ਮੁੱਖ ਖਬਰਾਂ

RBI ਨੇ ਇਸ ਵਾਰ ਰੈਪੋ ਰੇਟ 'ਚ ਨਹੀਂ ਕੀਤਾ ਕੋਈ ਬਦਲਾਅ, ਅਜੇ ਵੀ 4 ਫ਼ੀਸਦੀ 'ਤੇ ਹੀ ਬਰਕਰਾਰ

By Shanker Badra -- February 05, 2021 12:03 pm

RBI ਨੇ ਇਸ ਵਾਰ ਰੈਪੋ ਰੇਟ 'ਚ ਨਹੀਂ ਕੀਤਾ ਕੋਈ ਬਦਲਾਅ, ਅਜੇ ਵੀ 4 ਫ਼ੀਸਦੀ 'ਤੇ ਹੀ ਬਰਕਰਾਰ:ਨਵੀਂ ਦਿੱਲੀ : ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ (RBI Governor Shaktikanta Das) ਨੇ ਸ਼ੁੱਕਰਵਾਰ ਨੂੰ ਨਵੀਂ ਕ੍ਰੈਡਿਟ ਪਾਲਿਸੀ (Monetary Policy) ਦਾ ਐਲਾਨ ਕੀਤਾ ਹੈ। ਆਰ.ਬੀ. ਆਈ. (Reserve Bank) ਨੇ ਇਸ ਵਾਰ ਵੀ ਵਿਆਜ ਦਰਾਂ 'ਚ ਕੋਈ ਬਦਲਾਅ ਨਹੀਂ ਕੀਤਾ ਹੈ।

ਪੜ੍ਹੋ ਹੋਰ ਖ਼ਬਰਾਂ : ਰਿਹਾਨਾ ਤੇ ਕਿਸਾਨਾਂ ਖਿਲਾਫ਼ ਟਵੀਟ ਕਰਨ ਵਾਲੇ ਬਾਲੀਵੁੱਡ ਸਿਤਾਰਿਆਂ ਨੂੰ ਜੈਜ਼ੀ ਬੀ ਨੇ ਦਿੱਤਾ ਠੋਕਵਾਂ ਜਵਾਬ

RBI Monetary Policy: India’s central bank keeps repo rate unchanged at 4%, maintains accommodative stance RBI ਨੇ ਇਸ ਵਾਰ ਰੈਪੋ ਰੇਟ 'ਚ ਨਹੀਂ ਕੀਤਾ ਕੋਈ ਬਦਲਾਅ, ਅਜੇ ਵੀ 4 ਫ਼ੀਸਦੀ 'ਤੇ ਹੀ ਬਰਕਰਾਰ

ਉਨ੍ਹਾਂ ਕਿਹਾ ਕਿ ਰੈਪੋ ਰੇਟ ਪਹਿਲਾਂ ਵਾਂਗ 4 ਫ਼ੀਸਦੀ ਬਣੀ ਰਹੇਗਾ, ਯਾਨੀ ਵਿਆਜ ਦਰਾਂ ਵਿਚ ਹੋਰ ਕਮੀ ਨਹੀਂ ਆਵੇਗੀ। ਆਮ ਬਜਟ ਤੋਂ ਬਾਅਦ ਉਮੀਦ ਲਾਈ ਬੈਠੇ ਮੱਧ ਵਰਗ ਦੇ ਇਕ ਵਾਰ ਫਿਰ ਨਿਰਾਸ਼ਾ ਹੀ ਹੱਥ ਲੱਗੀ ਹੈ।

RBI Monetary Policy: India’s central bank keeps repo rate unchanged at 4%, maintains accommodative stance RBI ਨੇ ਇਸ ਵਾਰ ਰੈਪੋ ਰੇਟ 'ਚ ਨਹੀਂ ਕੀਤਾ ਕੋਈ ਬਦਲਾਅ, ਅਜੇ ਵੀ 4 ਫ਼ੀਸਦੀ 'ਤੇ ਹੀ ਬਰਕਰਾਰ

ਆਰ.ਬੀ. ਆਈ. ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਅੱਜ ਪ੍ਰੈੱਸ ਕਾਨਫ਼ਰੰਸ ਕਰਕੇ ਇਸ ਦਾ ਐਲਾਨ ਕੀਤਾ। ਆਰ. ਬੀ. ਆਈ. ਨੇ ਵਿਆਜ ਦਰਾਂ 'ਚ ਕੋਈ ਬਦਲਾਅ ਨਹੀਂ ਕੀਤਾ ਹੈ, ਜਿਸ ਦਾ ਭਾਵ ਹੈ ਕਿ ਰੈਪੋ ਰੇਟ ਅਜੇ ਵੀ 4 ਫ਼ੀਸਦੀ ਅਤੇ ਰਿਵਰਸ ਰੈਪੋ ਰੇਟ 3.35 ਫ਼ੀਸਦੀ 'ਤੇ ਹੀ ਰਹੇਗਾ।

RBI Monetary Policy: India’s central bank keeps repo rate unchanged at 4%, maintains accommodative stance RBI ਨੇ ਇਸ ਵਾਰ ਰੈਪੋ ਰੇਟ 'ਚ ਨਹੀਂ ਕੀਤਾ ਕੋਈ ਬਦਲਾਅ, ਅਜੇ ਵੀ 4 ਫ਼ੀਸਦੀ 'ਤੇ ਹੀ ਬਰਕਰਾਰ

ਪੜ੍ਹੋ ਹੋਰ ਖ਼ਬਰਾਂ : ਅਮਰੀਕੀ ਫੁੱਟਬਾਲਰ JuJu Smith-Schuster ਵੱਲੋਂ ਸੰਘਰਸ਼ ਕਰ ਰਹੇ ਕਿਸਾਨਾਂ ਲਈ ਵਿੱਤੀ ਮਦਦ ਦਾ ਐਲਾਨ

ਇਸ ਦੇ ਨਾਲ ਹੀ ਰਿਜ਼ਰਵ ਬੈਂਕ ਨੇ ਆਗਾਮੀ ਵਿੱਤੀ ਸਾਲ 2021-22 'ਚ ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) 'ਚ 10.5 ਫ਼ੀਸਦੀ ਵਾਧੇ ਦਾ ਅਨੁਮਾਨ ਜਤਾਇਆ ਹੈ। ਗਵਰਨਰ ਸ਼ਕਤੀਕਾਂਤ ਦਾਸ ਨੇ ਇਸ ਫ਼ੈਸਲੇ ਨੂੰ ਅਰਥਚਾਰੇ ਲਈ ਜ਼ਰੂਰੀ ਦੱਸਿਆ। ਉਨ੍ਹਾਂ ਕਿਹਾ, ਅਸੀਂ ਦੇਖ ਰਹੇ ਹਾਂ ਕਿ ਭਾਰਤੀ ਅਰਥਵਿਵਸਥਾ ਸਿਰਫ਼ ਇਕ ਦਿਸ਼ਾ ਵਿਚ ਉੱਪਰ ਵੱਲ ਵਧ ਰਹੀ ਹੈ।
-PTCNews

  • Share