ਮਸ਼ਹੂਰ ਰੈਪਰ ਹਾਰਡ ਕੌਰ ਬਣੀ “ਖਾਲਿਸਤਾਨੀ” ਸਮਰਥਕ ,ਪਰਚਾ ਦਰਜ ,ਦੇਖੋ ਵੀਡੀਓ

Rapper Hard Kaur supports Khalistani group ,FIR registered
ਮਸ਼ਹੂਰ ਰੈਪਰ ਹਾਰਡ ਕੌਰ ਬਣੀ "ਖਾਲਿਸਤਾਨੀ" ਸਮਰਥਕ ,ਪਰਚਾ ਦਰਜ ,ਦੇਖੋ ਵੀਡੀਓ

ਮਸ਼ਹੂਰ ਰੈਪਰ ਹਾਰਡ ਕੌਰ ਬਣੀ “ਖਾਲਿਸਤਾਨੀ” ਸਮਰਥਕ ,ਪਰਚਾ ਦਰਜ ,ਦੇਖੋ ਵੀਡੀਓ:ਮੁੰਬਈ : ਬਾਲੀਵੁੱਡ ਤੇ ਪਾਲੀਵੁੱਡ ਦੀ ਮਸ਼ਹੂਰ ਪੰਜਾਬੀ ਰੈਪਰ ਹਾਰਡ ਕੌਰ ਹਮੇਸ਼ਾ ਵਿਵਾਦਾਂ ‘ਚ ਰਹਿੰਦੀ ਹੈ। ਪੰਜਾਬੀ ਰੈਪਰ ਇਸ ਵਾਰ ਫ਼ਿਰ ਤੋਂ ਸੁਰਖੀਆਂ ‘ਚ ਆ ਗਈ ਹੈ। ਇਸ ਦੌਰਾਨ ਹਾਰਡ ਕੌਰ ਦਾ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ।ਇਸ ਵੀਡੀਓ ‘ਚ ਉਹ ਰੈਫਰੈਂਡਮ 2020 ਕੰਪੇਨ ਦਾ ਸਮਰਥਨ ਕਰਦੇ ਹੋਏ ਨਜ਼ਰ ਆ ਰਹੇ ਹਨ।ਇਸ ਤੋਂ ਇਲਾਵਾ ਉਹਨਾਂ ਨੇ ਲੋਕਾਂ ਨੂੰ ਖਾਲਿਸਤਾਨ ਦਾ ਸਾਥ ਦੇਣ ਦੀ ਅਪੀਲ ਕੀਤੀ ਹੈ।

Rapper Hard Kaur supports Khalistani group ,FIR registered

ਮਸ਼ਹੂਰ ਰੈਪਰ ਹਾਰਡ ਕੌਰ ਬਣੀ “ਖਾਲਿਸਤਾਨੀ” ਸਮਰਥਕ ,ਪਰਚਾ ਦਰਜ ,ਦੇਖੋ ਵੀਡੀਓ

ਦਰਅਸਲ ‘ਚ ਖਾਲਿਸਤਾਨ ਸਮਰਥਕ ਸਮੂਹ ‘ਦਿ ਸਿੱਖ ਫਾਰ ਜਸਟਿਸ’ ‘ਤੇ ਭਾਰਤ ਸਰਕਾਰ ਦੁਆਰਾ ਪਾਬੰਦੀ ਲਾਉਣ ਤੋਂ ਬਾਅਦ ਬ੍ਰਿਟੇਨ ਦੀ ਮਸ਼ਹੂਰ ਪੰਜਾਬੀ ਰੈਪਰ ਹਾਰਡ ਕੌਰ ‘ਰੈਫਰੈਂਡਮ’ ਦੇ ਸਮਰਥਨ ‘ਚ ਅੱਗੇ ਆਈ ਹੈ, ਜਿਸ ਨੂੰ ਲੈ ਕੇ ਹੁਣ ਉਸ ‘ਤੇ ਐੱਫ.ਆਈ.ਆਰ ਵੀ ਦਰਜ ਹੋ ਚੁੱਕੀ ਹੈ।

Rapper Hard Kaur supports Khalistani group ,FIR registered

ਮਸ਼ਹੂਰ ਰੈਪਰ ਹਾਰਡ ਕੌਰ ਬਣੀ “ਖਾਲਿਸਤਾਨੀ” ਸਮਰਥਕ ,ਪਰਚਾ ਦਰਜ ,ਦੇਖੋ ਵੀਡੀਓ

ਇਸ ਵੀਡੀਓ ਚ ਹਾਰਡ ਕੌਰ ਨੇ ਰੈਫਰੰਡਮ 2020 ਦੀ ਟੀ-ਸ਼ਰਟ ਪਾਈ ਹੋਈ ਹੈ।ਇਸ ਦੌਰਾਨ ਸਿੱਖਾਂ ਤੋਂ ਖਾਲਿਸਤਾਨ ਦੇ ਸਮਰਥਨ ‘ਚ ਵੋਟ ਪਾਉਣ ਦੀ ਅਪੀਲ ਦੇ ਨਾਲ ਹਾਰਡ ਕੌਰ ਨੇ ‘ਓਪਰੇਸ਼ਨ ਬਲਿਊ’ ਦੌਰਾਨ ਮਾਰੇ ਗਏ ਨੇਤਾ ਜਰਨੈਲ ਸਿੰਘ ਭਿੰਡਰਾਵਾਲੇ ਦੀ ਤਾਰੀਫ ‘ਚ ਪਾਰੰਪਰਿਕ ਸਿੱਖ ਗਾਇਕ ਤਰਸੇਮ ਸਿੰਘ ਮੋਰਨਵਾਲੀ ਦੁਆਰਾ ਗਾਏ ਗੀਤ ਨੂੰ ਵੀ ਸ਼ੇਅਰ ਕੀਤਾ।

Rapper Hard Kaur supports Khalistani group ,FIR registered

ਮਸ਼ਹੂਰ ਰੈਪਰ ਹਾਰਡ ਕੌਰ ਬਣੀ “ਖਾਲਿਸਤਾਨੀ” ਸਮਰਥਕ ,ਪਰਚਾ ਦਰਜ ,ਦੇਖੋ ਵੀਡੀਓ

ਦੱਸ ਦਈਏ ਕਿ ਹਾਰਡ ਕੌਰ ‘ਤੇ ਲਗਭਗ 1 ਮਹੀਨਾ ਪਹਿਲਾਂ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਤੇ ਆਰ. ਐੱਸ. ਐੱਸ. ਮੋਹਨ ਭਾਗਵਤ ਖਿਲਾਫ ਸੋਸ਼ਲ ਮੀਡੀਆ ‘ਤੇ ਕੂੜਪ੍ਰਚਾਰ ਕਰਨ ਦੇ ਦੋਸ਼ ‘ਚ ਮਾਮਲਾ ਦਰਜ ਕੀਤਾ ਗਿਆ ਸੀ।
-PTCNews