ਹਾਦਸੇ/ਜੁਰਮ

ਰਾਣਾ ਕੰਧੋਵਾਲੀਆ ਕਤਲ ਕੇਸ 'ਚ ਪੁਲਿਸ ਨੂੰ ਮਿਲੀ ਵੱਡੀ ਸਫਲਤਾ, ਮੁੱਖ ਮੁਲਜ਼ਮ ਗ੍ਰਿਫਤਾਰ

By Jashan A -- August 11, 2021 6:52 pm

ਅੰਮ੍ਰਿਤਸਰ: ਪਿਛਲੇ ਦਿਨੀਂ ਅੰਮ੍ਰਿਤਸਰ ਦੇ ਕੇ.ਡੀ ਹਸਪਤਾਲ 'ਚ ਮਾਰੇ ਗਏ ਗੈਂਗਸਟਰ ਰਾਣਾ ਕੰਧੋਵਾਲੀਆ ਦੇ ਮਾਮਲੇ 'ਚ ਪੁਲਿਸ ਨੂੰ ਵੱਡੀ ਸਫਲਤਾ ਮਿਲ ਗਈ ਹੈ। ਪੁਲਿਸ ਨੇ ਮੁੱਖ ਮੁਲਜ਼ਮ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਮਿਲੀ ਜਾਣਕਾਰੀ ਮੁਤਾਬਕ ਰਾਣਾ ਕੰਧੋਵਾਲੀਆ 'ਤੇ ਗੋਲੀ ਚਲਾਉਣ ਵਾਲਾ ਗੁਰਮਿੰਦਰਜੀਤ ਉਰਫ ਹੈਪੀ ਸ਼ਾਹ ਅਤੇ ਉਸ ਨੂੰ ਪਨਾਹ ਦੇਣ ਵਾਲਾ ਗੁਰਪ੍ਰੀਤ ਉਰਫ ਗੋਪੀ ਗਿਰਫ਼ਾਤਰ ਕੀਤਾ ਹੈ, ਜਿਨ੍ਹਾਂ ਕੋਲੋਂ 2 ਪਿਸਟਲ ਅਤੇ 12 ਰਾਉਂਡ ਬਰਾਮਦ ਹੋਏ ਹਨ।

ਪੁਲਿਸ ਦਾ ਕਹਿਣਾ ਹੈ ਕਿ ਗੈਂਗਸਟਰ ਜੱਗੂ ਭਗਵਾਨਪੁਰੀਆ ਨੇ ਗੋਲਡੀ ਨਾਲ ਮਿਲ ਕੇ ਮਹੀਨਾ ਪਹਿਲਾਂ ਪਲਾਨਿੰਗ ਸ਼ੁਰੂ ਕੀਤੀ ਸੀ।

ਹੋਰ ਪੜ੍ਹੋ: ਹਿਮਾਚਲ ਪ੍ਰਦੇਸ਼ ਦੇ ਕਿੰਨੌਰ ‘ਚ ਡਿੱਗੀਆਂ ਚੱਟਾਨਾਂ, ਮਲਬੇ ਹੇਠ ਦੱਬੇ 30-35 ਯਾਤਰੀ

ਤੁਹਾਨੂੰ ਦੱਸ ਦੇਈਏ ਕਿ ਪਿਛਲੇ ਦਿਨੀਂ ਅੰਮ੍ਰਿਤਸਰ 'ਚ ਰਾਣਾ ਕੰਧੋਵਾਲਿਆ ਦਾ ਅੰਮ੍ਰਿਤਸਰ ਦੇ ਇਕ ਹਸਪਤਾਲ 'ਚ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਸ ਤੋਂ ਬਾਅਦ ਹਮਲਾਵਰ ਫਰਾਰ ਹੋ ਗਏ ਸਨ। ਪੁਲਿਸ ਉਦੋਂ ਤੋਂ ਹੀ ਹਮਲਾਵਰਾਂ ਦੀ ਭਾਲ ਕਰ ਰਹੀ ਸੀ ਤੇ ਆਖਿਰ ਪੰਜਾਬ ਪੁਲਿਸ ਨੇ ਮੁੱਖ ਮੁਲਜ਼ਮ ਤਕ ਪਹੁੰਚ ਸੰਭਵ ਬਣਾ ਲਈ।

-PTC News

  • Share