Wed, Apr 24, 2024
Whatsapp

Raptors ਨੇ ਪਹਿਲੀ ਵਾਰ ਜਿੱਤਿਆ NBA ਫਾਈਨਲ, ਜਿੱਤ ਦੀ ਖੁਸ਼ੀ 'ਚ ਟੋਰਾਂਟੋ ਵਾਸੀਆਂ ਨੇ ਪਾਏ ਭੰਗੜੇ, ਦੇਖੋ ਵੀਡੀਓ

Written by  Jashan A -- June 14th 2019 07:37 PM -- Updated: June 14th 2019 07:38 PM
Raptors ਨੇ ਪਹਿਲੀ ਵਾਰ ਜਿੱਤਿਆ NBA ਫਾਈਨਲ, ਜਿੱਤ ਦੀ ਖੁਸ਼ੀ 'ਚ ਟੋਰਾਂਟੋ ਵਾਸੀਆਂ ਨੇ ਪਾਏ ਭੰਗੜੇ, ਦੇਖੋ ਵੀਡੀਓ

Raptors ਨੇ ਪਹਿਲੀ ਵਾਰ ਜਿੱਤਿਆ NBA ਫਾਈਨਲ, ਜਿੱਤ ਦੀ ਖੁਸ਼ੀ 'ਚ ਟੋਰਾਂਟੋ ਵਾਸੀਆਂ ਨੇ ਪਾਏ ਭੰਗੜੇ, ਦੇਖੋ ਵੀਡੀਓ

Raptors ਨੇ ਪਹਿਲੀ ਵਾਰ ਜਿੱਤਿਆ NBA ਫਾਈਨਲ, ਜਿੱਤ ਦੀ ਖੁਸ਼ੀ 'ਚ ਟੋਰਾਂਟੋ ਵਾਸੀਆਂ ਨੇ ਪਾਏ ਭੰਗੜੇ, ਦੇਖੋ ਵੀਡੀਓ,ਟੋਰਾਂਟੋ ਰੇਪਟਰਸ ਐਨਬੀਏ ਫਾਈਨਲ 'ਚ ਵੱਡਾ ਪਲਟਵਾਰ ਕਰਦਿਆਂ ਗੋਲਡਨ ਸਟੇਟ ਵਾਰਿਓਰ੍ਸ ਨੂੰ ਰੋਮਾਂਚਕ ਮੁਕਾਬਲੇ 'ਚ ਮਾਤ ਦੇ ਦਿੱਤੀ ਹੈ। ਰੇਪਟਰਸ ਨੇ ਗੋਲਡਨ ਸਟੇਟ ਵਾਰਿਓਰ੍ਸ ਨੂੰ 114-110 ਨਾਲ ਹਰਾ ਕੇ ਇਕ ਇਤਿਹਾਸਿਕ ਅਤੇ ਸ਼ਾਨਦਾਰ ਜਿੱਤ ਹਾਸਿਲ ਕੀਤੀ ਹੈ।

ਇਹ ਪਹਿਲੀ ਵਾਰ ਹੈ ਜਦੋ ਕੈਨੇਡਾ ਦੀ ਕਿਸੇ ਟੀਮ ਨੇ ਇਹ ਖਿਤਾਬ ਜਿੱਤਿਆ ਹੈ।ਜਿਸ ਤੋਂ ਬਾਅਦ ਜਿੱਤ ਦੀ ਖੁਸ਼ੀ 'ਚ ਸ਼ਹਿਰ ਟੋਰਾਂਟੋ ਦੀਆਂ ਸੜਕਾਂ ਭੰਗੜੇ ਪੈਣੇ ਸ਼ੁਰੂ ਹੋ ਗਏ। ਜਿਸ ਨਾਲ ਸੜਕਾਂ ਜਾਮ ਹੋ ਗਈਆਂ। ਹੋਰ ਪੜ੍ਹੋ:ਹਰਸਿਮਰਤ ਬਾਦਲ ਨੇ ਇਰਾਕ ‘ਚ ਫਸੇ 7 ਪੰਜਾਬੀ ਨੌਜਵਾਨਾਂ ਦੀ ਦੇਸ਼ ਵਾਪਸੀ ਯਕੀਨੀ ਬਨਾਉਣ ਲਈ ਮਦਦ ਦੀ ਕੀਤੀ ਅਪੀਲ ਕੈਨੇਡਾ ਦੇ ਵੱਖ ਵੱਖ ਹਿੱਸਿਆਂ ਜਿਵੇਂ ਕਿ ਕਿਚਨਰ, ਬੁਰਲਿੰਗਟਨ , ਮਿਸੀਸਾਗਾ ਵਿਚ ਟੋਰਾਂਟੋ ਰੇਪਟਰਸ ਦੀ ਇਸ ਜਿੱਤ ਦਾ ਜਸ਼ਨ ਮਨਾਇਆ ਗਿਆ। ਤੁਹਾਨੂੰ ਦੱਸ ਦੇਈਏ ਕਿ ਟੋਰਾਂਟੋ ਰੇਪਟਰਸ ਦੇ ਖਿਡਾਰੀ ਕਾਵਹਿ ਲਿਉਨਾਰਡ ਨੂੰ ਐਨਬੀਏ ਫਾਈਨਲ ਚੈਂਪੀਨਸ਼ਿਪ ਦੇ MVP ਜਾਣੀ ਕਿ ਮੋਸਟ ਵਲੁਅਬਲ ਪਲੇਅਰ ਦੇ ਇਨਾਮ ਨਾਲ ਨਵਾਜਿਆ ਗਿਆ ਹੈ, ਲਿਉਨਾਰਡ ਨੇ 22 ਪੁਇੰਟ ਹਾਸਲ ਕੀਤੇ। ਲਿਉਨਾਰਡ ਤੋਂ ਇਲਾਵਾ ਬਾਕੀ ਦੇ ਖਿਡਾਰੀਆਂ ਪਾਸਕਲ ਸਿਆਕਾਮ, ਫਰੈੱਡ ਵਾਂਵਲੀਟ ਅਤੇ ਕਾਇਲ ਲੌਰੀ ਆਦਿ ਖਿਡਾਰੀਆਂ ਨੇ ਵੀ ਬੇਹੱਦ ਸ਼ਾਨਦਾਰ ਪ੍ਰਦਰਸ਼ਨ ਕੀਤਾ।   -PTC News

Top News view more...

Latest News view more...