Advertisment

ਬਾਲੀਵੁੱਡ ਅਦਾਕਾਰਾ ਰਵੀਨਾ ਟੰਡਨ ਖਿਲਾਫ ਦਰਜ ਹੋਈ ਐੱਫਆਈਆਰ ,ਜਾਣੋ ਕਿਉਂ

author-image
Shanker Badra
New Update
ਬਾਲੀਵੁੱਡ ਅਦਾਕਾਰਾ ਰਵੀਨਾ ਟੰਡਨ ਖਿਲਾਫ ਦਰਜ ਹੋਈ ਐੱਫਆਈਆਰ ,ਜਾਣੋ ਕਿਉਂ
Advertisment
ਬਾਲੀਵੁੱਡ ਅਦਾਕਾਰਾ ਰਵੀਨਾ ਟੰਡਨ ਖਿਲਾਫ ਦਰਜ ਹੋਈ ਐੱਫਆਈਆਰ ,ਜਾਣੋ ਕਿਉਂ:ਬਾਲੀਵੁੱਡ ਅਦਾਕਾਰਾ ਰਵੀਨਾ ਟੰਡਨ ਨੂੰ ਬਿਹਾਰ ਜਾਣਾ ਉਸ ਸਮੇਂ ਮਹਿੰਗਾ ਪੈ ਗਿਆ ,ਜਦੋਂ ਉਹ ਕਾਨੂੰਨੀ ਸ਼ਿੰਕਜੇ 'ਚ ਫਸ ਗਈ ਹੈ। ਹਾਂ ਜੀ ‘ਅੱਖੀਓਂ ਸੇ ਗੋਲੀ ਮਾਰਨ ਵਾਲੀ ਅਦਾਕਾਰਾ ਰਵੀਨਾ ਟੰਡਨ ਦੇ ਖਿਲਾਫ ਐੱਫਆਈਆਰ ਦਰਜ ਹੋ ਚੁੱਕੀ ਹੈ।ਉਸ 'ਤੇ ਇਕ ਹੋਟਲ ਦੇ ਪ੍ਰੋਗਰਾਮ ਦੌਰਾਨ ਸੜਕ 'ਤੇ ਜਾਮ ਲਾਉਣ ਦਾ ਦੋਸ਼ ਲੱਗਾ ਹੈ। ਜਾਣਕਾਰੀ ਮੁਤਾਬਕ ਰਵੀਨਾ ਟੰਡਨ 12 ਅਕਤੂਰ ਨੂੰ ਬਿਹਾਰ ਦੇ ਮੁਜੱਫਰਪੁਰ ‘ਚ ਕਿਸੇ ਹੋਟਲ ਦਾ ਉਦਘਾਟਨ ਕਰਨ ਗਈ ਸੀ,ਜਿਸ ਦੇ ਚਲਦੇ ਉੱਥੇ ਕਾਫੀ ਵੱਡਾ ਟ੍ਰੈਫਿਕ ਜਾਮ ਲੱਗ ਗਿਆ।ਇਸ ਦੌਰਾਨ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ।ਜਿਸ ਦੇ ਚੱਲਦਿਆਂ ਉਸ ਦੇ ਖਿਲਾਫ ਸ਼ਿਕਾਇਤ ਦਰਜ ਹੋਈ ਹੈ।ਇਹ ਕੇਸ ਵਕੀਲ ਸੁਧੀਰ ਓਝਾ ਨੇ ਦਰਜ ਕਰਵਾਇਆ ਸੀ।ਜਿਸ ਤੋਂ ਬਾਅਦ ਰਵੀਨਾ ਟੰਡਨ ਦੇ ਖਿਲਾਫ ਕਾਜੀ ਮਹੁਮੰਦਪੁਰ ਥਾਣੇ 'ਚ ਮਾਮਲਾ ਦਰਜ ਕੀਤਾ ਗਿਆ ਹੈ। ਦੱਸ ਦੇਈਏ ਕਿ ਆਪਣੀ ਸ਼ਿਕਾਇਤ ਵਿੱਚ ਸੁਧੀਰ ਓਝਾ ਨੇ ਦੋਸ਼ ਲਾਇਆ ਕਿ ਰਵੀਨਾ ਦੇ ਇਸ ਪ੍ਰੋਗਰਾਮ ਕਾਰਨ ਲੋਕ ਕਾਫੀ ਦੇਰ ਤੱਕ ਟ੍ਰੈਫਿਕ ਜਾਮ 'ਚ ਫਸੇ ਰਹੇ।ਉਸ ਨੇ ਅਦਾਲਤ ਤੋਂ ਰਵੀਨਾ ਖਿਲਾਫ ਐੱਫਆਈਆਰ ਦਰਜ ਕਰਨਾ ਦਾ ਪੁਲਿਸ ਨੂੰ ਆਦੇਸ਼ ਦੇਣ ਲਈ ਕਿਹਾ ਸੀ।ਇਸ ਦੇ ਨਾਲ ਰਵੀਨਾ ਦੇ ਇਲਾਵਾ ਹੋਟਲ ਦੇ ਮਾਲਿਕ ਪ੍ਰਣਵ ਕੁਮਾਰ ਅਤੇ ਉਮੇਸ਼ ਸਿੰਘ ਦੇ ਖਿਲਾਫ ਵੀ ਸ਼ਿਕਾਇਤ ਦਰਜ ਕੀਤੀ ਗਈ ਹੈ। -PTCNews-
latest-news raveena-tandon-news india-latest-news news-in-punjabi news-in-punjab
Advertisment

Stay updated with the latest news headlines.

Follow us:
Advertisment