Ravi Shastri Test Positive: ਟੀਮ ਇੰਡੀਆ ਦੇ ਕੋਚ ਰਵੀ ਸ਼ਾਸਤਰੀ ਕੋਰੋਨਾ ਪੌਜ਼ਟਿਵ

By Riya Bawa - September 05, 2021 5:09 pm

ਮੁੰਬਈ: ਭਾਰਤੀ ਕ੍ਰਿਕਟ ਟੀਮ ਦੇ ਮੁੱਖ ਕੋਚ ਰਵੀ ਸ਼ਾਸਤਰੀ ਦੀ ਕੋਰੋਨਾ ਰਿਪੋਰਟ ਪੌਜ਼ੇਟਿਵ ਪਾਈ ਗਈ ਹੈ। ਦੱਸ ਦੇਈਏ ਕਿ ਬੀਤੀ ਸ਼ਾਮ ਕੋਚ ਰਵੀ ਸ਼ਾਸਤਰੀ ਦਾ ਲੇਟਰਲ ਫਲੋ ਟੈਸਟ ਪੌਜ਼ੇਟਿਵ ਆਇਆ, ਜਿਸ ਤੋਂ ਬਾਅਦ ਬੀਸੀਸੀਆਈ ਦੀ ਮੈਡੀਕਲ ਟੀਮ ਨੇ ਸਾਵਧਾਨੀ ਵਜੋਂ ਮੁੱਖ ਕੋਚ ਰਵੀ ਸ਼ਾਸਤਰੀ ਸਮੇਤ ਚਾਰ ਮੈਂਬਰਾਂ ਨੂੰ ਆਈਸੋਲੇਟ ਕਰ ਦਿੱਤਾ।

ਬੀਸੀਸੀਆਈ ਨੇ ਰਵੀ ਸ਼ਾਸਤਰੀ ਸਣੇ ਗੇਂਦਬਾਜ਼ੀ ਕੋਚ ਬੀ ਅਰੁਣ, ਫੀਲਡਿੰਗ ਕੋਚ ਆਰ ਸ਼੍ਰੀਧਰ ਅਤੇ ਫਿਜ਼ੀਓਥੈਰੇਪਿਸਟ ਨਿਤਿਨ ਪਟੇਲ ਨੂੰ ਆਈਸੋਲੇਟ ਕਰ ਦਿੱਤਾ ਹੈ। ਬੀਸੀਸੀਆਈ ਨੇ ਦੱਸਿਆ ਕਿ ਉਨ੍ਹਾਂ ਦਾ ਆਰਟੀ-ਪੀਸੀਆਰ ਟੈਸਟ ਹੋਇਆ ਹੈ ਅਤੇ ਉਹ ਟੀਮ ਹੋਟਲ ਵਿੱਚ ਰਹਿਣਗੇ। ਹਾਲਾਂਕਿ, ਉਹ ਟੀਮ ਇੰਡੀਆ ਦੇ ਨਾਲ ਯਾਤਰਾ ਨਹੀਂ ਕਰਨਗੇ ਜਦੋਂ ਤੱਕ ਮੈਡੀਕਲ ਟੀਮ ਦੁਆਰਾ ਇਸਦੀ ਪੁਸ਼ਟੀ ਨਹੀਂ ਹੋ ਜਾਂਦੀ।

ਓਵਲ ਟੈਸਟ ਦੀ ਗੱਲ ਕਰੀਏ ਤਾਂ ਟੀਮ ਇੰਡੀਆ ਨੇ ਦੂਜੀ ਪਾਰੀ ਵਿੱਚ ਤਿੰਨ ਵਿਕਟਾਂ ਦੇ ਨੁਕਸਾਨ 'ਤੇ 280 ਦੌੜਾਂ ਬਣਾਈਆਂ ਹਨ। ਭਾਰਤ ਕੋਲ ਇਸ ਵੇਲੇ 181 ਦੌੜਾਂ ਦੀ ਲੀਡ ਹੈ। ਇੰਗਲੈਂਡ ਨੇ ਪਹਿਲੀ ਪਾਰੀ ਵਿੱਚ 291 ਦੌੜਾਂ ਬਣਾਈਆਂ ਸਨ। ਭਾਰਤ ਦੀ ਪਹਿਲੀ ਪਾਰੀ 191 ਦੌੜਾਂ 'ਤੇ ਸਿਮਟ ਗਈ। ਅੱਜ ਮੈਚ ਦਾ ਚੌਥਾ ਦਿਨ ਹੈ ਅਤੇ ਭਾਰਤ ਇਸ ਸਮੇਂ ਵਿਰਾਟ ਕੋਹਲੀ ਅਤੇ ਰਵਿੰਦਰ ਜਡੇਜਾ ਕ੍ਰੀਜ਼ 'ਤੇ ਹੈ। ਜਡੇਜਾ 12 ਅਤੇ ਕੋਹਲੀ 29 ਦੌੜਾਂ ਬਣਾ ਕੇ ਖੇਡ ਰਹੇ ਹਨ। ਪੰਜ ਟੈਸਟ ਮੈਚਾਂ ਦੀ ਸੀਰੀਜ਼ ਫਿਲਹਾਲ 1-1 ਨਾਲ ਬਰਾਬਰੀ 'ਤੇ ਹੈ।

-PTC News

adv-img
adv-img