ਹੋਰ ਖਬਰਾਂ

ਸਟਾਰ ਬਣਨ ਮਗਰੋਂ ਰਾਨੂ ਮੰਡਲ ਦੇ ਬਦਲੇ ਤੇਵਰ, ਪ੍ਰਸ਼ੰਸਕ ਨਾਲ ਕੀਤੀ ਬਦਸਲੂਕੀ (ਵੀਡੀਓ)

By Jashan A -- November 05, 2019 1:06 pm

ਸਟਾਰ ਬਣਨ ਮਗਰੋਂ ਰਾਨੂ ਮੰਡਲ ਦੇ ਬਦਲੇ ਤੇਵਰ, ਪ੍ਰਸ਼ੰਸਕ ਨਾਲ ਕੀਤੀ ਬਦਸਲੂਕੀ (ਵੀਡੀਓ),ਨਵੀਂ ਦਿੱਲੀ: ਰੇਲਵੇ ਸਟੇਸ਼ਨ ’ਤੇ ਲਤਾ ਮੰਗੇਸ਼ਕਰ ਦਾ ਗੀਤ ਗਾ ਕੇ ਰਾਤੋਂ ਰਾਤ ਸਟਾਰ ਬਣੀ ਰਾਨੂ ਮੰਡਲ ਦੇ ਤੇਵਰ ਬਦਲਦੇ ਜਾ ਰਹੇ ਹਨ। ਦਰਅਸਲ, ਰਾਨੂ ਵੱਲੋਂ ਇੱਕ ਮਹਿਲਾ ਪ੍ਰਸੰਸਕ ਨਾਲ ਬਦਸਲੂਕੀ ਕਰਨ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਿਰਲਾ ਹੋ ਰਿਹਾ ਹੈ।

ਇਸ ਵੀਡੀਓ ਵਿਚ ਰਾਨੂ ਨੇ ਆਪਣੇ ਪ੍ਰਸ਼ੰਸਕ ਨੂੰ ਅਜਿਹੀ ਗੱਲ ਕਹਿ ਦਿੱਤੀ, ਜਿਸ ਨੂੰ ਦੇਖ ਕੇ ਤੁਹਾਨੂੰ ਬਿਲਕੁੱਲ ਵੀ ਭਰੋਸਾ ਨਹੀਂ ਹੋਵੇਗਾ।ਵੀਡੀਓ ਵਿਚ ਤੁਸੀਂ ਦੇਖ ਸਕਦੇ ਹੋ ਕਿਇਕ ਮਹਿਲਾ ਆਉਂਦੀ ਹੈ ਅਤੇ ਇਹ ਮਹਿਲਾ ਰਾਨੂ ਦਾ ਹੱਥ ਫੜ੍ਹਦੀ ਹੈ ਅਤੇ ਸੈਲਫੀ ਖਿਚਵਾਉਣ ਨੂੰ ਕਹਿੰਦੀ ਹੈ। ਮਹਿਲਾ ਵੱਲੋਂ ਹੱਥ ਫੜ੍ਹਦਿਆਂ ਹੀ ਰਾਨੂ ਮੰਡਲ ਭੜਕ ਜਾਂਦੀ ਹੈ ਅਤੇ ਮਹਿਲਾ ਨੂੰ ਡਾਂਟ ਦਿੰਦੀ ਹੈ।

ਹੋਰ ਪੜ੍ਹੋ: ਸਟੇਸ਼ਨ 'ਤੇ ਭੀਖ ਮੰਗਣ ਵਾਲੀ ਇਸ ਔਰਤ ਦੀ ਇੰਝ ਬਦਲੀ ਕਿਸਮਤ, ਬਾਲੀਵੁੱਡ 'ਚ ਪਹਿਲਾ ਗੀਤ ਹੋਇਆ ਰਿਕਾਰਡ

ਵੀਡੀਓ 'ਚ ਰਾਨੂ ਮੰਡਲ ਮਹਿਲਾ ਪ੍ਰਸ਼ੰਸਕ ਨੂੰ ਬੋਲ ਰਹੀ ਹੈ ਕਿ ਤੁਸੀਂ ਮੈਨੂੰ ਹੱਥ ਕਿਵੇਂ ਲਾਇਆ ? ਮੈਂ ਹੁਣ ਇਕ ਸੈਲੀਬ੍ਰਿਟੀ ਹਾਂ।ਰਾਨੂ ਮੰਡਲ ਦਾ ਮਹਿਲਾ ਪ੍ਰਸ਼ੰਸਕ ਨਾਲ ਕੀਤਾ ਅਜਿਹਾ ਵਰਤਾਅ ਲੋਕਾਂ ਨੂੰ ਪੰਸਦ ਨਹੀਂ ਆਇਆ ਅਤੇ ਉਹ ਰਾਨੂ ਨੂੰ ਟਰੋਲ ਕਰ ਰਹੇ ਹਨ।

https://www.instagram.com/p/B4b2wgNnthV/?utm_source=ig_web_copy_link

ਜ਼ਿਕਰ ਏ ਖਾਸ ਹੈ ਕਿ ਰਾਤੋਂ-ਰਾਤ ਸਟਾਰ ਬਣੀ ਰਾਨੂ ਮੰਡਲ ਅੱਜ ਕਿਸੇ ਪਛਾਣ ਦੀ ਮਹੁਤਾਜ ਨਹੀਂ ਹੈ। ਅੱਜ ਰਾਨੂ ਨੂੰ ਹਰ ਕੋਈ ਜਾਣਦਾ ਹੈ। ਰਾਨੂ ਦੀ ਆਵਾਜ਼ ਲੋਕਾਂ ਵੱਲੋਂ ਕਾਫੀ ਪਸੰਦ ਕੀਤੀ ਜਾਂਦੀ ਹੈ ਅਤੇ ਲਗਾਤਾਰ ਉਨ੍ਹਾਂ ਦੇ ਪ੍ਰਸ਼ੰਸਕਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ।

-PTC News

  • Share