ਖੇਤੀ ਬਿੱਲਾਂ ‘ਤੇ ਰਣਜੀਤ ਬਾਵੇ ਨੇ ਕੰਗਨਾ ਰਣੌਤ ਤੇ ਅਨੁਪਮ ਖੇਰ ਨੂੰ ਸੁਣਾਈਆਂ ਖਰੀਆਂ -ਖਰੀਆਂ

ਖੇਤੀ ਬਿੱਲਾਂ 'ਤੇ ਰਣਜੀਤ ਬਾਵੇ ਨੇ ਕੰਗਨਾ ਰਣੌਤ ਤੇ ਅਨੁਪਮ ਖੇਰ ਨੂੰ ਸੁਣਾਈਆਂ ਖਰੀਆਂ -ਖਰੀਆਂ    

ਖੇਤੀ ਬਿੱਲਾਂ ‘ਤੇ ਰਣਜੀਤ ਬਾਵੇ ਨੇ ਕੰਗਨਾ ਰਣੌਤ ਤੇ ਅਨੁਪਮ ਖੇਰ ਨੂੰ ਸੁਣਾਈਆਂ ਖਰੀਆਂ -ਖਰੀਆਂ:ਮੁੰਬਈ : ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਆਪਣੇ ਬੇਤੁਕੇ ਬਿਆਨਾਂ ਕਾਰਨ ਪਿਛਲੇ ਕੁਝ ਸਮੇਂ ਤੋਂ ਲਗਾਤਾਰ ਸੁਰਖੀਆਂ ‘ਚ ਹੈ। ਅਜਿਹੇ ‘ਚ ਹੁਣ ਕੰਗਨਾ ਰਣੌਤ ਨੇ ਖੇਤੀ ਬਿੱਲਾਂ ਖ਼ਿਲਾਫ਼ ਵਿਰੋਧ ਕਰਨ ਵਾਲਿਆਂ ਨੂੰ ‘ਅੱਤਵਾਦੀ’ ਕਰਾਰ ਦਿੱਤਾ ਹੈ। ਜਿਸ ਤੋਂ ਬਾਅਦ ਕਿਸਾਨ ਭੜਕ ਗਏ ਹਨ ਅਤੇ ਕੰਗਨਾ ਨੂੰ ਖਰੀਆਂ -ਖਰੀਆਂ ਸੁਣਾ ਦਿੱਤੀਆਂ ਹਨ।

ਖੇਤੀ ਬਿੱਲਾਂ ‘ਤੇ ਰਣਜੀਤ ਬਾਵੇ ਨੇ ਕੰਗਨਾ ਰਣੌਤ ਤੇ ਅਨੁਪਮ ਖੇਰ ਨੂੰ ਸੁਣਾਈਆਂ ਖਰੀਆਂ -ਖਰੀਆਂ

ਕੰਗਨਾ ਰਣੌਤ ਨੇ ਟਵੀਟ ਕਰਦਿਆਂ ਲਿਖਿਆ, ‘ਪ੍ਰਧਾਨ ਮੰਤਰੀ ਜੀ ਕੋਈ ਸੌਂ ਰਿਹਾ ਹੋਵੇ ਤਾਂ ਉਸ ਨੂੰ ਜਗਾਇਆ ਜਾ ਸਕਦਾ ਹੈ, ਜਿਸ ਨੂੰ ਗਲਤਫਹਿਮੀ ਹੋਵੇ ਉਸ ਨੂੰ ਸਮਝਾਇਆ ਜਾ ਸਕਦਾ ਹੈ ਪਰ ਜੋ ਸੌਣ ਦੀ ਐਕਟਿੰਗ ਕਰੇ, ਨਾ-ਸਮਝਣ ਦੀ ਐਕਟਿੰਗ ਕਰੇ ਉਸ ਨੂੰ ਤੁਹਾਡੇ ਸਮਝਾਉਣ ਨਾਲ ਕੀ ਫਰਕ ਪਵੇਗਾ ? ਇਹ ਓਹੀ ਅੱਤਵਾਦੀ ਹਨ। CAA ਨਾਲ ਇਕ ਵੀ ਇਨਸਾਨ ਦੀ ਨਾਗਰਿਕਤਾ ਨਹੀਂ ਗਈ ਪਰ ਇਨ੍ਹਾਂ ਨੇ ਖੂਨ ਦੀਆਂ ਨਦੀਆਂ ਵਹਾਅ ਦਿੱਤੀਆਂ।

