ਰੋਪੜ ‘ਚ ਮਿਲਿਆ ਕੋਰੋਨਾ ਵਾਇਰਸ ਦਾ ਪਹਿਲਾ ਪਾਜ਼ੀਟਿਵ ਮਰੀਜ਼, ਪੰਜਾਬ ‘ਚ ਕੁੱਲ ਗਿਣਤੀ ਹੋਈ 54

Rapar reports it’s first coronavirus case, punjab count 54
ਰੋਪੜ 'ਚ ਮਿਲਿਆਕੋਰੋਨਾ ਵਾਇਰਸ ਦਾ ਪਹਿਲਾਪਾਜ਼ੀਟਿਵ ਮਰੀਜ਼, ਪੰਜਾਬ 'ਚ ਕੁੱਲ ਗਿਣਤੀ ਹੋਈ 54

ਰੋਪੜ ‘ਚ ਮਿਲਿਆ ਕੋਰੋਨਾ ਵਾਇਰਸ ਦਾ ਪਹਿਲਾ ਪਾਜ਼ੀਟਿਵ ਮਰੀਜ਼, ਪੰਜਾਬ ‘ਚ ਕੁੱਲ ਗਿਣਤੀ ਹੋਈ 54:ਰੋਪੜ : ਕੋਰੋਨਾ ਵਾਇਰਸ ਦੀ ਦਹਿਸ਼ਤ ਨੇ ਜਿੱਥੇ ਸਮੁੱਚੀ ਦੁਨੀਆਂ ਵਿਚ ਡਰ ਦਾ ਮਾਹੌਲ ਪੈਦਾ ਕੀਤਾ ਹੋਇਆ ਹੈ,ਓਥੇ ਹੀ ਕੋਰੋਨਾ ਵਾਇਰਸ ਨੇ ਹੁਣ ਰੋਪੜ ਜ਼ਿਲੇ ‘ਚ ਦਸਤਕ ਦਿੱਤੀ ਹੈ। ਜਿੱਥੇ ਮੋਰਿੰਡਾ ਦੇ ਪਿੰਡ ਚਲਾਵਲੀ ਦੇ ਮਰੀਜ਼ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ।

ਮਿਲੀ ਜਾਣਕਾਰੀ ਅਨੁਸਾਰ ਰੋਪੜ ਜ਼ਿਲੇ ‘ਚ ਕੋਰੋਨਾ ਵਾਇਰਸ ਦਾ ਇਹ ਪਹਿਲਾ ਮਰੀਜ਼ ਪਾਜ਼ੀਟਿਵ ਆਇਆ ਹੈ ,ਜਿਸ ਨੂੰ ਸ਼ੂਗਰ ਦੀ ਬਿਮਾਰੀ ਦੇ ਕਾਰਨ ਪਿਛਲੇ ਦਿਨੀਂ ਚੰਡੀਗੜ੍ਹ ਦੇ ਸਰਕਾਰੀ ਹਸਪਤਾਲ ‘ਚਦਾਖਲ ਕਰਵਾਇਆ ਗਿਆ ਸੀ।ਕੋਰੋਨਾ ਰਿਪੋਰਟ ਪਾਜ਼ੀਟਿਵ ਆਉਣ ਤੋਂ ਬਾਅਦ ਪੁਲਿਸ ਨੇ ਪੂਰੇ ਪਿੰਡ ਨੂੰ ਸੀਲ ਕਰ ਦਿੱਤਾ ਹੈ।

ਇਸ ਵਿਅਕਤੀ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਉਣ ਤੋਂ ਬਾਅਦ ਪਰਿਵਾਰ ਦੇ ਸੱਤ ਮੈਂਬਰ ਹੋਮ ਕੁਆਰੰਟਾਈਨ ਕੀਤੇ ਗਏ ਹਨ। ਇਸ ਦੇ ਇਲਾਵਾ ਨਿਜਾਮਜਦੀਨ ਮਰਕਜ਼ ਸਬੰਦੀ ਪੰਜ ਮੁਸਲਿਮ ਵਿਅਕਤੀਆਂ ਦੇ ਵੀ ਸੈਂਪਲਲਏ ਗਏ ਹਨ। ਦੱਸਿਆ ਜਾਂਦਾ ਹੈ ਕਿਇਕ ਮੈਡੀਕਲ ਕੈਂਪ ‘ਚ ਕੁੱਝ ਦਿਨ ਪਹਿਲਾਂ ਵਿਦੇਸ਼ੀ ਵਿਅਕਤੀ ਸ਼ਾਮਿਲ ਹੋਇਆ ਸੀ ,ਜਿਸ ਤੋਂ ਇਸਨੂੰ ਕੋਰੋਨਾ ਹੋਣ ਦਾ ਖ਼ਦਸ਼ਾ ਲਗਾਇਆ ਜਾ ਰਿਹਾ ਹੈ।

ਦੱਸ ਦਈਏ ਕਿ ਇਸ ਵਾਇਰਸ ਦੇ ਕਾਰਨ ਹੁਣ ਤੱਕ ਪੰਜਾਬ ‘ਚ 54 ਕੇਸ ਪਾਜ਼ੀਟਿਵ ਪਾਏ ਹਨ। ਇਨ੍ਹਾਂ ‘ਚ ਨਵਾਂਸ਼ਹਿਰ -19, ਮੋਹਾਲੀ -12, ਹੁਸ਼ਿਆਰਪੁਰ -7, ਜਲੰਧਰ – 5,ਅੰਮ੍ਰਿਤਸਰ -5 ,ਲੁਧਿਆਣਾ -4 ,ਰੋਪੜ -1 ਅਤੇ ਪਟਿਆਲਾ -1 ਪਾਜ਼ੀਟਿਵ ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ ਹੁਸ਼ਿਆਰਪੁਰ ਦਾ ਇੱਕ ਮਰੀਜ਼ ਠੀਕ ਹੋ ਗਿਆ ਹੈ। ਇਸ ਜਾਨਲੇਵਾ ਵਾਇਰਸ ਕਾਰਨ ਪੰਜਾਬ ‘ਚ 5 ਮੌਤਾਂ ਹੋ ਚੁੱਕੀਆਂ ਹਨ।
-PTCNews