ਕੋਰੋਨਾ ਦੇ ਇਲਾਜ ਲਈ ਪਹਿਲੀ ਵਾਰ ਆਯੁਰਵੈਦਿਕ ਦਵਾਈ ਲਾਂਚ, ਇਸ ਦਵਾਈ ਨਾਲ 69% ਮਰੀਜ਼ ਸਿਰਫ 3 ਦਿਨਾਂ ਵਿਚ ਹੋਏ ਠੀਕ

Ramdev Patanjali's corona medicine: Patanjali to launch coronavirus medicine Coronil
ਕੋਰੋਨਾ ਦੇ ਇਲਾਜ ਲਈ ਪਹਿਲੀ ਵਾਰ ਆਯੁਰਵੈਦਿਕ ਦਵਾਈ ਲਾਂਚ, ਇਸ ਦਵਾਈ ਨਾਲ 69% ਮਰੀਜ਼ ਸਿਰਫ 3 ਦਿਨਾਂ ਵਿਚ ਹੋਏ ਠੀਕ 

ਕੋਰੋਨਾ ਦੇ ਇਲਾਜ ਲਈ ਪਹਿਲੀ ਵਾਰ ਆਯੁਰਵੈਦਿਕ ਦਵਾਈ ਲਾਂਚ, ਇਸ ਦਵਾਈ ਨਾਲ 69% ਮਰੀਜ਼ ਸਿਰਫ 3 ਦਿਨਾਂ ਵਿਚ ਹੋਏ ਠੀਕ:ਨਵੀਂ ਦਿੱਲੀ : ਕੋਰੋਨਾ ਵਾਇਰਸ ਦੀ ਮਹਾਂਮਾਰੀ ਨੇ ਦੁਨੀਆ ਭਰ ਦੇ ਵਿੱਚ ਤਬਾਹੀ ਮਚਾਈ ਹੋਈ ਹੈ ਪਰ ਅਜੇ ਤੱਕ ਇਸ ਨੂੰ ਖ਼ਤਮ ਕਰਨ ਲਈ ਕੋਈ ਦਵਾਈ ਨਹੀਂ ਬਣਾਈ ਗਈ ਹੈ। ਹੁਣ ਯੋਗ ਗੁਰੂ ਬਾਬਾ ਰਾਮਦੇਵ ਦੀ ਪਤੰਜਲੀ ਕੰਪਨੀ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਇਸਦੀ ਦਵਾਈ ਤਿਆਰ ਕੀਤੀ ਹੈ। ਕੋਰੋਨਾ ‘ਤੇ ਯੋਗ ਗੁਰੂ ਰਾਮਦੇਵ ਪ੍ਰੈਸ ਕਾਨਫਰੰਸ ਕਰ ਰਹੇ ਹਨ। ਉਨ੍ਹਾਂ ਨੇ ਆਯੁਰਵੈਦਿਕ ਦਵਾਈ ਨਾਲ ਕੋਰੋਨਾ ਦਾ ਇਲਾਜ਼ ਕਰਨ ਦਾ ਦਾਅਵਾ ਕੀਤਾ ਹੈ। ਇਸ ਦੇ ਲਈ ਕੋਰੋਨਿਲ ਨਾਮ ਦੀ ਦਵਾਈ ਲਾਂਚ ਕੀਤੀ ਗਈ ਹੈ। ਇਸਨੂੰ ਪਤੰਜਲੀ ਯੋਗਪੀਥ ਦੁਆਰਾ ਬਣਾਇਆ ਗਿਆ ਹੈ।

ਇਸ ਦੌਰਾਨਯੋਗ ਗੁਰੂ ਬਾਬਾ ਰਾਮਦੇਵ ਨੇ ਅੱਜ ਕੋਵਿਡ -19 ਦੇ ਇਲਾਜ਼ ਲਈ ‘ਦਿਵਿਆ ਕੋਰੋਨਿਲ ਟੈਬਲੇਟ’ ਲਾਂਚ ਕੀਤੀ ਹੈ। ਕੋਰੋਨਾ ਦੀ ਪਹਿਲੀ ਆਯੁਰਵੈਦਿਕ ਦਵਾਈ ਕੋਰੋਨਿਲ ਦੀ ਸ਼ੁਰੂਆਤ ਦੇ ਮੌਕੇ ‘ਤੇ ਬਾਬਾ ਰਾਮਦੇਵ ਨੇ ਦਾਅਵਾ ਕੀਤਾ ਕਿ ਜਿਨ੍ਹਾਂ ਮਰੀਜ਼ਾਂ ਵਿੱਚ ਇਸ ਦਵਾਈ ਦਾ ਕਲੀਨਿਕਲ ਟਰਾਇਲ ਹੋਇਆ, ਉਨ੍ਹਾਂ ਵਿੱਚੋਂ 69 ਪ੍ਰਤੀਸ਼ਤ ਮਰੀਜ਼ ਸਿਰਫ 3 ਦਿਨਾਂ ਵਿੱਚ ਪਾਜ਼ੀਟਿਵ ਤੋਂ ਨੈਗਟਿਵ ਅਤੇ 100 ਪ੍ਰਤੀਸ਼ਤ ਮਰੀਜ਼ ਸੱਤ ਦਿਨਾਂ ਵਿੱਚ ਕੋਰੋਨਾ ਤੋਂ ਮੁਕਤ ਹੋਏ ਹਨ। ਉਨ੍ਹਾਂ ਦੱਸਿਆ ਕਿ ਦਵਾਈ ਦਾ ਪ੍ਰਯੋਗ 280 ਲੋਕਾਂ ‘ਤੇ ਕੀਤਾ ਗਿਆ ਸੀ।

