RBI ਦਾ ਵੱਡਾ ਫ਼ੈਸਲਾ , ਹੁਣ ਬੈਂਕ ਗ੍ਰਾਹਕਾਂ ਨੂੰ ਸੋਨੇ ਦੇ ਗਹਿਣਿਆਂ ‘ਤੇ 90 ਫੀਸਦੀ ਤੱਕ ਲੋਨ ਦੇ ਸਕਦੇ ਹਨ

RBI ਦਾ ਵੱਡਾ ਫ਼ੈਸਲਾ , ਹੁਣ ਬੈਂਕ ਗ੍ਰਾਹਕਾਂ ਨੂੰ ਸੋਨੇ ਦੇ ਗਹਿਣਿਆਂ 'ਤੇ 90 ਫੀਸਦੀ ਤੱਕ ਲੋਨ ਦੇ ਸਕਦੇ ਹਨ  

RBI ਦਾ ਵੱਡਾ ਫ਼ੈਸਲਾ , ਹੁਣ ਬੈਂਕ ਗ੍ਰਾਹਕਾਂ ਨੂੰ ਸੋਨੇ ਦੇ ਗਹਿਣਿਆਂ ‘ਤੇ 90 ਫੀਸਦੀ ਤੱਕ ਲੋਨ ਦੇ ਸਕਦੇ ਹਨ:ਨਵੀਂ ਦਿੱਲੀ : ਭਾਰਤੀ ਰਿਜ਼ਰਵ ਬੈਂਕ ਦੀ ਮੁਦਰਾ ਨੀਤੀ ਕਮੇਟੀ ਦੀ ਤਿੰਨ ਰੋਜ਼ਾ ਮੀਟਿੰਗ ਅੱਜ ਵੀਰਵਾਰ ਨੂੰ ਸਮਾਪਤ ਹੋ ਗਈ ਹੈ ,ਜਿਸ ਤੋਂ ਬਾਅਦ ਆਰਬੀਆਈ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਪ੍ਰੈਸ ਕਾਨਫਰੰਸ ਕਰਕੇ ਕਮੇਟੀ ਦੁਆਰਾ ਲਏ ਗਏ ਫੈਸਲਿਆਂ ਦੀ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਹੁਣ ਲੋਕਾਂ ਨੂੰ ਗੋਲਡ ਲੋਨ ਉੱਤੇ ਵੱਡੀ ਰਾਹਤ ਦਿੱਤੀ ਹੈ ਅਤੇ ਸੋਨਾ ਗਿਰਵੀ ਰੱਖਣ ਉੱਤੇ 15 ਫੀਸਦੀ ਜ਼ਿਆਦਾ ਲੋਨ ਦੇਣ ਦਾ ਫੈਸਲਾ ਕੀਤਾ ਗਿਆ ਹੈ।

RBI ਦਾ ਵੱਡਾ ਫ਼ੈਸਲਾ , ਹੁਣ ਬੈਂਕ ਗ੍ਰਾਹਕਾਂ ਨੂੰ ਸੋਨੇ ਦੇ ਗਹਿਣਿਆਂ ‘ਤੇ 90 ਫੀਸਦੀ ਤੱਕ ਲੋਨ ਦੇ ਸਕਦੇ ਹਨ

ਗਵਰਨਰ ਸ਼ਕਤੀਕਾਂਤ ਦਾਸ ਨੇ ਦੱਸਿਆ ਕਿ ਰੈਪੋ ਰੇਟ ਚਾਰ ਫੀਸਦੀ ਉੱਤੇ ਬਰਕਰਾਰ ਹੈ ਅਤੇ ਇਸ ਵਿਚ ਕੋਈ ਵੀ ਬਦਲਾਅ ਨਹੀਂ ਕੀਤਾ ਗਿਆ ਹੈ। ਇਸ ਤੋਂ ਇਲਾਵਾ ਰਿਵਰਸ ਰੈਪੋ ਰੇਟ ਵੀ 3.35 ਫੀਸਦੀ ਉੱਤੇ ਸਥਿਰ ਰੱਖਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਵਿਸ਼ਵਵਿਆਪੀ ਅਰਥਵਿਵਸਥਾ ਹੁਣ ਵੀ ਕਮਜ਼ੋਰ ਹੈ ਪਰ ਵਿਦੇਸ਼ ਮੁੰਦਰਾ ਭੰਡਾਰ ਵੱਧਣ ਦਾ ਸਿਲਸਿਲਾ ਜਾਰੀ ਹੈ। ਭਾਰਤ ਵਿਚ ਆਰਥਿਕ ਸੁਧਾਰ ਸ਼ੁਰੂ ਹੋ ਗਿਆ ਹੈ ਅਤੇ ਖੁਦਰਾ ਮਹਿੰਗਾਈ ਦਰ ਕੰਟਰੋਲ ਵਿਚ ਹੈ।

