Advertisment

ਲੜਕਾ ਕਰਦਾ ਸੀ ਤੰਗ-ਪ੍ਰੇਸ਼ਾਨ, ਅੱਕ ਕੇ ਲੜਕੀ ਨੇ ਚੁੱਕਿਆ ਖੌਫ਼ਨਾਕ ਕਦਮ !

author-image
Jashan A
Updated On
New Update
ਲੜਕਾ ਕਰਦਾ ਸੀ ਤੰਗ-ਪ੍ਰੇਸ਼ਾਨ, ਅੱਕ ਕੇ ਲੜਕੀ ਨੇ ਚੁੱਕਿਆ ਖੌਫ਼ਨਾਕ ਕਦਮ !
Advertisment
ਲੜਕਾ ਕਰਦਾ ਸੀ ਤੰਗ-ਪ੍ਰੇਸ਼ਾਨ, ਅੱਕ ਕੇ ਲੜਕੀ ਨੇ ਚੁੱਕਿਆ ਖੌਫ਼ਨਾਕ ਕਦਮ !,ਰਾਮਪੁਰਾ ਫੂਲ: ਬਠਿੰਡਾ ਅਧੀਨ ਪੈਂਦੇ ਕਸਬਾ ਫੂਲ ਟਾਊਨ 'ਚ ਇੱਕ ਲੜਕੀ ਵੱਲੋਂ ਆਤਮ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ, ਲੜਕੀ ਨੂੰ ਇੱਕ ਨੌਜਵਾਨ ਤੰਗ ਪ੍ਰੇਸ਼ਾਨ ਕਰਦਾ ਸੀ, ਜਿਸ ਕਾਰਨ ਉਸ ਨੇ ਇਹ ਖੌਫ਼ਨਾਕ ਕਦਮ ਚੁੱਕਿਆ। ਦੱਸਿਆ ਜਾ ਰਿਹਾ ਹੈ ਕਿ ਲੜਕਾ ਅਕਸਰ ਉਸ ਨੂੰ ਸਕੂਲ ਜਾਂਦੇ ਸਮੇਂ ਜ਼ਬਰਦਸਤੀ ਕਰਦਾ ਸੀ। ਜਿਸ ਕਾਰਨ ਬੀਤੀ 12 ਤਾਰੀਕ ਨੂੰ ਲੜਕੀ ਨੇ ਕੀਟਨਾਸ਼ਕ ਦਵਾਈ ਪੀ ਲਈ। ਜਦੋਂ ਉਸਦੀ ਸਿਹਤ ਵਿਗੜ ਗਈ ਤਾਂ ਉਸਨੂੰ ਪਰਿਵਾਰਕ ਮੈਂਬਰਾਂ ਨੇ ਬਠਿੰਡਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਇਲਾਜ ਲਈ ਦਾਖਲ ਕਰਵਾਇਆ। ਹੋਰ ਪੜ੍ਹੋ: ਪਟਿਆਲਾ ਪੁਲਿਸ ਵੱਲੋਂ 2 ਕਿਲੋ ਹੈਰੋਇਨ ਸਮੇਤ ਇੱਕ ਔਰਤ ਸਣੇ 3 ਗ੍ਰਿਫਤਾਰ ਜਿਥੇ ਪੰਜ ਦਿਨਾਂ ਤੱਕ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜਦਿਆਂ ਉਸਦੀ ਮੰਗਲਵਾਰ ਸਵੇਰੇ ਮੌਤ ਹੋ ਗਈ। ਉਧਰ ਘਟਨਾ ਦੀ ਸੂਚਨਾ ਮਿਲਦਿਆਂ ਸਥਾਨਕ ਪੁਲਿਸ ਨੇ ਪਰਿਵਾਰ ਵਾਲਿਆਂ ਦੇ ਬਿਆਨਾਂ ਦੇ ਆਧਾਰ 'ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। -PTC News-
punjab-news rampura-phul news-in-punjab
Advertisment

Stay updated with the latest news headlines.

Follow us:
Advertisment