ਮਾਨਸਿਕ ਪਰੇਸ਼ਾਨੀ ਦੇ ਚੱਲਦਿਆਂ ਮਹਿਲਾ ਨੇ ਨਹਿਰ ‘ਚ ਮਾਰੀ ਛਾਲ, ਹੋਈ ਮੌਤ

bti
ਮਾਨਸਿਕ ਪਰੇਸ਼ਾਨੀ ਦੇ ਚੱਲਦਿਆਂ ਮਹਿਲਾ ਨੇ ਨਹਿਰ 'ਚ ਮਾਰੀ ਛਾਲ, ਹੋਈ ਮੌਤ

ਮਾਨਸਿਕ ਪਰੇਸ਼ਾਨੀ ਦੇ ਚੱਲਦਿਆਂ ਮਹਿਲਾ ਨੇ ਨਹਿਰ ‘ਚ ਮਾਰੀ ਛਾਲ, ਹੋਈ ਮੌਤ,ਰਾਮਾਂ ਮੰਡੀ: ਬਠਿੰਡਾ ਦੇ ਅਧੀਨ ਪੈਂਦੇ ਪਿੰਡ ਰਾਮਾਂ ਮੰਡੀ ‘ਚ 52 ਸਾਲਾਂ ਬਜ਼ੁਰਗ ਮਹਿਲਾ ਨੇ ਰਿਫਾਇਨਰੀ ਵਾਲੇ ਰਜਬਾਹੇ ‘ਚ ਛਾਲ ਮਾਰ ਕੇ ਖੁਦਕਸ਼ੀ ਕਰ ਲਈ। ਮ੍ਰਿਤਕਾ ਦੀ ਪਹਿਚਾਣ ਜਸਵੀਰ ਕੌਰ ਨਾਮ ਦੇ ਵੱਜੋਂ ਹੋਈ ਹੈ।

bti
ਮਾਨਸਿਕ ਪਰੇਸ਼ਾਨੀ ਦੇ ਚੱਲਦਿਆਂ ਮਹਿਲਾ ਨੇ ਨਹਿਰ ‘ਚ ਮਾਰੀ ਛਾਲ, ਹੋਈ ਮੌਤ

ਮਿਲੀ ਜਾਣਕਾਰੀ ਮੁਤਾਬਕ ਪਿਛਲੇ ਕਾਫੀ ਸਮੇਂ ਤੋਂ ਦਿਮਾਗੀ ਤੌਰ ‘ਤੇ ਪ੍ਰੇਸ਼ਾਨ ਰਹਿੰਦੀ ਸੀ ਜਿਸ ਦੇ ਚਲਦਿਆਂ ਉਹ ਬੀਤੀ ਰਾਤ ਨੂੰ ਬਿਨ੍ਹਾਂ ਕਿਸੇ ਨੂੰ ਦੱਸੇ ਘਰੋਂ ਚਲੀ ਗਈ ਸਵੇਰੇ ਕਰੀਬ 4 ਵਜੇ ਪਰਿਵਾਰ ਨੂੰ ਇਸ ਦਾ ਪਤਾ ਲੱਗਣ ‘ਤੇ ਜਦੋਂ ਭਾਲ ਕੀਤੀ ਗਈ ਤਾਂ ਉਸ ਦੀ ਲਾਸ਼ ਰਿਫਾਇਨਰੀ ਦੇ ਫੁੱਲੋ ਖਾਰੀ ਵਾਲੇ ਗੇਟ ਨੇੜਲੇ ਰਿਫਾਇਨਰੀ ਕੈਨਾਲ ਗੇਟ ਵਿਚੋਂ ਮਿਲੀ ਹੈ।

ਹੋਰ ਪੜ੍ਹੋ:ਛੱਤੀਸਗੜ੍ਹ ਦੇ ਸੁਕਮਾ ‘ਚ ਨਕਸਲੀਆਂ ਨੇ ਗੱਡੀਆਂ ਨੂੰ ਲਗਾਈ ਅੱਗ, ਮਚਿਆ ਹੜਕੰਪ

bti
ਮਾਨਸਿਕ ਪਰੇਸ਼ਾਨੀ ਦੇ ਚੱਲਦਿਆਂ ਮਹਿਲਾ ਨੇ ਨਹਿਰ ‘ਚ ਮਾਰੀ ਛਾਲ, ਹੋਈ ਮੌਤ

ਇਸ ਘਟਨਾ ਤੋਂ ਬਾਅਦ ਪਰਿਵਾਰ ‘ਚ ਮਾਤਮ ਪਸਰ ਗਿਆ ਹੈ। ਉਥੇ ਹੀ ਘਟਨਾ ਦੀ ਸੂਚਨਾ ਮਿਲਦਿਆਂ ਹੀ ਸਥਾਨਕ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।

-PTC News