ਲੰਡਨ ਦੇ ਮੈਡਮ ਤੁਸਾਦ ‘ਚ ਦੀਪਿਕਾ ਪਾਦੁਕੋਣ ਨੇੜੇ ਲੱਗੇਗਾ ਰਣਵੀਰ ਸਿੰਘ ਦਾ ਮੋਮ ਦਾ ਬੁੱਤ ,ਰਣਵੀਰ ਨੇ ਕੀਤਾ ਖ਼ੁਲਾਸਾ

Ranveer Singh statue beside her at Madame Tussauds : ‘Wife putla is sexiest
ਲੰਡਨ ਦੇ ਮੈਡਮ ਤੁਸਾਦ 'ਚ ਦੀਪਿਕਾ ਪਾਦੁਕੋਣ ਨੇੜੇ ਲੱਗੇਗਾ ਰਣਵੀਰ ਸਿੰਘ ਦਾ ਮੋਮ ਦਾ ਬੁੱਤ ,ਰਣਵੀਰ ਨੇ ਕੀਤਾ ਖ਼ੁਲਾਸਾ   

ਲੰਡਨ ਦੇ ਮੈਡਮ ਤੁਸਾਦ ‘ਚ ਦੀਪਿਕਾ ਪਾਦੁਕੋਣ ਨੇੜੇ ਲੱਗੇਗਾ ਰਣਵੀਰ ਸਿੰਘ ਦਾ ਮੋਮ ਦਾ ਬੁੱਤ ,ਰਣਵੀਰ ਨੇ ਕੀਤਾ ਖ਼ੁਲਾਸਾ:ਮੁੰਬਈ : ਬਾਲੀਵੁੱਡ ਦੇ ਅਦਾਕਾਰ ਰਣਵੀਰ ਸਿੰਘ ਆਪਣੀ ਸਭ ਤੋਂ ਵਧੀਆ ਅਦਾਕਾਰੀਨਾਲ ਆਪਣੀਆਂ ਗੱਲਾਂ ਨਾਲ ਵੀ ਸਾਰਿਆਂ ਨੂੰ ਆਕਰਸ਼ਿਤ ਕਰਦੇ ਰਹਿੰਦੇ ਹਨ। ਹਾਲ ਹੀ ਵਿਚ ਖਿਲਜੀ ਦਾ ਕਿਰਦਾਰ ਨਿਭਾਉਣ ਵਾਲੇ ਅਦਾਕਾਰ ਰਣਵੀਰ ਸਿੰਘ ਨੂੰ ਆਈਫਾ ਐਵਾਰਡਜ਼ ਵਿਚ ਫਿਲਮ ਪਦਮਾਵਤ ਲਈ ਸਰਬੋਤਮ ਅਭਿਨੇਤਾ ਦਾ ਪੁਰਸਕਾਰ ਮਿਲਿਆ ਹੈ। ਐਵਾਰਡ ਪ੍ਰਾਪਤ ਕਰਨ ਲਈ ਸਟੇਜ ‘ਤੇ ਪਹੁੰਚੇ ਰਣਵੀਰ ਨੇ ਆਪਣੇ ਮੋਮ ਦੇ ਬੁੱਤ ਨੂੰ ਲੈ ਕੇ ਖੁਲਾਸਾ ਕੀਤਾ ਹੈ।

Ranveer Singh statue beside her at Madame Tussauds : ‘Wife putla is sexiest
ਲੰਡਨ ਦੇ ਮੈਡਮ ਤੁਸਾਦ ‘ਚ ਦੀਪਿਕਾ ਪਾਦੁਕੋਣ ਨੇੜੇ ਲੱਗੇਗਾ ਰਣਵੀਰ ਸਿੰਘ ਦਾ ਮੋਮ ਦਾ ਬੁੱਤ ,ਰਣਵੀਰ ਨੇ ਕੀਤਾ ਖ਼ੁਲਾਸਾ

