Thu, Apr 25, 2024
Whatsapp

ਰਣਜੀਤ ਬਾਵਾ ਨੇ ਪੁਲਵਾਮਾ ਅੱਤਵਾਦੀ ਹਮਲੇ 'ਚ ਸ਼ਹੀਦ ਹੋਏ ਕੁਲਵਿੰਦਰ ਸਿੰਘ ਦੇ ਘਰ ਪਹੁੰਚ ਕੇ ਕੀਤੀ ਮਦਦ

Written by  Shanker Badra -- February 19th 2019 05:28 PM
ਰਣਜੀਤ ਬਾਵਾ ਨੇ ਪੁਲਵਾਮਾ ਅੱਤਵਾਦੀ ਹਮਲੇ 'ਚ ਸ਼ਹੀਦ ਹੋਏ ਕੁਲਵਿੰਦਰ ਸਿੰਘ ਦੇ ਘਰ ਪਹੁੰਚ ਕੇ ਕੀਤੀ ਮਦਦ

ਰਣਜੀਤ ਬਾਵਾ ਨੇ ਪੁਲਵਾਮਾ ਅੱਤਵਾਦੀ ਹਮਲੇ 'ਚ ਸ਼ਹੀਦ ਹੋਏ ਕੁਲਵਿੰਦਰ ਸਿੰਘ ਦੇ ਘਰ ਪਹੁੰਚ ਕੇ ਕੀਤੀ ਮਦਦ

