਾਅਦ ਪੀੜਤ ਲੜਕੀ ਨੂੰ ਬਠਿੰਡਾ ਦੇ ਇੱਕ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। [caption id="attachment_272544" align="aligncenter" width="300"]Rama Mandi 14-year-old school girl drug addiction 14 ਸਾਲ ਦੀ ਸਕੂਲੀ ਵਿਦਿਆਰਥਣ ਲਗਾਉਂਦੀ ਸੀ ਚਿੱਟਾ , ਹੁਣ ਲੱਗੀ ਗੰਭੀਰ ਬਿਮਾਰੀ[/caption] ਇਸ ਦੌਰਾਨ ਹਸਪਤਾਲ ਵਿਚ ਦਾਖਲ ਪੀੜਤ ਕੁੜੀ ਨੇ ਦੱਸਿਆ ਕਿ ਉਹ ਇੱਕ ਪ੍ਰਾਈਵੇਟ ਸਕੂਲ ਵਿਚ 8ਵੀਂ ਜਮਾਤ ਵਿਚ ਪੜ੍ਹਦੀ ਹੈ।ਉਸ ਨੂੰ ਕੁੱਝ ਸਮਾਂ ਪਹਿਲਾਂ ਹੀ ਇਲਾਕੇ ਦੀਆਂ 3-4 ਕੁੜੀਆਂ ਮਿਲੀਆਂ ,ਜੋ ਨਸ਼ੇ ਦਾ ਸੇਵਨ ਕਰਦੀਆਂ ਸਨ।ਇਕ ਦਿਨ ਉਨ੍ਹਾਂ ਨੇ ਉਸ ਨੂੰ ਚਿੱਟੇ ਰੰਗ ਦਾ ਪਦਾਰਥ ਲਿਆ ਕੇ ਦਿਖਾਇਆ ਜੋ ਦੇਖਣ ਵਿਚ ਪਾਊਡਰ ਵਰਗਾ ਸੀ। [caption id="attachment_272548" align="aligncenter" width="299"]Rama Mandi 14-year-old school girl drug addiction 14 ਸਾਲ ਦੀ ਸਕੂਲੀ ਵਿਦਿਆਰਥਣ ਲਗਾਉਂਦੀ ਸੀ ਚਿੱਟਾ , ਹੁਣ ਲੱਗੀ ਗੰਭੀਰ ਬਿਮਾਰੀ[/caption] ਉਨ੍ਹਾਂ ਨੇ ਉਸ ਨੂੰ ਦੋਸਤੀ ਦਾ ਹਵਾਲਾ ਦੇ ਕੇ ਉਸ ਨੂੰ ਪਦਾਰਥ ਸੂੰਘਣ ਲਈ ਕਿਹਾ ਅਤੇ ਕੁੜੀਆਂ ਦੀ ਗੱਲ ਮੰਨ ਕੇ ਉਸ ਨੇ ਉਹ ਪਦਾਰਥ ਸੂੰਘ ਲਿਆ।ਜਿਸ ਤੋਂ ਬਾਅਦ ਵਿਦਿਆਰਥਣ ਪਿਛਲੇ ਇਕ ਸਾਲ ਤੋਂ ਚਿੱਟੇ ਦਾ ਨਸ਼ਾ ਲੈ ਰਹੀ ਹੇ। [caption id="attachment_272547" align="aligncenter" width="299"]Rama Mandi 14-year-old school girl drug addiction 14 ਸਾਲ ਦੀ ਸਕੂਲੀ ਵਿਦਿਆਰਥਣ ਲਗਾਉਂਦੀ ਸੀ ਚਿੱਟਾ , ਹੁਣ ਲੱਗੀ ਗੰਭੀਰ ਬਿਮਾਰੀ[/caption] ਇਸ ਤੋਂ ਬਾਅਦ ਪੀੜਤ ਲੜਕੀ ਨੇ ਹੋਰ ਵੀ ਖ਼ੁਲਾਸਾ ਕੀਤਾ ਹੈ।ਉਸ ਨੇ ਦੱਸਿਆ ਕਿ ਲੜਕੀਆਂ ਨੂੰ ਇਹ ਨਸ਼ਾ ਪਿੰਡ ਵਿਚ ਰਹਿਣ ਵਾਲੇ ਕੁੱਝ ਨੌਜਵਾਨ ਲਿਆ ਕੇ ਦਿੰਦੇ ਸਨ।ਪੀੜਤ ਲੜਕੀ ਨੇ ਕਿਹਾ ਕਿ ਉਹ ਨਸ਼ਾ ਛੱਡਣਾ ਚਾਹੁੰਦੀ ਹੈ।ਉਸ ਨੇ ਆਪਣੀਆਂ ਸਹੇਲੀਆਂ ਨੂੰ ਵੀ ਨਸ਼ਾ ਛੱਡਣ ਦੀ ਅਪੀਲ ਕੀਤੀ ਹੈ। ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ : ਮੁੱਖ ਮੰਤਰੀ ਨੇ ਸਾਬਕਾ ਵਿਧਾਇਕ ਅਤੇ ਸੀ.ਪੀ.ਆਈ. (ਐਮ) ਦੇ ਨੇਤਾ ਪ੍ਰੋ. ਬਲਵੰਤ ਸਿੰਘ ਦੇ ਦੇਹਾਂਤ ’ਤੇ ਕੀਤਾ ਦੁੱਖ ਦਾ ਪ੍ਰਗਟਾਵਾ -PTCNews


Top News view more...

Latest News view more...