ਰੈਪਰ ਹਨੀ ਸਿੰਘ ਮੱਖਣਾ ਗੀਤ ਕਰਕੇ ਮੁਸੀਬਤ ‘ਚ ਫਸੇ , ਮੁਹਾਲੀ ਪੁਲਿਸ ਨੇ ਦਰਜ ਕੀਤਾ ਕੇਸ

Rapper Honey Singh Against Mohali Police Case registered
ਰੈਪਰ ਹਨੀ ਸਿੰਘ ਮੱਖਣਾ ਗੀਤ ਕਰਕੇ ਮੁਸੀਬਤ ‘ਚ ਫਸੇ , ਮੁਹਾਲੀ ਪੁਲਿਸ ਨੇ ਦਰਜ ਕੀਤਾ ਕੇਸ

ਰੈਪਰ ਹਨੀ ਸਿੰਘ ਮੱਖਣਾ ਗੀਤ ਕਰਕੇ ਮੁਸੀਬਤ ‘ਚ ਫਸੇ , ਮੁਹਾਲੀ ਪੁਲਿਸ ਨੇ ਦਰਜ ਕੀਤਾ ਕੇਸ:ਮੋਹਾਲੀ : ਬਾਲੀਵੁੱਡ ਤੇ ਪਾਲੀਵੁੱਡ ਦੇ ਮਸ਼ਹੁਰ ਗਾਇਕ ਅਤੇ ਰੈਪਰ ਹਨੀ ਸਿੰਘ ਦੇ ਲਈ ਇਕ ਨਵੀਂ ਸਮੱਸਿਆ ਖੜ੍ਹੀ ਹੋ ਗਈ ਹੈ। ਹਨੀ ਸਿੰਘ ਦਾ ਗੀਤ ਮੱਖਣਾ ਵਿਵਾਦਾਂ ਨਾਲ ਘਿਰ ਗਿਆ ਹੈ। ਪ੍ਰਸਿੱਧ ਪੰਜਾਬੀ ਪੌਪ ਗਾਇਕ ਰੈਪਰ ਹਨੀ ਸਿੰਘ ਦੇ ਖ਼ਿਲਾਫ਼ ਮੁਹਾਲੀ ਦੇ ਮਟੌੜ ਥਾਣੇ ‘ਚ ਕੇਸ ਦਰਜ ਕਰ ਲਿਆ ਹੈ।

Rapper Honey Singh Against Mohali Police Case registered
ਰੈਪਰ ਹਨੀ ਸਿੰਘ ਮੱਖਣਾ ਗੀਤ ਕਰਕੇ ਮੁਸੀਬਤ ‘ਚ ਫਸੇ , ਮੁਹਾਲੀ ਪੁਲਿਸ ਨੇ ਦਰਜ ਕੀਤਾ ਕੇਸ

ਇਹ ਕੇਸ ਹਨੀ ਸਿੰਘ ਵੱਲੋਂ ਗਾਏ ਮੱਖਣਾ ਗੀਤ ਵਿਚ ਔਰਤਾਂ ਬਾਰੇ ਵਰਤੀ ਗਈ “ਭੱਦੀ ” ਸ਼ਬਦਾਵਲੀ ਦੇ ਦੋਸ਼ ਹੇਠ ਦਰਜ ਕੀਤਾ ਗਿਆ ਹੈ।ਇਸ ਮਾਮਲੇ ‘ਚ ਟੀ–ਸੀਰੀਜ਼ ਕੰਪਨੀ ਦੇ ਮਾਲਕ ਭੂਸ਼ਨ ਕੁਮਾਰ ਵਿਰੁੱਧ ਵੀ ਕੇਸ ਦਰਜ ਹੋਇਆ ਹੈ।ਜ਼ਿਕਰਯੋਗ ਹੈ ਕਿ ਹਨੀ ਸਿੰਘ ਦਾ ਨਾਤਾ ਵਿਵਾਦਾਂ ਨਾਲ ਕੋਈ ਨਵਾਂ ਨਹੀਂ ਹੈ। ਸਾਲ 2013 ਦੌਰਾਨ ਉਸ ਨੇ ਗੀਤ ‘ਮੈਂ ਹੂੰ ਬਲਾਤਕਾਰੀ’ ਗਾਇਆ ਸੀ, ਤਦ ਵੀ ਉਸ ਦੀ ਬਹੁਤ ਤਿੱਖੀ ਆਲੋਚਨਾ ਹੋਈ ਸੀ।