Ramdev Patanjali's corona medicine: Patanjali to launch coronavirus medicine Coronil
ਕੋਰੋਨਾ ਦੇ ਇਲਾਜ ਲਈ ਪਹਿਲੀ ਵਾਰ ਆਯੁਰਵੈਦਿਕ ਦਵਾਈ ਲਾਂਚ, ਇਸ ਦਵਾਈ ਨਾਲ 69% ਮਰੀਜ਼ ਸਿਰਫ 3 ਦਿਨਾਂ ਵਿਚ ਹੋਏ ਠੀਕ

ਦੱਸ ਦੇਈਏ ਕਿ ਪਤੰਜਲੀ ਆਯੁਰਵੈਦ ਦਵਾਈ’ ਦਿਵਿਆ ਕੋਰੋਨਿਲ ਟੈਬਲੇਟ ਦਾ ਕੋਰੋਨਾ ਮਰੀਜ਼ਾਂ ‘ਤੇਕਲੀਨਿਕਲ ਟਰਾਇਲ ਦੇ ਨਤੀਜਿਆਂ ਦਾ ਐਲਾਨ ਅੱਜ ਪਤੰਜਲੀ ਯੋਗਪੀਠ ਹਰਿਦੁਆਰ ਵਿਖੇ ਯੋਗ ਗੁਰੂ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਦੁਆਰਾ ਕੀਤਾ ਗਿਆ ਹੈ। ਇਸ ਮੌਕੇ ਬਾਬਾ ਰਾਮਦੇਵ ਨੇ ਕਿਹਾ ਕਿ ਪੂਰਾ ਦੇਸ਼ ਇਸ ਪਲ ਦੀ ਉਡੀਕ ਕਰ ਰਿਹਾ ਹੈ ਕਿ ਕਿਤੇ ਵੀ ਕੋਰੋਨਾ ਵਾਇਰਸ ਦੀ ਦੀ ਦਵਾਈ ਮਿਲ ਜਾਵੇ।ਉਨ੍ਹਾਂ ਕਿਹਾ ਕਿ ਆਯੁਰਵੈਦ ਦੀ ਪਹਿਲੀ ਦਵਾਈ ਪਤੰਜਲੀ ਨੇ ਬਣਾਈ ਹੈ, ਜੋ ਕਲੀਨਿਕਲ ਨਿਯੰਤਰਿਤ ਟਰਾਇਲ ਤੋਂ ਬਾਅਦ ਅੱਜ ਲਾਂਚ ਕਰਨ ਲਈ ਤਿਆਰ ਹੈ।

ਜ਼ਿਕਰਯੋਗ ਹੈ ਕਿਦੁਨੀਆ ਭਰ ਸਮੇਤ ਭਾਰਤ ਵਿਚ ਵੀ ਕੋਰੋਨਾ ਲਗਾਤਾਰ ਆਪਣਾ ਪ੍ਰਕੋਪ ਵਿਖਾ ਰਿਹਾ ਹੈ।  ਦੇਸ਼ ਵਿਚ ਪਿਛਲੇ 24 ਘੰਟਿਆਂ ਦੌਰਾਨ ਦੇਸ਼ ਵਿੱਚ 14933 ਨਵੇਂ ਕੋਰੋਨਾ ਦੇ ਕੇਸਾਂ ਦੀ ਪੁਸ਼ਟੀ ਹੋਈ ਹੈ ਅਤੇ 312 ਮੌਤਾਂ ਹੋਈਆਂ ਹਨ। ਜਿਸ ਕਰਕੇ ਕੋਰੋਨਾ ਦੇ ਕੁੱਲ ਮਾਮਲਿਆਂ ਦੀ ਗਿਣਤੀ ਵੱਧ ਕੇ 440215 ਹੋ ਗਈ ਹੈ, ਜਦਕਿ ਮ੍ਰਿਤਕਾਂ ਦਾ ਅੰਕੜਾ 14011 ਤੱਕ ਪਹੁੰਚ ਗਿਆ ਹੈ। ਉੱਥੇ ਹੀ ਹੁਣ ਤੱਕ 248,190 ਮਰੀਜ਼ ਠੀਕ ਵੀ ਹੋ ਚੁੱਕੇ ਹਨ,ਜਿਸ ਕਾਰਨ ਐਕਟਿਵ ਕੇਸਾਂ ਦੀ ਸੰਖਿਆ 178,014 ਹੋ ਗਈ ਹੈ।
-PTCNews