ਸਸ਼ੀਕਾਂਤ ਨੇ ਦੱਸਿਆ ਕਿ “ਆਰਬੀਆਈ ਨੇ ਗੋਲਡ ਜਵੈਲਰੀ ਉੱਤੇ ਕਰਜ਼ ਦੀ ਕੀਮਤ ਨੂੰ ਵਧਾ ਦਿੱਤਾ ਹੈ। ਆਰਬੀਆਈ ਨੇ ਕੋਵਿਡ -19 ਮਹਾਂਮਾਰੀ ਦੇ ਮੱਦੇਨਜ਼ਰ ਵਪਾਰਕ ਬੈਂਕਾਂ ਨੂੰ ਸੋਨੇ ਦੇ ਗਹਿਣਿਆਂ ‘ਤੇ 90 ਫ਼ੀਸਦੀ ਤੱਕ ਦਾ ਮੁੱਲ ਉਧਾਰ ਦੇਣ ਦੀ ਆਗਿਆ ਦੇ ਦਿੱਤੀ ਹੈ। ਮੌਜੂਦਾ ਨਿਯਮਾਂ ਦੇ ਅਨੁਸਾਰ ਬੈਂਕ ਸੋਨੇ ਦੇ ਗਹਿਣਿਆਂ ‘ਤੇ ਆਪਣੇ ਮੁੱਲ ਦੇ 75% ਤੱਕ ਕਰਜ਼ੇ ਦੇ ਸਕਦੇ ਹਨ। ਆਰਬੀਆਈ ਨੇ ਹੁਣ ਇਸ ਸੀਮਾ ਨੂੰ ਵਧਾ ਕੇ 90 ਫੀਸਦੀ ਕਰਨ ਦਾ ਫੈਸਲਾ ਕੀਤਾ ਹੈ।

RBI ਦਾ ਵੱਡਾ ਫ਼ੈਸਲਾ , ਹੁਣ ਬੈਂਕ ਗ੍ਰਾਹਕਾਂ ਨੂੰ ਸੋਨੇ ਦੇ ਗਹਿਣਿਆਂ ‘ਤੇ 90 ਫੀਸਦੀ ਤੱਕ ਲੋਨ ਦੇ ਸਕਦੇ ਹਨ

ਹੁਣ ਗ੍ਰਾਹਕਾਂ ਨੂੰ ਬੈਂਕ ਸੋਨੇ ਦੇ ਗਹਿਣਿਆਂ ‘ਤੇ 90 ਫੀਸਦੀ ਤੱਕ ਲੋਨ ਦੇ ਸਕਣਗੇ ਜੋ ਕਿ ਹੁਣ ਤੱਕ 75 ਫੀਸਦੀ ਹੀ ਮਿਲਦਾ ਸੀ। ਹਾਲਾਂਕਿ ਇਹ ਅਸਥਾਈ ਛੋਟ ਹੈ ਜੋ ਕਿ ਅਗਲੇ ਸਾਲ ਮਾਰਚ 2021 ਤੱਕ ਦਿੱਤੀ ਗਈ ਹੈ। ਭਾਵ ਹੁਣ 6 ਅਗਸਤ ਤੱਕ 1 ਲੱਖ ਦੇ ਗੋਲਡ ਉੱਤੇ 75 ਹਜ਼ਾਰ ਰੁਪਏ ਦਾ ਲੋਨ ਮਿਲ ਰਿਹਾ ਹੈ ਪਰ ਆਰਬੀਆਈ ਦੇ ਫੈਸਲੇ ਤੋਂ ਬਾਅਦ ਭਲਕੇ ਯਾਨੀ 7 ਅਗਸਤ ਤੋਂ 1 ਲੱਖ ਦੇ ਗੋਲਡ ਉੱਤੇ 90 ਹਜ਼ਾਰ ਰੁਪਏ ਦਾ ਲੋਨ ਮਿਲੇਗਾ।
-PTCNews