Rapper Honey Singh Against Mohali Police Case registered
ਰੈਪਰ ਹਨੀ ਸਿੰਘ ਮੱਖਣਾ ਗੀਤ ਕਰਕੇ ਮੁਸੀਬਤ ‘ਚ ਫਸੇ , ਮੁਹਾਲੀ ਪੁਲਿਸ ਨੇ ਦਰਜ ਕੀਤਾ ਕੇਸ

ਮੋਹਾਲੀ ਦੇ ਐੱਸਐੱਸਪੀ ਹਰਚਰਨ ਸਿੰਘ ਭੁੱਲਰ ਨੇ ਦੱਸਿਆ ਕਿ ਇਸ ਗੀਤ ਵਿੱਚ ਕਥਿਤ ਤੌਰ ’ਤੇ ਔਰਤਾਂ ਦਾ ਅਪਮਾਨ ਕੀਤਾ ਗਿਆ ਹੈ।ਇਹ ਕੇਸ ਹੁਣ ਸੂਚਨਾ ਤਕਨਾਲੋਜੀ ਕਾਨੂੰਨ ਤੇ ਔਰਤਾਂ ਵਿਰੁੱਧ ਗ਼ਲਤ ਕਿਸਮ ਦੀਆਂ ਟਿੱਪਣੀ ਕਸਣ ਬਾਰੇ ਕਾਨੂੰਨ ਦੇ ਸੈਕਸ਼ਨ 6 ਅਧੀਨ ਦਾਇਰ ਕੀਤਾ ਗਿਆ ਹੈ।

Rapper Honey Singh Against Mohali Police Case registered
ਰੈਪਰ ਹਨੀ ਸਿੰਘ ਮੱਖਣਾ ਗੀਤ ਕਰਕੇ ਮੁਸੀਬਤ ‘ਚ ਫਸੇ , ਮੁਹਾਲੀ ਪੁਲਿਸ ਨੇ ਦਰਜ ਕੀਤਾ ਕੇਸ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ :ਪਾਕਿਸਤਾਨ ਦੇ ਸਭ ਤੋਂ ਭਾਰੇ ਵਿਅਕਤੀ ਦੀ ਹੋਈ ਮੌਤ , ICU ਵਿੱਚ ਇਕੱਲਾ ਛੱਡ ਕੇ ਭੱਜ ਗਈ ਸੀ ਨਰਸ

ਦੱਸ ਦੇਈਏ ਕਿ ਇਸ ਬਾਰੇ ਸ਼ਿਕਾਇਤ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਕੀਤੀ ਸੀ। ਇਹ ਹਨੀ ਸਿੰਘ ਦਾ ਨਵਾਂ ਗੀਤ ਹੈ। ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਸੂਬੇ ਦੇ ਡੀਜੀਪੀ ਨੂੰ ਹਨੀ ਸਿੰਘ ਦੇ ਗੀਤ ‘ਮੱਖਣਾ’ ਵਿਰੁੱਧ ਸ਼ਿਕਾਇਤ ਕੀਤੀ ਸੀ।ਉਨ੍ਹਾਂ ਇਸ ਗੀਤ ਉੱਤੇ ਪਾਬੰਦੀ ਲਾਉਣ ਲਈ ਆਖਿਆ ਸੀ।
-PTCNews