ਪਟਿਆਲਾ ਦੇ ਪਿੰਡ ਰਾਮਪੁਰ ਸ਼ੈਣੀਆਂ ‘ਚ ਮਿਲਿਆ ਕੋਰੋਨਾ ਪਾਜ਼ੀਟਿਵ ਮਰੀਜ਼, ਪੂਰਾ ਪਿੰਡ ਕੀਤਾ ਸੀਲ

Rampur Sainian village in Patiala reports postive case of coronavirus, village completely sealed
ਪਟਿਆਲਾ ਦੇ ਪਿੰਡ ਰਾਮਪੁਰ ਸ਼ੈਣੀਆਂ 'ਚ ਮਿਲਿਆ ਕੋਰੋਨਾ ਪਾਜ਼ੀਟਿਵ ਮਰੀਜ਼, ਪੂਰਾ ਪਿੰਡ ਕੀਤਾ ਸੀਲ

ਪਟਿਆਲਾ ਦੇ ਪਿੰਡ ਰਾਮਪੁਰ ਸ਼ੈਣੀਆਂ ‘ਚ ਮਿਲਿਆ ਕੋਰੋਨਾ ਪਾਜ਼ੀਟਿਵ ਮਰੀਜ਼, ਪੂਰਾ ਪਿੰਡ ਕੀਤਾ ਸੀਲ:ਪਟਿਆਲਾ: ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਇਆ ਕੋਰੋਨਾ ਵਾਇਰਸ ਦੁਨੀਆ ਦੇ ਲਈ ਇਕ ਮੁਸਿਬਤ ਦਾ ਪਹਾੜ ਬਣ ਹੋਇਆ ਹੈ। ਇਸ ਸਮੇ ਕੋਰੋਨਾ ਵਾਇਰਸ ਦੇ ਕਾਰਨ ਪੂਰੀ ਦੁਨੀਆ ਵਿੱਚ ਤਬਾਹੀ ਦਾ ਮਾਹੌਲ ਹੈ।  ਕੋਰੋਨਾ ਵਾਇਰਸ ਦੀ ਲਪੇਟ ‘ਚ ਹੁਣ ਪਟਿਆਲਾ ਜ਼ਿਲੇ ’ਚ ਘਨੌਰ ਹਲਕੇ ਦੇ ਪਿੰਡ ਰਾਮਪੁਰ ਸ਼ੈਣੀਆਂ ਵੀ ਆ ਗਿਆ ਹੈ, ਜਿਥੇ ਇੱਕ ਨੌਜਵਾਨ ਵਿੱਚ ਕੋਰੋਨਾ ਪਾਜ਼ੀਟਿਵ ਪਾਇਆ ਗਿਆ ਹੈ।

ਮਿਲੀ ਜਾਣਕਾਰੀ ਅਨੁਸਾਰ ਪਿੰਡ ਦਾ 21 ਸਾਲਾ ਨੌਜਵਾਨ ਨੇਪਾਲ ਯਾਤਰਾ ਕਰਕੇ ਆਇਆ ਸੀ, ਜਿਸ ਨੂੰ 3 ਦਿਨ ਪਹਿਲਾਂ ਅੰਬਾਲਾ ਸ਼ਹਿਰ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ, ਜਿਥੇ ਉਕਤ ਨੌਜਵਾਨ ਦੇ ਸੈਂਪਲ ਜਾਂਚ ਲਈ ਭੇਜੇ ਗਏ ਸਨ,ਜੋ ਸ਼ਨੀਵਾਰ ਦੇਰ ਸ਼ਾਮ ਸਕਾਰਾਤਮਕ ਪਾਏ ਗਏ ਸਨ।

ਦੱਸਿਆ ਜਾਂਦਾ ਹੈ ਕਿ ਇਹ ਮਰੀਜ਼ ਬੱਸ ਰਾਹੀਂ ਨੇਪਾਲ ਤੋਂ ਦਿੱਲੀ ਹੁੰਦਾ ਹੋਇਆ ਅਇਆ ਸੀ, ਜੋ 2 ਦਿਨ ਪਹਿਲਾਂ ਹੀ ਮੁੱਢਲੀ ਜਾਂਚ ਲਈ ਸਿਵਲ ਹਸਪਤਾਲ ਅੰਬਾਲਾ ਗਿਆ ਸੀ। ਹਾਲਾਂਕਿ ਅੰਬਾਲਾ ਲਈ ਰਾਹਤ ਇਹ ਹੈ ਕਿ ਇਹ ਨੌਜਵਾਨ ਪੰਜਾਬ ਦਾ ਰਹਿਣ ਵਾਲਾ ਸੀ ਅਤੇ ਉਸ ਦਾ ਪਰਿਵਾਰ ਉਸ ਨੂੰ ਅੰਬਾਲਾ ਸਿਵਲ ਹਸਪਤਾਲ ਲੈ ਆਇਆ, ਜਿੱਥੇ ਉਸ ਨੂੰ 3 ਦਿਨਾਂ ਲਈ ਅਲੱਗ ਰੱਖਿਆ ਗਿਆ।

ਪਟਿਆਲਾ ਜ਼ਿਲੇ ’ਚ ਘਨੌਰ ਹਲਕੇ ਦੇ ਪਿੰਡ ਰਾਮਪੁਰ ਸ਼ੈਣੀਆਂ ਦੇ 21 ਸਾਲਾ ਨੌਜਵਾਨ ਦਾ ਕੋਰੋਨਾ ਵਾਇਰਸ ਟੈਸਟ ਪਾਜ਼ੇਟਿਵ ਆਉਣ ਮਗਰੋਂ ਉਸ ਦੇ ਪਿੰਡ ਨੂੰ ਸੀਲ ਕਰ ਦਿੱਤਾ ਗਿਆ ਹੈ। ਪ੍ਰਸ਼ਾਸਨ ਵੱਲੋਂ ਪਿੰਡ ਰਾਮਨਗਰ ਸੈਣੀਆਂ ਵਿਖੇ ਕਿਸੇ ਦੇ ਘਰ ‘ਚ ਆਉਣ-ਜਾਣ ‘ਤੇ ਪਾਬੰਦੀ ਲਗਾ ਦਿੱਤੀ ਹੈ। ਇਸ ਤੋਂ ਬਾਅਦ ਉਕਤ ਨੌਜਵਾਨ ਦੇ ਨੇੜੇ ਰਹਿਣ ਵਾਲੇ 14 ਵਿਅਕਤੀਆਂ ਨੂੰ ਚੁੱਕ ਕੇ ਰਾਤ ਦੇ ਸਮੇਂ ਸਰਕਾਰੀ ਰਾਜਿੰਦਰਾ ਹਸਪਤਾਲ ਦਾਖਲ ਕਰਵਾਇਆ ਗਿਆ, ਜਿਥੇ ਉਨ੍ਹਾਂ ਨੇ ਟੈਸਟ ਕੀਤੇ ਗਏ ਹਨ।
-PTCNews