ਰਾਤੋਂ-ਰਾਤ ਸਟਾਰ ਬਣੀ ਰਾਨੂ ਮੰਡਲ ਤੋਂ ਹਿਮੇਸ਼ ਰੇਸ਼ਮਿਆ ਨੇ ਰਿਕਾਰਡ ਕਰਵਾਇਆ ਦੂਸਰਾ ਗੀਤ ,ਵੇਖੋ ਵੀਡੀਓ

Ranu Mondal records second song with Himesh Reshammiya. Watch video
ਰਾਤੋਂ-ਰਾਤ ਸਟਾਰ ਬਣੀ ਰਾਨੂ ਮੰਡਲ ਤੋਂ ਹਿਮੇਸ਼ ਰੇਸ਼ਮਿਆ ਨੇ ਰਿਕਾਰਡ ਕਰਵਾਇਆ ਦੂਸਰਾ ਗੀਤ ,ਵੇਖੋ ਵੀਡੀਓ

ਰਾਤੋਂ-ਰਾਤ ਸਟਾਰ ਬਣੀ ਰਾਨੂ ਮੰਡਲ ਤੋਂ ਹਿਮੇਸ਼ ਰੇਸ਼ਮਿਆ ਨੇ ਰਿਕਾਰਡ ਕਰਵਾਇਆ ਦੂਸਰਾ ਗੀਤ  ,ਵੇਖੋ ਵੀਡੀਓ:ਮੁੰਬਈ : ਪੱਛਮੀ ਬੰਗਾਲ ਦੇ ਰਾਨਾਘਾਟ ਰੇਲਵੇ ਸਟੇਸ਼ਨ ‘ਤੇ ਲਤਾ ਮੰਗੇਸ਼ਕਰ ਦੇ ਪ੍ਰਸਿੱਧ ਗੀਤ ਨੂੰ ਗਾਉਂਦੇ ਹੋਏ ਆਪਣੀ ਜ਼ਿੰਦਗੀ ਬਤੀਤ ਕਰਨ ਵਾਲੀ ਰਾਨੂ ਮੰਡਲ ਦੀ ਕਿਸਮਤ ਬਦਲ ਗਈ ਹੈ। ਸੋਸ਼ਲ ਮੀਡੀਆ ਰਾਹੀਂ ਰਾਤੋ -ਰਾਤ ਸਟਾਰ ਬਣੀ ਰਾਨੂ ਮੰਡਲ ਦੀ ਅੱਜ ਦੁਨੀਆ ਦੀਵਾਨੀ ਹੈ। ਗੁੰਮਨਾਮੀ ਅਤੇ ਗਰੀਬੀ ਦੀ ਜ਼ਿੰਦਗੀ ਜਿਊਣ ਵਾਲੀ ਰਾਨੂ ਅੱਜ ਜ਼ੀਰੋ ਤੋਂ ਹੀਰੋ ਬਣ ਚੁੱਕੀ ਹੈ। ਉਨ੍ਹਾਂ ਨੂੰ ਬਾਲੀਵੁੱਡ ਮਿਊਜ਼ਿਕ ਡਾਇਰੈਕਟਰ ਹਿਮੇਸ਼ ਰੇਸ਼ਮਿਆ ਨੇ ਇੱਕ ਹੋਰ ਗੀਤ ਗਾਉਣ ਦਾ ਮੌਕਾ ਦੇ ਦਿੱਤਾ ਹੈ।

Ranu Mondal records second song with Himesh Reshammiya. Watch video
ਰਾਤੋਂ-ਰਾਤ ਸਟਾਰ ਬਣੀ ਰਾਨੂ ਮੰਡਲ ਤੋਂ ਹਿਮੇਸ਼ ਰੇਸ਼ਮਿਆ ਨੇ ਰਿਕਾਰਡ ਕਰਵਾਇਆ ਦੂਸਰਾ ਗੀਤ ,ਵੇਖੋ ਵੀਡੀਓ