ਜਦੋਂ ਅਦਾਕਾਰਾ ਆਲੀਆ ਭੱਟ ਨੂੰ ਫਿਲਮ ਰਾਜ਼ੀ ਲਈ ਸਰਬੋਤਮ ਅਭਿਨੇਤਰੀ ਦਾ ਪੁਰਸਕਾਰ ਮਿਲਿਆ ਤਾਂ ਰਣਵੀਰ ਸਿੰਘ ਨੂੰ ਫਿਲਮ ਪਦਮਾਵਤ ਲਈ ਸਰਬੋਤਮ ਅਭਿਨੇਤਾ ਦਾ ਪੁਰਸਕਾਰ ਦਿੱਤਾ ਗਿਆ ਹੈ। ਇਸ ਦੌਰਾਨ ਐਵਾਰਡ ਲਈ ਪਹੁੰਚੇ ਰਣਵੀਰ ਸਿੰਘ ਬਹੁਤ ਭਾਵੁਕ ਹੋ ਗਏ ਸਨ। ਉਸਨੇ ਲੰਡਨ ਦੇ ਮੈਡਮ ਤੁਸਾਦ ਮਿਊਜ਼ੀਅਮ ‘ਚ ਬਣਨ ਵਾਲੇ ਆਪਣੇ ਬੁੱਤ ਬਾਰੇ ਕਿਹਾ, ਮੇਰੇ ਸਾਹ ਕਹਿੰਦੇ ਸੀ ,ਤੁਹਾਨੂੰ ਵੀ ਸਖ਼ਤ ਮਿਹਨਤ ਕਰਨੀ ਪਏਗੀ,ਅਸੀਂ ਚਾਹੁੰਦੇ ਹਾਂ ਕਿ ਤੁਹਾਡਾ ਵੀ ਲੰਡਨ ਵਿਚ  ਬੁੱਤ ਬਣਾਇਆ ਜਾਵੇ’। ਅੱਗੇ ਰਣਵੀਰ ਕਹਿੰਦਾ ਹੈ, ‘ਮੰਮੀ ਅਸੀਂ ਲੰਡਨ ਜਾ ਰਹੇ ਹਾਂ, ਮੈਂ ਤੁਹਾਨੂੰ ਲੰਡਨ ਵਿਚ ਮਿਲਾਂਗਾ’।

Ranveer Singh statue beside her at Madame Tussauds : ‘Wife putla is sexiest
ਲੰਡਨ ਦੇ ਮੈਡਮ ਤੁਸਾਦ ‘ਚ ਦੀਪਿਕਾ ਪਾਦੁਕੋਣ ਨੇੜੇ ਲੱਗੇਗਾ ਰਣਵੀਰ ਸਿੰਘ ਦਾ ਮੋਮ ਦਾ ਬੁੱਤ ,ਰਣਵੀਰ ਨੇ ਕੀਤਾ ਖ਼ੁਲਾਸਾ

ਰਣਵੀਰ ਕਿਸੇ ਵੀ ਮੌਕੇ ‘ਤੇ ਆਪਣੀ ਖੂਬਸੂਰਤ ਪਤਨੀ ਦੀਪਿਕਾ ਪਾਦੂਕੋਣ ਦੀ ਤਾਰੀਫ ਕਰਨ ਤੋਂ ਪਿੱਛੇ ਨਹੀਂ ਹਟਦੇ। ਉਸਨੇ ਇਸ ਮੌਕੇ ਇਹ ਵੀ ਕਿਹਾ, ‘ਮੇਰੀ ਪਤਨੀ ਦਾ ਪੁਤਲਾ ਸਭ ਤੋਂ ਸੈਕਸੀ ਹੈ, ਮੈਨੂੰ ਇਹ ਕਹਿਣਾ ਪਵੇਗਾ ਕਿ ਦੀਪਿਕਾ ਇਕ ਪਰਫੈਕਸ਼ਨਿਸਟ (ਸੰਪੂਰਨਤਾਵਾਦੀ) ਹੈ, ਉਹ ਆਪਣੇ ਬੁੱਤ ਨੂੰ ਲੈ ਕੇ ਕਾਫ਼ੀ ਉਤਸੁਕ ਸੀ, ਮੈਨੂੰ ਆਪਣੀ ਡਰੈੱਸ ਅਤੇ ਪੋਜ਼ ਬਾਰੇ ਵੀ ਸੋਚਣਾ ਪਵੇਗਾ’।

