ਜਗਰਾਉਂ ਦੇ ਪਿੰਡ ਰਾਮਗੜ੍ਹ ਭੁੱਲਰ ‘ਚ ਇੱਕ ਵਿਅਕਤੀ ਕੋਰੋਨਾ ਪਾਜ਼ੀਟਿਵ, ਤਬਲੀਗ਼ੀ ਜਮਾਤ ਨਾਲ ਸੀ ਸਬੰਧਿਤ

Ramgarh Bhullar village in Jagraon reports a positive case of coronavirus
ਜਗਰਾਉਂ ਦੇ ਪਿੰਡ ਰਾਮਗੜ੍ਹ ਭੁੱਲਰ 'ਚ ਇੱਕ ਵਿਅਕਤੀ ਕੋਰੋਨਾ ਪਾਜ਼ੀਟਿਵ, ਤਬਲੀਗ਼ੀ ਜਮਾਤ ਨਾਲ ਸੀ ਸਬੰਧਿਤ  

ਜਗਰਾਉਂ ਦੇ ਪਿੰਡ ਰਾਮਗੜ੍ਹ ਭੁੱਲਰ ‘ਚ ਇੱਕ ਵਿਅਕਤੀ ਕੋਰੋਨਾ ਪਾਜ਼ੀਟਿਵ, ਤਬਲੀਗ਼ੀ ਜਮਾਤ ਨਾਲ ਸੀ ਸਬੰਧਿਤ:ਜਗਰਾਉਂ : ਜਗਰਾਉਂ ਦੇ ਨਜ਼ਦੀਕੀ ਪਿੰਡ ਰਾਮਗੜ੍ਹ ਭੁੱਲਰ ਦਾ ਤਬਲੀਗ਼ੀ ਜਮਾਤ ਨਾਲ ਸਬੰਧਿਤ ਇਕ ਵਿਅਕਤੀ ਰਿਆਸਤ ਅਲੀ ਕੋਰੋਨਾ ਪਾਜ਼ੀਟਿਵ ਪਾਇਆ ਗਿਆ ਹੈ। ਜਗਰਾਉਂ ਇਲਾਕੇ ‘ਚ ਪਿੰਡ ਚੌਂਕੀਮਾਨ ਤੇ ਗੁੜ੍ਹੇ ‘ਚ 2 ਵਿਅਕਤੀਆਂ ਦੇ ਪਾਜ਼ੀਟਿਵ ਹੋਣ ਤੋਂ ਬਾਅਦ ਇਹ ਤੀਸਰਾ ਕੇਸ ਹੈ।

ਜਗਰਾਓਂ ਦੇ ਪਿੰਡ ਰਾਮਗੜ੍ਹ ਭੁੱਲਰਵਿਖੇ ਨਿਜ਼ਾਮੂਦੀਨ ਮਰਕਜ਼ ਦਿੱਲੀ ਵਿਖੇ ਤਬਲੀਗੀ ਜਮਾਤ ‘ਚ ਗਏ ਇੱਕ ਹੋਰ 15 ਸਾਲਾਂ ਨੌਜਵਾਨ ਕੋਰੋਨਾ ਪਾਜੀਟਿਵ ਪਾਇਆ ਗਿਆ ਹੈ। ਇਸੇ ਤਰ੍ਹਾਂ ਪਿਛਲੇ 2 ਦਿਨ ਤੋਂ ਜਗਰਾਓਂ ਸਿਵਲ ਹਸਪਤਾਲ ‘ਚ ਜੇਰੇ ਇਲਾਜ ਪਿੰਡ ਰਾਮਗੜ੍ਹ ਭੁਲੱਰ ਵਾਸੀ ਰਿਆਸਤ ਅਲੀ ਦੇ ਵੀ ਕੋਰੋਨਾ ਨਾਲ ਪੀੜ੍ਹਤ ਹੋਣ ਦੀ ਪੁਸ਼ਟੀ ਹੋਈ ਹੈ।

ਹੁਣ ਇਨ੍ਹਾਂ ਦੋਵਾਂ ਪਿੰਡਾਂ ਵਿਚ ਕੋਰੋਨਾ ਵਾਇਰਸ ਨਾਲ ਪੀੜ੍ਹਤਾਂ ਦੀ ਗਿਣਤੀ 3 ਹੋ ਗਈ ਹੈ। ਜਦਕਿ ਇਨ੍ਹਾਂ ਦੇ 3 ਹੋਰ ਸਾਥੀਆਂ ਦੇ ਸੈਂਪਲ ਦੀ ਰਿਪੋਰਟ ਆਉਣੀ ਅਜੇ ਬਾਕੀ ਹੈ। ਇਸ ਤੋਂ ਇਲਾਵਾ ਰਾਮਗੜ੍ਹ ਭੁਲੱਰ ਦੇ ਪੀੜ੍ਹਤ ਰਿਆਸਤ ਅਲੀ ਦੇ ਪਰਿਵਾਰ ਦੇ ਅਜੇ ਟੈਸਟ ਅਤੇ ਸੈਂਪਲ ਲਏ ਹੀ ਨਹੀਂ ਗਏ ਹਨ।

ਦੱਸ ਦਈਏ ਕਿ ਇਸ ਵਾਇਰਸ ਦੇ ਕਾਰਨ ਹੁਣ ਤੱਕ ਪੰਜਾਬ ‘ਚ 130 ਪਾਜ਼ੀਟਿਵ ਮਾਮਲੇ ਪਾਏ ਗਏ ਹਨ। ਇਨ੍ਹਾਂ ‘ਚ ਮੋਹਾਲੀ – 37 , ਨਵਾਂਸ਼ਹਿਰ – 19 , ਅੰਮ੍ਰਿਤਸਰ – 11 , ਜਲੰਧਰ – 11 , ਮਾਨਸਾ – 11 , ਲੁਧਿਆਣਾ – 10, ਹੁਸ਼ਿਆਰਪੁਰ – 7 , ਪਠਾਨਕੋਟ – 7 , ਮੋਗਾ – 4 , ਰੋਪੜ – 3 , ਫਤਿਹਗੜ੍ਹ ਸਾਹਿਬ – 2 , ਫਰੀਦਕੋਟ – 2 , ਬਰਨਾਲਾ – 2, ਪਟਿਆਲਾ – 1 , ਕਪੂਰਥਲਾ – 1 , ਸ੍ਰੀ ਮੁਕਤਸਰ ਸਾਹਿਬ – 1, ਸੰਗਰੂਰ – 1 ਪਾਜ਼ੀਟਿਵ ਮਾਮਲੇ ਸਾਹਮਣੇ ਆ ਚੁੱਕੇ ਹਨ। ਇਸ ਜਾਨਲੇਵਾ ਵਾਇਰਸ ਕਾਰਨ ਪੰਜਾਬ ‘ਚ 11 ਮੌਤਾਂ ਹੋ ਚੁੱਕੀਆਂ ਹਨ ਅਤੇ 18 ਮਰੀਜ਼ ਠੀਕ ਹੋ ਚੁੱਕੇ ਹਨ।
-PTCNews