ਦਰਅਸਲ ‘ਚ ਮਿਊਜ਼ਿਕ ਡਾਇਰੈਕਟਰ ਹਿਮੇਸ਼ ਰੇਸ਼ਮਿਆ ਨੇ ਕੁਝ ਦਿਨ ਪਹਿਲਾਂ ਰਾਨੂੰ ਤੋਂ ਆਪਣੀ ਅਪਕਮਿੰਗ ਫਿਲਮ ‘ਹੈਪੀ ਹਾਰਡੀ ਐਂਡ ਹੀਰ’ ਦਾ ਇਕ ਗਾਣਾ ਰਿਕਾਰਡ ਕਰਵਾਇਆ ਸੀ। ਜਿਸ ਤੋਂ ਬਾਅਦ ਰਾਨੂ ਮੰਡਲ ਨੇ ਪੂਰੇ ਦੇਸ਼ ਵਿੱਚ ਆਪਣੀ ਮਜ਼ਬੂਤ ​​ਪਛਾਣ ਬਣਾ ਲਈ ਹੈ। ਹੁਣ ਹਿਮੇਸ਼ ਨੇ ਰਾਨੂੰ ਤੋਂ ਦੂਜਾ ਗਾਣਾ ਵੀ ਰਿਕਾਰਡ ਕਰਵਾਇਆ ਹੈ। ਦੂਜੇ ਗਾਣੇ ਦੀ ਰਿਕਾਰਡਿੰਗ ਕਲਿਪ ਵੀ ਹਿਮੇਸ਼ ਨੇ ਆਪਣੇ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੀ ਹੈ।

Ranu Mondal records second song with Himesh Reshammiya. Watch video
ਰਾਤੋਂ-ਰਾਤ ਸਟਾਰ ਬਣੀ ਰਾਨੂ ਮੰਡਲ ਤੋਂ ਹਿਮੇਸ਼ ਰੇਸ਼ਮਿਆ ਨੇ ਰਿਕਾਰਡ ਕਰਵਾਇਆ ਦੂਸਰਾ ਗੀਤ ,ਵੇਖੋ ਵੀਡੀਓ

ਇਸ ਦੌਰਾਨ ਵੀਡੀਓ ਸ਼ੇਅਰ ਕਰਦਿਆਂ ਹਿਮੇਸ਼ ਨੇ ਲਿਖਿਆ, ‘ਤੇਰੀ ਮੇਰੀ…ਮੇਰੀ ਤੇਰੀ’ ਗਾਣੇ ਦੇ ਬਲਾਕਬਸਟਰ ਹਿੱਟ ਹੋਣ ਤੋਂ ਬਾਅਦ ਰਾਨੂੰ ਮੰਡਲ ਤੋਂ ‘ਹੈਪੀ ਐਂਡ ਹੀਰ’ ਦਾ ਇਕ ਹੋਰ ਗਾਣਾ ‘ਆਦਤ’ ਰਿਕਾਰਡ ਕਰਵਾਇਆ ਗਿਆ।ਇਹ ਗਾਣੇ ਦਾ ਇਕ ਛੋਟਾ ਜਿਹਾ ਵੀਡੀਓ ਹੈ। ਇੰਨੇ ਪਿਆਰ ਤੇ ਸਪੋਰਟ ਲਈ ਤੁਹਾਡੇ ਸਾਰਿਆਂ ਦਾ ਸ਼ੁਕਰੀਆ। ਹਾਲਾਂਕਿ ਇਸ ਵੀਡੀਓ ‘ਚ ਹਿਮੇਸ਼ ਵੀ ਕੁਝ ਲਾਈਨਾਂ ਬੋਲਦੇ ਨਜ਼ਰ ਆ ਰਹੇ ਹਨ ਤੇ ਰਾਨੂੰ ਸਿਰਫ ਆਲਾਪ ਲੈ ਰਹੀ ਹੈ।

Ranu Mondal records second song with Himesh Reshammiya. Watch video
ਰਾਤੋਂ-ਰਾਤ ਸਟਾਰ ਬਣੀ ਰਾਨੂ ਮੰਡਲ ਤੋਂ ਹਿਮੇਸ਼ ਰੇਸ਼ਮਿਆ ਨੇ ਰਿਕਾਰਡ ਕਰਵਾਇਆ ਦੂਸਰਾ ਗੀਤ ,ਵੇਖੋ ਵੀਡੀਓ

ਦੱਸਣਯੋਗ ਹੈ ਕਿ ਰਾਨੂ ਮੰਡਲ ਦਾ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਇਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਿਮੇਸ਼ ਰੇਸ਼ਮੀਆ ਨੇ ਆਪਣੇ ਨਾਲ ਕੰਮ ਕਰਨ ਦਾ ਮੌਕਾ ਦਿੱਤਾ ਸੀ। ਰਾਨੂ ਦਾ ਹਿਮੇਸ਼ ਰੇਸ਼ਮੀਆ ਨਾਲ ਗਾਇਆ ਗੀਤ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਜਿਸ ਤੋਂ ਬਾਅਦ ਮਿਊਜ਼ਿਕ ਡਾਇਰੈਕਟਰ ਨੇ ਇਹ ਦੂਜਾ ਗਾਣਾ ਰਿਕਾਰਡ ਕਰਵਾਇਆ ਹੈ।
-PTCNews