Ranveer Singh statue beside her at Madame Tussauds : ‘Wife putla is sexiest
ਲੰਡਨ ਦੇ ਮੈਡਮ ਤੁਸਾਦ ‘ਚ ਦੀਪਿਕਾ ਪਾਦੁਕੋਣ ਨੇੜੇ ਲੱਗੇਗਾ ਰਣਵੀਰ ਸਿੰਘ ਦਾ ਮੋਮ ਦਾ ਬੁੱਤ ,ਰਣਵੀਰ ਨੇ ਕੀਤਾ ਖ਼ੁਲਾਸਾ

ਦੱਸ ਦੇਈਏ ਕਿ ਰਣਵੀਰ ਦੀ ਪਤਨੀ ਦੀਪਿਕਾ ਪਾਦੁਕੋਣ ਦਾ ਪੁਤਲਾ ਮਾਰਚ ਵਿੱਚਲੰਡਨ ਦੇ ਮੈਡਮ ਤੁਸਾਦ ਮਿਊਜ਼ੀਅਮ ‘ਚ ਲਗਾਇਆ ਗਿਆ ਹੈ। ਇਸ ਦੀਆਂ ਤਿਆਰੀਆਂ ਪਿਛਲੇ ਸਾਲ ਤੋਂ ਚੱਲ ਰਹੀਆਂ ਸਨ। ਹੁਣ ਜਲਦੀ ਹੀ ਰਣਵੀਰ ਸਿੰਘ ਦਾ ਬੁੱਤ ਲੰਡਨ ਵਿੱਚ ਬਣਨ ਜਾ ਰਿਹਾ ਹੈ।

Ranveer Singh statue beside her at Madame Tussauds : ‘Wife putla is sexiest
ਲੰਡਨ ਦੇ ਮੈਡਮ ਤੁਸਾਦ ‘ਚ ਦੀਪਿਕਾ ਪਾਦੁਕੋਣ ਨੇੜੇ ਲੱਗੇਗਾ ਰਣਵੀਰ ਸਿੰਘ ਦਾ ਮੋਮ ਦਾ ਬੁੱਤ ,ਰਣਵੀਰ ਨੇ ਕੀਤਾ ਖ਼ੁਲਾਸਾ

ਹੋਰ ਖ਼ਬਰਾਂ ਦੇਖਣ ਲਈ ਇਸ ਲਿੰਕ ‘ਤੇ ਕਲਿੱਕ ਕਰੋ :ਵਿਦਿਆਰਥਣ ਨਾਲ ਜ਼ਬਰ ਜਨਾਹ ਦੇ ਮਾਮਲੇ ‘ਚ SIT ਨੇ ਆਸ਼ਰਮ ‘ਚੋਂ ਕਾਬੂ ਕੀਤਾ ਸਵਾਮੀ ਚਿਨਮਯਾਨੰਦ

ਦੀਪਿਕਾ ਪਾਦੁਕੋਣ ਅਤੇ ਰਣਵੀਰ ਸਿੰਘ ਦਰਮਿਆਨ ਫਿਲਮ ‘ਗੋਲਿਓਂ ਕੀ ਰਸਲੀਲਾ – ਰਾਮਲੀਲਾ’ ਸਾਲ 2012 ਦੀ ਸ਼ੂਟਿੰਗ ਦੌਰਾਨ ਨਜ਼ਦੀਕੀਆਂ ਵੱਧ ਗਈ ਸੀ, ਜਿਸ ਤੋਂ ਬਾਅਦ ਦੋਵਾਂ ਨੇ ਇਕ ਦੂਜੇ ਨੂੰ 6 ਸਾਲਾਂ ਲਈ ਡੇਟ ਕੀਤਾ ਹੈ। ਇਸ ਜੋੜੇ ਨੇ ‘ਬਾਜੀਰਾਓ ਮਸਤਾਨੀ’ ਅਤੇ ‘ਪਦਮਾਵਤ’ ਵਰਗੀਆਂ ਫਿਲਮਾਂ ‘ਚ ਕੰਮ ਕੀਤਾ ਹੈ। ਹੁਣ ਜਲਦੀ ਹੀ ਦੋਵੇਂ ਇੱਕ ਵਾਰ ਫਿਰ ਫਿਲਮ 83 ਵਿੱਚ ਇਕੱਠੇ ਨਜ਼ਰ ਆਉਣ ਵਾਲੇ ਹਨ।
-PTCNews