ਨਵੀਂ ਨਵੀਂ ‘ਸੈਲੀਬ੍ਰਿਟੀ’ ਬਣੀ ਰਾਨੂ ਮੰਡਲ ਦੀ ਨਵੀਂ ਮੇਕਅਪ ਲੁੱਕ ਹੋਈ ਵਾਇਰਲ, ਸੋਸ਼ਲ ਮੀਡੀਆ ‘ਤੇ ਉੱਡ ਰਿਹੈ ਮਜ਼ਾਕ

Ranu Mondal

ਨਵੀਂ ਨਵੀਂ ‘ਸੈਲੀਬ੍ਰਿਟੀ’ ਬਣੀ ਰਾਨੂ ਮੰਡਲ ਦੀ ਨਵੀਂ ਮੇਕਅਪ ਲੁੱਕ ਹੋਈ ਵਾਇਰਲ, ਸੋਸ਼ਲ ਮੀਡੀਆ ‘ਤੇ ਉੱਡ ਰਿਹੈ ਮਜ਼ਾਕ,ਨਵੀਂ ਦਿੱਲੀ: ਰੇਲਵੇ ਸਟੇਸ਼ਨ ’ਤੇ ਲਤਾ ਮੰਗੇਸ਼ਕਰ ਦਾ ਗੀਤ ਗਾ ਕੇ ਰਾਤੋਂ ਰਾਤ ਸਟਾਰ ਬਣੀ ਰਾਨੂ ਮੰਡਲ ਹੁਣ ਸੋਸ਼ਲ ਮੀਡੀਆ ‘ਤੇ ਸੁਰਖੀਆਂ ਬਟੋਰ ਰਹੀ ਹੈ।

ਆਏ ਦਿਨ ਰਾਨੂ ਮੰਡਲ ਦੀਆਂ ਕਈ ਵੀਡੀਓਜ਼ ਵਾਇਰਲ ਹੋ ਰਹੀਆਂ ਹਨ ਅਤੇ ਅੱਜ ਕੱਲ੍ਹ ਉਹ ਕਾਫੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਅਜਿਹੇ ‘ਚ ਰਾਨੂ ਦਾ ਇਕ ਨਵਾਂ ਵੀਡੀਓ ਵਾਇਰਲ ਹੋਇਆ ਹੈ।ਇਸ ‘ਚ ਉਹ ਰੈਂਪ ‘ਤੇ ਵਾਕ ਕਰਦੀ ਹੋਈ ਨਜ਼ਰ ਆ ਰਹੀ ਹੈ।

ਹੋਰ ਪੜ੍ਹੋ: ਨਰਸ ਨੇ ਨਵਜੰਮੇ ਬੱਚੇ ਨਾਲ ਕੀਤਾ ਹੈਰਾਨੀਜਨਕ ਕਾਰਨਾਮਾ,ਅਮਿਤਾਭ ਬਚਨ ਨੇ ਦਿੱਤਾ ਇਹ ਜਵਾਬ,ਦੇਖੋ ਵੀਡੀਓ

ਇਸ ਵੀਡੀਓ ‘ਚ ਉਸ ਦਾ ਅੰਦਾਜ਼ ਦੇਖ ਕੇ ਹਰ ਕੋਈ ਹੈਰਾਨ ਹੈ ਪਰ ਰਾਨੂ ਦੇ ਇਸ ਵੀਡੀਓ ਨੂੰ ਦੇਖ ਕੇ ਟ੍ਰੋਲਰਸ ਉਨ੍ਹਾਂ ਦੇ ਮੀਮਸ ਬਣਾ ਰਹੇ ਹਨ।ਇਸ ਦੇ ਨਾਲ ਹੀ ਟ੍ਰੋਲਰਸ ਰਾਨੂ ਦੇ ਮੇਕਅੱਪ ਨੂੰ ਲੈ ਕੇ ਖੂਬ ਟਰੋਲ ਹੋ ਰਹੀ ਹੈ।

ਜ਼ਿਕਰ ਏ ਖਾਸ ਹੈ ਕਿ ਰਾਤੋਂ-ਰਾਤ ਸਟਾਰ ਬਣੀ ਰਾਨੂ ਮੰਡਲ ਅੱਜ ਕਿਸੇ ਪਛਾਣ ਦੀ ਮਹੁਤਾਜ ਨਹੀਂ ਹੈ। ਅੱਜ ਰਾਨੂ ਨੂੰ ਹਰ ਕੋਈ ਜਾਣਦਾ ਹੈ। ਰਾਨੂ ਦੀ ਆਵਾਜ਼ ਲੋਕਾਂ ਵੱਲੋਂ ਕਾਫੀ ਪਸੰਦ ਕੀਤੀ ਜਾਂਦੀ ਹੈ ਅਤੇ ਲਗਾਤਾਰ ਉਨ੍ਹਾਂ ਦੇ ਪ੍ਰਸ਼ੰਸਕਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ।

-PTC News