ਦੇਸ਼- ਵਿਦੇਸ਼

ਆਸਟਰੀਆ ‘ਚ ਸਿੱਖ ਧਰਮ ਨੂੰ ਮਾਨਤਾ ਮਿਲਣਾ ਵੱਡੀ ਪ੍ਰਾਪਤੀ: ਗਿਆਨੀ ਰਘਬੀਰ ਸਿੰਘ

By Jagroop Kaur -- December 28, 2020 8:39 pm -- Updated:December 28, 2020 8:39 pm

ਸ੍ਰੀ ਅਨੰਦਪੁਰ ਸਾਹਿਬ, 28 ਦਸੰਬਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਆਸਟਰੀਆ ਵਿਚ ਸਿੱਖ ਧਰਮ ਨੂੰ ਮਾਨਤਾ ਮਿਲਣ ‘ਤੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਆਸਟਰੀਆ ਦੀ ਸਿੱਖ ਨੌਜਵਾਨ ਸਭਾ ਅਤੇ ਸਮੁੱਚੀ ਸਿੱਖ ਕੌਮ ਨੂੰ ਵਧਾਈ ਦਿੱਤੀ ਹੈ, ਜਿਸ ਦੀਆਂ ਅਣਥੱਕ ਕੋਸ਼ਿਸ਼ਾਂ ਸਦਕਾ ਇਹ ਪ੍ਰਾਪਤੀ ਹਾਸਲ ਹੋਈ ਹੈ।ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਅੱਜ ਇੱਥੇ ਬਿਆਨ ਜਾਰੀ ਕਰਦਿਆਂ ਆਖਿਆ ਕਿ ਸਿੱਖ ਧਰਮ ਅੱਜ ਵਿਸ਼ਵ ਵਿਆਪੀ ਭਾਈਚਾਰੇ ਦੇ ਰੂਪ ਵਿਚ ਦੁਨੀਆ ਦੇ ਹਰੇਕ ਮੁਲਕ ਵਿਚ ਆਪਣੀ ਮਿਹਨਤ, ਇਮਾਨਦਾਰੀ ਅਤੇ ਵੱਖਰੀ ਪਛਾਣ ਕਰਕੇ ਹਰੇਕ ਖੇਤਰ ਵਿਚ ਵੱਖਰੀ ਪਛਾਣ ਹਾਸਲ ਕਰ ਚੁੱਕਾ ਹੈ।The registration of Sikhism in Vienna caused a wave of happiness - 10bmnews  Latest News Updates - Breaking News

ਪੜ੍ਹੋ ਹੋਰ : ਕਿਸਾਨਾਂ ਨੇ ਕੇਂਦਰ ਨੂੰ ਮੁੜ ਲਿਖਿਆ ਪੱਤਰ ਸੱਦੇ ‘ਤੇ ਜਤਾਈ ਸਹਿਮਤੀ

ਆਸਟਰੀਆ ਵਿਚ ਸਿੱਖ ਧਰਮ ਨੂੰ ਰਜਿਸਟਰਡ ਕਰਵਾਉਣ ਲਈ ਸਿੱਖ ਨੌਜਵਾਨ ਸਭਾ ਨੇ ਨਵੰਬਰ 2019 ਵਿਚ ਕਾਰਵਾਈ ਅਰੰਭ ਕੀਤੀ ਸੀ ਅਤੇ ਬੀਤੀ 17 ਦਸੰਬਰ ਨੂੰ ਆਸਟਰੀਆ ਸਰਕਾਰ ਨੇ ਸਿੱਖ ਧਰਮ ਨੂੰ ਮਾਨਤਾ ਦੇ ਦਿੱਤੀ ਹੈ। ਇਸ ਦਾ ਮਤਲਬ ਇਹ ਹੈ ਕਿ ਹੁਣ ਆਸਟਰੀਆ ਵਿਚ ਜਨਮ ਲੈਣ ਵਾਲੇ ਹਰੇਕ ਬੱਚੇ ਦੇ ਜਨਮ ਸਰਟੀਫਿਕੇਟ ਵਿਚ ਉਸ ਦਾ ਸਿੱਖ ਧਰਮ ਵੀ ਲਿਖਿਆ ਜਾਵੇਗਾ।

ਹੋਰ ਪੜ੍ਹੋ : ਕਿਸਾਨ ਜਥੇਬੰਦੀਆਂ ਦੇ ਵੱਡੇ ਐਲਾਨ, ਬਾਰਡਰ ‘ਤੇ ਹੀ ਮਨਾਇਆ ਜਾਵੇਗਾ ਸ਼ਹੀਦੀ ਦਿਹਾੜਾ

ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਇਸੇ ਤਰ੍ਹਾਂ ਯੂਰਪ ਦੇ ਹੋਰ ਮੁਲਕਾਂ ਜਿਵੇਂ ਇਟਲੀ, ਸਪੇਨ ਅਤੇ ਫਰਾਂਸ ਵਿਚ ਵੀ ਸਿੱਖ ਧਰਮ ਨੂੰ ਮਾਨਤਾ ਦਿਵਾਉਣ ਲਈ ਉਥੋਂ ਦੇ ਸਿੱਖ ਭਾਈਚਾਰੇ ਨੂੰ ਸਰਕਾਰ ਕੋਲ ਮੁੱਦਾ ਚੁੱਕਣਾ ਚਾਹੀਦਾ ਹੈ ਅਤੇ ਉਥੋਂ ਦੀਆਂ ਸਰਕਾਰਾਂ ਨੂੰ ਵੀ ਸਿੱਖ ਧਰਮ ਨੂੰ ਮਾਨਤਾ ਦੇਣੀ ਚਾਹੀਦੀ ਹੈ।

  • Share