ਗਾਇਕ ਤੇ ਅਦਾਕਾਰ ਰਣਜੀਤ ਬਾਵਾ ਨੇ ਵੀ ਕੰਗਨਾ ਰਣੌਤ ਨੂੰ ਉਸ ਦੇ ਟਵੀਟ ਦਾ ਠੋਕਵਾਂ ਜਵਾਬ ਦਿੱਤਾ ਹੈ। ਕੰਗਨਾ ਦੇ ਟਵੀਟ ਦਾ ਜਵਾਬ ਦਿੰਦੇ ਹੋਏ ਰਣਜੀਤ ਬਾਵਾ ਨੇ ਲਿਖਿਆ “ਮੈਡਮ ਜੀ ਕਿੰਨਾ ਨੂੰ ਕਹਿ ਰਹੇ ਹੋ ਜਾਂ ਫ਼ਿਰ ਕੌਣ ਹੈ ਇਹ ਅੱਤਵਾਦੀ ,ਕਹੀ ਉਹ ਤਾਂ ਨਹੀਂ ਜੋ ਆਪਣੇ ਹੱਕ ਮੰਗਦੇ ਨੇ ਸੜਕਾਂ ‘ਤੇ। ਜੈ ਜਵਾਨ ਜੈ ਕਿਸਾਨ। ਰਣਜੀਤ ਬਾਵਾ ਦੇ ਇਸ ਟਵੀਟ ਤੋਂ ਬਾਅਦ ਬਾਅਦ ਹੀ ਕੰਗਨਾ ਰਣੌਤ ਨੇ ਉਨ੍ਹਾਂ ਨੂੰ ਟਵਿੱਟਰ ਤੋਂ ਬਲੌਕ ਕਰ ਦਿੱਤਾ।

ਖੇਤੀ ਬਿੱਲਾਂ ‘ਤੇ ਰਣਜੀਤ ਬਾਵੇ ਨੇ ਕੰਗਨਾ ਰਣੌਤ ਤੇ ਅਨੁਪਮ ਖੇਰ ਨੂੰ ਸੁਣਾਈਆਂ ਖਰੀਆਂ -ਖਰੀਆਂ

ਕੰਗਨਾ ਤੋਂ ਬਾਅਦ ਬਾਲੀਵੁੱਡ ਅਦਾਕਾਰ ਅਨੁਪਮ ਖੇਰ ਨੇ ਵੀ ਕੁਝ ਅਜਿਹਾ ਹੀ ਬਿਆਨ ਦਿੰਦੇ ਹੋਏ ਇਕ ਵੀਡੀਓ ਆਪਣੇ ਟਵਿਟਰ ਅਕਾਊਂਟ ਤੇ ਸ਼ੇਅਰ ਕੀਤੀ, ਜਿਸ ਵਿਚ ਉਨ੍ਹਾਂ ਵਲੋਂ ਆਪਣੀ ਇਕ ਫਿਲਮ ਦਾ ਸੀਨ ਸਾਂਝਾ ਕੀਤਾ ਅਤੇ ਖੇਤੀ ਆਰਡੀਨੈਂਸ ਦੀ ਹਿਮਾਇਤ ਕਰਦੇ ਹੋਏ ਖੇਤੀ ਆਰਡੀਨੈਂਸ ਦੇ ਫੈਸਲੇ ਨੂੰ ਸਹੀ ਕਰਾਰ ਦਿੱਤਾ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਆਉਣ ਵਾਲੇ ਸਮੇਂ ‘ਚ ਫਾਇਦਾ ਹੋਵੇਗਾ। ਚਲੋ ਹੁਣ ਕਿਸਾਨਾਂ ਦੇ ਦਿਨ ਬਦਲ ਜਾਣਗੇ।

ਜਿਸ ਤੋਂ ਬਾਅਦ ਗਾਇਕ ਤੇ ਅਦਾਕਾਰ ਰਣਜੀਤ ਬਾਵਾ ਨੇ ਅਨੁਪਮ ਖੇਰ ਦੇ ਟਵੀਟ ਦਾ ਜਵਾਬ ਦਿੰਦੇ ਹੋਏ ਕਿਹਾ , ਮੈਨੂੰ ਸਮਝ ਨਹੀ ਆਉਦੀ ਇਹਨਾਂ ਦਾ ਲੈਣ ਦੇਣ ਹੀ ਨਹੀਂ ਜਦ ਫਿਰ ਕਿਉ ਜਖਮਾਂ ‘ਤੇ ਲੂਣ ਪਾਉਦੇਂ । ਸਰ ਫ਼ਾਇਦਾ ਆਪ ਕੋ ਦਿਖ ਰਿਹਾ ,ਕਿਉਂਕਿ ਆਪ ਨੇ ਕਿਹੜਾ ਖੇਤੀ ਕਰਨੀ ਹੈ ,ਕਿਸਾਨਾਂ ਮਜ਼ਦੂਰਾਂ ਨੂੰ ਖਾਣ ਦੇ ਲਈ ਅਨਾਜ਼ ਵੀ ਨਹੀਂ ਮਿਲੇਗਾ ,ਲੋਕਾਂ ਦਾ ਦਰਦ ਸਮਝੋ ਗਰਾਉਡ ਲੈਵਲ ‘ਤੇ ਆ ਕੇ ,ਆਪ ਕੀ ਫ਼ਿਲਮ ਦਾ ਸੀਨ ਹੈ ,ਧਿਆਨ ਨਾਲ ਦੇਖੋ ,ਹੁਣ ਇਹ ਹਾਲ ਹੋਵੇਗਾ ਕਿਸਾਨਾਂ ਦਾ।
-PTCNews
educare