ਦੀਪਿਕਾ ਅਤੇ ਰਣਬੀਰ ਦੇ ਵਿਆਹ ਦੀ ਤਾਰੀਕ ਹੋਈ ਪੱਕੀ ,ਇਸ ਦਿਨ ਹੋਵੇਗਾ ਵਿਆਹ

Ranveer-Deepika wedding on November 20 in Italy

ਦੀਪਿਕਾ ਅਤੇ ਰਣਬੀਰ ਦੇ ਵਿਆਹ ਦੀ ਤਾਰੀਕ ਹੋਈ ਪੱਕੀ ,ਇਸ ਦਿਨ ਹੋਵੇਗਾ ਵਿਆਹ:ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਅਤੇ ਰਣਬੀਰ ਸਿੰਘ ਦੇ ਰਿਸ਼ਤਿਆਂ ਦੀ ਖਬਰਾਂ ਤਾਂ ਕਾਫੀ ਸਮੇਂ ਤੋਂ ਚਰਚਾਵਾਂ ‘ਚ ਹਨ ਪਰ ਪਿਛਲੇ ਕੁੱਝ ਦਿਨਾਂ ਤੋਂ ਦੋਨਾਂ ਦੇ ਵਿਆਹ ਦੀ ਖ਼ਬਰਾਂ ਕਾਫੀ ਸੁਰਖੀਆਂ ‘ਚ ਹਨ।ਦੋਨਾਂ ਦੇ ਵਿਆਹ ਨੂੰ ਲੈ ਕੇ ਰੋਜ਼ਾਨਾ ਹੀ ਗੱਲਾਂ ਹੁੰਦੀਆਂ ਰਹਿੰਦੀ ਹਨ ਪਰ ਹੁਣ ਤਾਂ ਦੋਨਾਂ ਦੇ ਵਿਆਹ ਦੀ ਮਿਤੀ ਨੂੰ ਲੈ ਕੇ ਇੱਕ ਨਵੀਂ ਗੱਲ ਸਾਹਮਣੇ ਆਈ ਹੈ।

ਦੀਪਿਕਾ ਪਾਦੁਕੋਣ ਅਤੇ ਅਭਿਨੇਤਾ ਰਣਵੀਰ ਸਿੰਘ ਦਾ ਵਿਆਹ 20 ਨਵੰਬਰ ਨੂੰ ਇਟਲੀ ਵਿਚ ਹੋਵੇਗਾ।ਇਸ ਸਬੰਧੀ ਅਭਿਨੇਤਾ ਕਬੀਰ ਬੇਦੀ ਨੇ ਰਣਵੀਰ ਅਤੇ ਦੀਪਿਕਾ ਨੂੰ ਵਧਾਈ ਦਿੱਤੀ ਹੈ।ਕਬੀਰ ਨੇ ਉਨ੍ਹਾਂ ਨੂੰ ਵਧਾਈ ਦਿੰਦੇ ਹੋਏ ਉਸ ਨੇ ਰਣਬੀਰ ਅਤੇ ਦੀਪਿਕਾ ਦੇ ਟਵਿੱਟਰ ਅਕਾਊਂਟ ਨੂੰ ਵੀ ਟੈਗ ਕਰਕੇ ਚੰਗੇ ਭਵਿੱਖ ਲਈ ਮੁਬਾਰਕਾਂ ਦਿੱਤੀਆਂ।

ਦੱਸ ਦੇਈਏ ਕਿ ਪਿਛਲੇ 6 ਸਾਲਾਂ ਤੋਂ ਇਹ ਜੋੜੀ ਇਕ-ਦੂਜੇ ਨਾਲ ਰਿਸ਼ਤੇ ਵਿੱਚ ਹਨ ਅਤੇ ਕਦੇ ਵੀ ਉਨ੍ਹਾਂ ਨੇ ਆਪਣੇ ਰਿਸ਼ਤੇ ਨੂੰ ਸਵੀਕਾਰ ਨਹੀਂ ਕੀਤਾ ਪਰ ਉਹ ਅਕਸਰ ਮਿਲਦੇ-ਜੁਲਦੇ ਨਜ਼ਰ ਆਉਂਦੇ ਰਹੇ ਹਨ।

ਦੀਪਿਕਾ ਅਤੇ ਰਣਵੀਰ ਨੇ ‘ਪਦਮਵਤ’, ‘ਰਾਮ ਲੀਲਾ’ ਅਤੇ ‘ਬਾਜੀਰਾਓ ਮਸਤਾਨੀ’ ਵਰਗੀਆਂ ਫਿਲਮਾਂ ਵਿਚ ਇਕੱਠੇ ਕੰਮ ਕੀਤਾ ਹੈ।

ਦੱਸਣਯੋਗ ਹੈ ਕਿ ਹਾਲੇ ਤੱਕ ਰਣਬੀਰ ਅਤੇ ਦੀਪਿਕਾ ਵੱਲੋਂ ਅਜਿਹਾ ਕੋਈ ਰਸਮੀ ਐਲਾਨ ਨਹੀਂ ਹੋਇਆ ਹੈ।ਸਭ ਨੂੰ ਬਸ ਹੁਣ ਦੋਨਾਂ ਦੇ ਬਿਆਨ ਦਾ ਇੰਤਜ਼ਾਰ ਹੈ।
-PTCNews