Advertisment

Yes Bank ਦੇ ਗਾਹਕਾਂ ਨੂੰ ਵੱਡਾ ਝਟਕਾ, ATM ਦੇ ਬਾਹਰ ਲੱਗੀਆਂ ਲੰਬੀਆਂ ਲਾਈਨਾਂ, ਪੜ੍ਹੋ ਪੂਰੀ ਖ਼ਬਰ

author-image
PTC NEWS
Updated On
New Update
Yes Bank ਦੇ ਗਾਹਕਾਂ ਨੂੰ ਵੱਡਾ ਝਟਕਾ, ATM ਦੇ ਬਾਹਰ ਲੱਗੀਆਂ ਲੰਬੀਆਂ ਲਾਈਨਾਂ, ਪੜ੍ਹੋ ਪੂਰੀ ਖ਼ਬਰ
Advertisment
ਨਵੀਂ ਦਿੱਲੀ : ਯੈੱਸ ਬੈਂਕ ਦੇ ਗਾਹਕਾਂ ਨੂੰ ਹੁਣ ਵੱਡਾ ਝਟਕਾ ਲੱਗਾ ਹੈ। ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਵੀਰਵਾਰ ਨੂੰ ਯੈਸ ਬੈਂਕ 'ਤੇ 50 ਹਜ਼ਾਰ ਰੁਪਏ ਤੋਂ ਜ਼ਿਆਦਾ ਨਕਦੀ ਕਢਵਾਉਣ ਦੀ ਸੀਮਾ ਨੂੰ ਸਖਤੀ ਨਾਲ ਲਾਗੂ ਕਰ ਦਿੱਤਾ ਹੈ। ਆਰਬੀਆਈ ਦਾ ਇਹ ਆਦੇਸ਼ ਅਗਲੇ ਇਕ ਮਹੀਨੇ ਲਈ ਹੈ। publive-image ਮਿਲੀ ਜਾਣਕਾਰੀ ਅਨੁਸਾਰ ਆਰਬੀਆਈ ਵੱਲੋਂ ਯੈੱਸ ਬੈਂਕ ਦੀ ਲਗਾਤਾਰ ਖਰਾਬ ਹੁੰਦੀ ਵਿੱਤੀ ਸਥਿਤੀ ਨੂੰ ਦੇਖਦੇ ਹੋਏ ਇਹ ਪਾਬੰਦੀ ਵੀਰਵਾਰ ਰਾਤ ਅੱਠ ਵਜੇ ਤੋਂ 30 ਦਿਨਾਂ ਤੱਕ ਲਾਗੂ ਹੋਵੇਗੀ। ਇਸ ਦੌਰਾਨ ਬੈਂਕ ਵਿਚ ਖਾਤਾ ਰੱਖਣ ਵਾਲੇ ਗ੍ਰਾਹਕ 50 ਹਜ਼ਾਰ ਰੁਪਏ ਤੋਂ ਜ਼ਿਆਦਾ ਨਕਦੀ ਨਹੀਂ ਕੱਢ ਸਕਣਗੇ। Yes Bank customers । Reserve Bank of India। Breaking news ਜੇਕਰ ਕਿਸੇ ਖਾਤਾਧਾਰਕ ਦੇ ਇਸ ਬੈਂਕ 'ਚ ਇਕ ਤੋਂ ਜ਼ਿਆਦਾ ਖਾਤੇ ਹਨ, ਉਦੋਂ ਵੀ ਉਹ ਕੁੱਲ ਮਿਲਾ ਕੇ 50 ਹਜ਼ਾਰ ਰੁਪਏ ਹੀ ਕਢਵਾ ਸਕੇਗਾ। RBI ਦੇ ਨੋਟੀਫਿਕੇਸ਼ਨ 'ਚ ਕਿਹਾ ਗਿਆ ਹੈ ਕਿ ਇਹ ਰੋਕ 3 ਅਪ੍ਰੈਲ ਤਕ ਜਾਰੀ ਰਹੇਗੀ। ਇਸ ਦੇ ਕਾਰਨ ਦੇਸ਼ ਭਰ ਵਿੱਚ ਯੈਸ ਬੈਂਕ ਗਾਹਕਾਂ ਵਿੱਚ ਡਰ ਫੈਲ ਗਿਆ ਹੈ ਅਤੇ ਵੀਰਵਾਰ ਦੀ ਰਾਤ ਨੂੰ ਕਈ ਸ਼ਹਿਰਾਂ ਦੇ ਯੈਸ ਬੈਂਕ ਦੇ ਏਟੀਐਮ ਉੱਤੇ ਗਾਹਕਾਂ ਦੀਆਂ ਲੰਮੀਆਂ ਕਤਾਰਾਂ ਵੇਖੀਆਂ ਗਈਆਂ ਹਨ। publive-image ਆਰਬੀਆਈ ਦਾ ਕਹਿਣਾ ਹੈ ਕਿ ਬੈਂਕ ਦੇ ਗੰਭੀਰ ਆਰਥਿਕ ਸੰਕਟ ਕਾਰਨ ਇਸਦਾ ਪ੍ਰਬੰਧ ਐਸਬੀਆਈ ਦੇ ਸਾਬਕਾ ਡੀਐਸਡੀ ਅਤੇ ਸੀਐਫਓ ਪ੍ਰਸ਼ਾਂਤ ਕੁਮਾਰ ਨੂੰ ਸੌਂਪਿਆ ਗਿਆ ਹੈ।ਪਹਿਲਾਂ ਬੈਂਕ ਨੂੰ ਬਚਾਉਣ ਲਈ ਸਰਕਾਰ ਨੇ ਸਟੇਟ ਬੈਂਕ ਆਫ ਇੰਡੀਆ (ਐਸਬੀਆਈ) ਨੂੰ ਅੱਗੇ ਕੀਤਾ ਸੀ। ਸੂਤਰਾਂ ਦੇ ਹਵਾਲੇ ਨਾਲ ਖ਼ਬਰਾਂ ਆਈਆਂ ਹਨ ਕਿ ਸੀਬੀਆਈ ਨੂੰ ਸਰਕਾਰ ਨੇ ਯੈੱਸ ਬੈਂਕ ਦੇ ਸ਼ੇਅਰ ਖਰੀਦਣ ਲਈ ਮਨਜੂਰੀ ਦੇ ਦਿੱਤੀ ਹੈ।-
Advertisment

Stay updated with the latest news headlines.

Follow us:
Advertisment