ਰਣਜੀਤ ਬਾਵਾ ਨੇ ਪੁਲਵਾਮਾ ਅੱਤਵਾਦੀ ਹਮਲੇ 'ਚ ਸ਼ਹੀਦ ਹੋਏ ਕੁਲਵਿੰਦਰ ਸਿੰਘ ਦੇ ਘਰ ਪਹੁੰਚ ਕੇ ਕੀਤੀ ਮਦਦ :ਰੂਪਨਗਰ : ਰੂਪਨਗਰ ਦੇ ਪਿੰਡ ਰੌਲੀ ਦਾ ਫ਼ੌਜੀ ਜਵਾਨ ਕੁਲਵਿੰਦਰ ਸਿੰਘ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ, ਜੋ ਬੀਤੇ ਦਿਨੀਂ ਪੁਲਵਾਮਾ ਅੱਤਵਾਦੀ ਹਮਲੇ 'ਚ ਸ਼ਹੀਦ ਹੋ ਗਿਆ ਸੀ। [caption id="attachment_258979" align="aligncenter" width="300"]Ranjeet Bawa Shaheed Kulwinder Singh Family 2.50 lakh Check ਰਣਜੀਤ ਬਾਵਾ ਨੇ ਪੁਲਵਾਮਾ ਅੱਤਵਾਦੀ ਹਮਲੇ 'ਚ ਸ਼ਹੀਦ ਹੋਏ ਕੁਲਵਿੰਦਰ ਸਿੰਘ ਦੇ ਘਰ ਪਹੁੰਚ ਕੇ ਕੀਤੀ ਮਦਦ[/caption] ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਪੰਜਾਬ ਦੇ ਕੁੱਝ ਨਾਮੀ ਗਾਇਕ ਸ਼ਹੀਦਾਂ ਦੇ ਪਰਿਵਾਰਾਂ ਦੀ ਮਦਦ ਲਈ ਅੱਗੇ ਆਏ ਸਨ ,ਇਨ੍ਹਾਂ 'ਚੋਂ ਇੱਕ ਸੀ ਰਣਜੀਤ ਬਾਵਾ।ਅੱਜ ਪੰਜਾਬੀ ਗਾਇਕ ਤੇ ਅਦਾਕਾਰ ਰਣਜੀਤ ਬਾਵਾ ਆਪਣਾ ਵਾਧਾ ਪੂਰਾ ਕਰਨ ਲਈ ਸ਼ਹੀਦ ਕੁਲਵਿੰਦਰ ਸਿੰਘ ਦੇ ਘਰ ਪਹੁੰਚੇ ਹਨ।ਇਸ ਦੌਰਾਨ ਰਣਜੀਤ ਬਾਵਾ ਨੇ ਸ਼ਹੀਦ ਕੁਲਵਿੰਦਰ ਸਿੰਘ ਦੇ ਪਿਤਾ ਦਰਸ਼ਨ ਸਿੰਘ ਨਾਲ ਮੁਲਾਕਾਤ ਕੀਤੀ ਅਤੇ ਪਰਿਵਾਰ ਨੂੰ 2.50 ਲੱਖ ਰੁਪਏ ਦਾ ਚੈੱਕ ਵੀ ਦਿੱਤਾ ਹੈ। [caption id="attachment_258977" align="aligncenter" width="300"]Ranjeet Bawa Shaheed Kulwinder Singh Family 2.50 lakh Check ਰਣਜੀਤ ਬਾਵਾ ਨੇ ਪੁਲਵਾਮਾ ਅੱਤਵਾਦੀ ਹਮਲੇ 'ਚ ਸ਼ਹੀਦ ਹੋਏ ਕੁਲਵਿੰਦਰ ਸਿੰਘ ਦੇ ਘਰ ਪਹੁੰਚ ਕੇ ਕੀਤੀ ਮਦਦ[/caption] ਰਣਜੀਤ ਬਾਵਾ ਨੇ ਸ਼ਹੀਦ ਕੁਲਵਿੰਦਰ ਸਿੰਘ ਦੇ ਘਰ ਪਿੰਡ ਰੋਲੀ, ਨੂਰਪੁਰ ਬੇਦੀ ਵਿਖੇ ਪਹੁੰਚਣ 'ਤੇ ਸੋਸ਼ਲ ਮੀਡੀਆ 'ਤੇ ਤਸਵੀਰਾਂ ਸਾਂਝੀਆਂ ਕੀਤੀਆਂ ਹਨ।ਉਨ੍ਹਾਂ ਲਿਖਿਆ ਹੈ ਕਿ 'ਅੱਜ ਵੀਰ ਦੇ ਘਰ ਜਾ ਕੇ ਆਇਆ।ਬਹੁਤ ਜ਼ਿਆਦਾ ਦੁੱਖ ਲੱਗਿਆ ਕਿ ਸੁਣ ਕੇ।ਸਾਰਾ ਘਰ ਸੁੰਨਾ ਹੋ ਗਿਆ।ਬਹੁਤ ਵੱਡਾ ਦੁੱਖ ਹੈ ਬਾਪੂ ਜੀ ਤੇ ਸਾਰੇ ਪਰਿਵਾਰ ਲਈ, ਜੋ ਕਿ ਵੰਡਾਇਆ ਨਹੀਂ ਜਾ ਸਕਦਾ ,ਬਸ ਹੌਂਸਲਾ ਹੀ ਦੇ ਸਕਦੇ ਹਾਂ। ਅਸੀਂ ਆਪਣੇ ਵਲੋਂ ਬਾਪੂ ਜੀ ਨੂੰ 2.50 ਲੱਖ ਰੁਪਏ ਦਾ ਚੈੱਕ ਦੇ ਕੇ ਆਏ ਤੇ ਸ਼ਹੀਦ ਕੁਲਵਿੰਦਰ ਸਿੰਘ ਨੂੰ ਸਲੂਟ ਕਰਦੇ ਹਾਂ।ਬਾਪੂ ਜੀ ਦਾ ਕਹਿਣਾ ਸੀ ਕਿ ਮੇਰਾ ਸਿਰ ਉੱਚਾ ਕਰ ਗਿਆ ਤੇ ਸਾਡਾ ਸਭ ਦਾ ਵੀ।ਤੁਸੀਂ ਵੀ ਸਾਰੇ ਬਣਦੀ ਹੈਲਪ ਕਰਿਓ ਇਨ੍ਹਾਂ ਪਰਿਵਾਰਾਂ ਦੀ ,ਸਰਬੱਤ ਦਾ ਭਲਾ। [caption id="attachment_258976" align="aligncenter" width="300"]Ranjeet Bawa Shaheed Kulwinder Singh Family 2.50 lakh Check ਰਣਜੀਤ ਬਾਵਾ ਨੇ ਪੁਲਵਾਮਾ ਅੱਤਵਾਦੀ ਹਮਲੇ 'ਚ ਸ਼ਹੀਦ ਹੋਏ ਕੁਲਵਿੰਦਰ ਸਿੰਘ ਦੇ ਘਰ ਪਹੁੰਚ ਕੇ ਕੀਤੀ ਮਦਦ[/caption] ਦੱਸ ਦੇਈਏ ਕਿ ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਵਿੱਚ ਵੀਰਵਾਰ ਨੂੰ ਸੀਆਰਪੀਐਫ ਦੇ ਕਾਫਲੇ 'ਤੇ ਅੱਤਵਾਦੀ ਹਮਲਾ ਕੀਤਾ ਗਿਆ ਸੀ।ਇਸ ਹਮਲੇ ਵਿੱਚ ਸੀ.ਆਰ.ਪੀ.ਐੱਫ ਦੇ 40 ਜਵਾਨ ਸ਼ਹੀਦ ਹੋ ਗਏ ਸਨ।ਇਨ੍ਹਾਂ ਵਿੱਚ ਇੱਕ ਫ਼ੌਜੀ ਜਵਾਨ ਕੁਲਵਿੰਦਰ ਸਿੰਘ ਪਿੰਡ ਰੌਲੀ (ਰੂਪਨਗਰ) ਵੀ ਸ਼ਹੀਦ ਹੋ ਗਿਆ ਸੀ। -PTCNews


Top News view more...

Latest News view more...