
ਕਾਕਾ ਰਣਦੀਪ ਤੇ ਪ੍ਰਨੀਤ ਕੌਰ ਵਿਚਕਾਰ ਅੰਦਰੂਨੀ ਮਤਭੇਦ ਜਾਰੀ , ਕਾਕਾ ਰਣਦੀਪ ਨੇ ਪ੍ਰਨੀਤ ਕੌਰ ਦੇ ਚੋਣ ਪ੍ਰਚਾਰ ਤੋਂ ਬਣਾਈ ਦੂਰੀ:ਨਾਭਾ : ਅਮਲੋਹ ਤੋਂ ਕਾਂਗਰਸੀ ਵਿਧਾਇਕ ਕਾਕਾ ਰਣਦੀਪ ਸਿੰਘ ਤੇ ਸਾਬਕਾ ਵਿਦੇਸ਼ ਰਾਜ ਮੰਤਰੀ ਪ੍ਰਨੀਤ ਕੌਰ ਵਿਚਕਾਰ ਦੂਰੀਆਂ ਵੱਧ ਰਹੀਆਂ ਹਨ।ਇਨ੍ਹਾਂ ਹੀ ਨਹੀਂ ਕਾਕਾ ਰਣਦੀਪ ਤੇ ਪ੍ਰਨੀਤ ਕੌਰ ਵਿਚਕਾਰ ਅੰਦਰੂਨੀ ਮਤਭੇਦ ਵੀ ਉਭਰ ਕੇ ਸਾਹਮਣੇ ਆਉਣ ਲੱਗੇ ਹਨ, ਜੋ ਜਿੱਤ 'ਚ ਰੋੜਾ ਬਣ ਸਕਦੇ ਹਨ।ਇਸ ਦੌਰਾਨ ਕਾਕਾ ਰਣਦੀਪ ਸਿੰਘ ਨੇ ਵੀ ਅੰਦਰੂਨੀ ਮਤਭੇਦ ਦੀ ਗੱਲ ਕਬੂਲ ਕੀਤੀ ਹੈ।

ਇਸ ਦੌਰਾਨ ਅਮਲੋਹ ਤੋਂ ਕਾਂਗਰਸੀ ਵਿਧਾਇਕ ਕਾਕਾ ਰਣਦੀਪ ਸਿੰਘ ਨੇ ਕਿਹਾ ਕਿ ਪਟਿਆਲਾ ਲੋਕ ਸਭਾ ਹਲਕੇ ਤੋਂ ਕਾਂਗਰਸ ਦੀ ਉਮੀਦਵਾਰ ਪ੍ਰਨੀਤ ਕੌਰ ਨੇ ਅਜੇ ਤੱਕ ਉਨ੍ਹਾਂ ਨੂੰ ਚੋਣ ਪ੍ਰਚਾਰ ਲਈ ਨਹੀਂ ਕਿਹਾ।ਕਾਕਾ ਰਣਦੀਪ ਨੇ ਕਿਹਾ ਕਿ ਮੇਰੇ ਪੂਰੇ ਪਰਿਵਾਰ ਨੇ ਕਾਂਗਰਸ ਦੀ ਸੇਵਾ ਕੀਤੀ ਹੈ ਅਤੇ ਮੈਂ ਪਰਿਵਾਰ ਨੂੰ ਦਾਗ਼ ਨਹੀਂ ਲੱਗਣ ਦੇਵਾਂਗਾ।ਕਾਕਾ ਰਣਦੀਪ ਤੇ ਪ੍ਰਨੀਤ ਕੌਰ ਵਿਚਕਾਰ ਦੂਰੀ ਕਾਂਗਰਸ ਨੂੰ ਨੁਕਸਾਨ ਪਹੁੰਚਾ ਸਕਦੀ ਹੈ।

ਦੱਸ ਦੇਈਏ ਕਿ ਕਾਂਗਰਸੀ ਵਿਧਾਇਕ ਕਾਕਾ ਰਣਦੀਪ ਸਿੰਘ ਦਾ ਪਰਿਵਾਰ ਕਈ ਦਹਾਕਿਆਂ ਤੋਂ ਨਾਭਾ ਵਿਧਾਨ ਸਭਾ ਹਲਕੇ ਦੀ ਅਗਵਾਈ ਕਰ ਚੁੱਕਾ ਹੈ।ਇਸ ਦੇ ਨਾਲ ਹੀ ਹਜ਼ਾਰਾਂ ਦੀ ਗਿਣਤੀ ਵਿੱਚ ਰਣਦੀਪ ਸਿੰਘ ਦੇ ਵਰਕਰ ਚੋਣ ਪ੍ਰਚਾਰ ਤੋਂ ਦੂਰੀ ਬਣਾ ਰਹੇ ਹਨ।ਉਨ੍ਹਾਂ ਨੂੰ ਕਾਕਾ ਰਣਦੀਪ ਸਿੰਘ ਦੇ ਆਦੇਸ਼ ਦਾ ਇੰਤਜ਼ਾਰ ਹੈ।
ਹੋਰ ਖਬਰਾਂ : ਕਿਸਾਨਾਂ ਦੇ ਹੱਕ ‘ਚ ਨਿੱਤਰੇ ਪੰਜਾਬੀ ਗਾਇਕ ਗੁਰਨਾਮ ਭੁੱਲਰ , ਸਰਕਾਰ ਨੂੰ ਕੀਤੀ ਇਹ ਅਪੀਲ
-PTCNews